ਆਲੂ ਉਤਪਾਦਕ ਕਿਸਾਨਾਂ ਲਈ ਕਿਵੇਂ ਕੰਮ ਕਰ ਰਿਹਾ JPGA

ਆਲੂ ਉਤਪਾਦਕ ਕਿਸਾਨਾਂ ਲਈ ਕਿਵੇਂ ਕੰਮ ਕਰ ਰਿਹਾ JPGA

ਆਲੂ ਉਤਪਾਦਨ ਪੰਜਾਬ ਦੀਆਂ ਅਹਿਮ ਫ਼ਸਲਾਂ ਵਿੱਚੋਂ ਇੱਕ ਹੈ। ਇਸ ਫ਼ਸਲ ਦੀ ਕਾਮਯਾਬੀ ਲਈ ਮੌਸਮ ਦਾ ਢੁੱਕਵਾਂ ਸਮਾਂ, ਚੰਗੇ ਬੀਜ ਅਤੇ ਸਹੀ ਮਾਰਕੀਟਿੰਗ ਦੀ ਸਮਝ ਬਹੁਤ ਜ਼ਰੂਰੀ ਹੈ। ਅੱਜ ਦੇ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਸਾਨਾਂ ਦੇ ਤਜ਼ਰਬਿਆਂ ਦੀ ਕੀਤੀ ਪ੍ਰਸ਼ੰਸਾ
ਰਾਸ਼ਟਰੀ ਕਿਸਾਨ ਦਿਵਸ – ਕਿਸਾਨ ਦਾ ਜ਼ਮੀਨ ਨਾਲ ਅਟੁੱਟ ਰਿਸ਼ਤਾ
Punjab ਵਿੱਚ Dairy ਅਤੇ ਪਸ਼ੁਧਨ ਵਿਕਾਸ ਦੀਆਂ ਮੁੱਖ ਯੋਜਨਾਵਾਂ

ਆਲੂ ਉਤਪਾਦਨ ਪੰਜਾਬ ਦੀਆਂ ਅਹਿਮ ਫ਼ਸਲਾਂ ਵਿੱਚੋਂ ਇੱਕ ਹੈ। ਇਸ ਫ਼ਸਲ ਦੀ ਕਾਮਯਾਬੀ ਲਈ ਮੌਸਮ ਦਾ ਢੁੱਕਵਾਂ ਸਮਾਂ, ਚੰਗੇ ਬੀਜ ਅਤੇ ਸਹੀ ਮਾਰਕੀਟਿੰਗ ਦੀ ਸਮਝ ਬਹੁਤ ਜ਼ਰੂਰੀ ਹੈ। ਅੱਜ ਦੇ ਸਮੇਂ ਵਿੱਚ ਕਿਸਾਨਾਂ ਦਾ ਇੱਕ ਸਾਂਝੇ ਮੰਚ ’ਤੇ ਇਕੱਠੇ ਹੋਣਾ ਵੀ ਬੇਹੱਦ ਅਹਿਮ ਹੋ ਚੁੱਕਾ ਹੈ। ਇਨ੍ਹਾਂ ਹੀ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਪੋਟੈਟੋ ਗਰੋਅਰਜ਼ ਐਸੋਸੀਏਸ਼ਨ (JPGA) ਆਲੂ ਉਤਪਾਦਕ ਕਿਸਾਨਾਂ ਲਈ ਲਗਾਤਾਰ ਕੰਮ ਕਰ ਰਹੀ ਹੈ। ਹਾਲ ਵਿੱਚ ਹੀ ਐਸੋਸੀਏਸ਼ਨ ਵੱਲੋਂ ਨਕੋਦਰ, ਜਲੰਧਰ ਵਿਖੇ 10ਵਾਂ JPGA ਕਿਸਾਨ ਮੇਲਾ ਕਰਵਾਇਆ ਗਿਆ ਹੈ।

ਕਿਸਾਨ ਮੇਲਾ ਕਿਵੇਂ ਰਿਹਾ

JPGA ਵੱਲੋਂ ਜਲੰਧਰ ਦੇ ਨਕੋਦਰ ਵਿੱਚ 8 ਅਤੇ 9 ਦਸੰਬਰ ਨੂੰ 10ਵਾਂ JPGA ਕਿਸਾਨ ਮੇਲਾ ਕਰਵਾਇਆ ਗਿਆ। ਇਸ ਮੇਲੇ ਦਾ ਮੁੱਖ ਉਦੇਸ਼ ਆਲੂ ਉਤਪਾਦਕ ਕਿਸਾਨਾਂ ਨੂੰ ਇੱਕ ਬਿਹਤਰ ਮੰਚ ਦੇਣਾ ਅਤੇ ਉਨ੍ਹਾਂ ਤੱਕ ਸੁਚੱਜੀ ਤੇ ਲਾਭਕਾਰੀ ਜਾਣਕਾਰੀ ਪਹੁੰਚਾਉਣਾ ਸੀ।
JPGA ਦੇ ਸਕੱਤਰ ਜਗਤ ਪ੍ਰਕਾਸ਼ ਨੇ ਦੱਸਿਆ ਕਿ ਆਮ ਤੌਰ ’ਤੇ ਇਹ ਮੇਲਾ ਸਤੰਬਰ ਮਹੀਨੇ ਕਰਵਾਇਆ ਜਾਂਦਾ ਹੈ, ਪਰ ਇਸ ਵਾਰ ਹੜ੍ਹਾਂ ਦੇ ਕਹਿਰ ਕਾਰਨ ਇਸਨੂੰ ਮੁਲਤਵੀ ਕਰਨਾ ਪਿਆ, ਜੋ ਹੁਣ ਦਸੰਬਰ ਵਿੱਚ ਕਰਵਾਇਆ ਗਿਆ।

JPGA ਕਿਵੇਂ ਹੋਂਦ ਵਿੱਚ ਆਈ

ਜਗਤ ਪ੍ਰਕਾਸ਼ ਦੱਸਦੇ ਹਨ ਕਿ JPGA ਦੀ ਸ਼ੁਰੂਆਤ ਇੱਕ ਔਖੇ ਸਮੇਂ ਵਿੱਚ ਹੋਈ। ਸਾਲ 2001 ਵਿੱਚ ਆਲੂ ਉਤਪਾਦਕ ਕਿਸਾਨਾਂ ਨੂੰ ਮਾਰਕੀਟਿੰਗ ਦੀਆਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਬੀਜਾਂ ਦੀ ਵੀ ਕਮੀ ਸੀ। ਉਸ ਸਮੇਂ ਆਲੂ ਉਤਪਾਦਕ ਕਿਸਾਨ ਇਕੱਠੇ ਹੋਏ ਅਤੇ ਜਲੰਧਰ ਪੋਟੈਟੋ ਗਰੋਅਰਜ਼ ਐਸੋਸੀਏਸ਼ਨ ਦੀ ਨੀਂਹ ਰੱਖੀ ਗਈ।

ਉਸ ਤੋਂ ਬਾਅਦ ਤੋਂ ਇਹ ਮੰਚ ਦੋਆਬੇ ਵਿੱਚ ਆਲੂ ਖੇਤੀ ਦੇ ਵਿਕਾਸ ਲਈ ਲਗਾਤਾਰ ਕੰਮ ਕਰ ਰਿਹਾ ਹੈ ਅਤੇ ਮਾਡਰਨ ਖੇਤੀ ਤਕਨੀਕਾਂ ਨੂੰ ਅਪਣਾਉਣ ਵੱਲ ਕਿਸਾਨਾਂ ਨੂੰ ਪ੍ਰੇਰਿਤ ਕਰ ਰਿਹਾ ਹੈ, ਨਾਲ ਹੀ ਪੰਜਾਬ ਦੇ ਮੌਸਮ ਅਤੇ ਵਾਤਾਵਰਨ ਦੇ ਅਨੁਕੂਲ ਤਰੀਕਿਆਂ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਕਿਵੇਂ ਕੰਮ ਕਰ ਰਿਹਾ JPGA

ਉਹ ਦੱਸਦੇ ਹਨ ਕਿ JPGA ਵੱਲੋਂ ਸਾਲ ਭਰ ਲੋੜ ਮੁਤਾਬਕ ਸੈਮੀਨਾਰ ਕਰਵਾਏ ਜਾਂਦੇ ਹਨ। ਆਲੂ ਦੀ ਬੀਜਾਈ ਤੋਂ ਪਹਿਲਾਂ ਖਾਸ ਸੈਮੀਨਾਰਾਂ ਰਾਹੀਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ, JPGA ਵੱਲੋਂ ਡੈਲੀਗੇਸ਼ਨਾਂ ਰਾਹੀਂ ਕਿਸਾਨਾਂ ਤੱਕ ਮਾਡਰਨ ਤਕਨੀਕਾਂ, ਨਵੀਆਂ ਜਾਣਕਾਰੀਆਂ ਅਤੇ ਤਜਰਬੇ ਸਾਂਝੇ ਕੀਤੇ ਜਾਂਦੇ ਹਨ, ਤਾਂ ਜੋ ਆਲੂ ਉਤਪਾਦਨ ਨੂੰ ਹੋਰ ਲਾਭਕਾਰੀ ਬਣਾਇਆ ਜਾ ਸਕੇ।

COMMENTS

WORDPRESS: 0