ਲੱਸਣ ਦੀ ਖੇਤੀ ਲਈ ਦਲੀਪ ਸਿੰਘ ਦੇ 30 ਸਾਲਾਂ ਦੇ ਤਜਰਬੇ ਤੋਂ ਸਿੱਖੋ

ਲੱਸਣ ਦੀ ਖੇਤੀ ਲਈ ਦਲੀਪ ਸਿੰਘ ਦੇ 30 ਸਾਲਾਂ ਦੇ ਤਜਰਬੇ ਤੋਂ ਸਿੱਖੋ

ਦਲੀਪ ਸਿੰਘ ਪਿਛਲੇ 30 ਸਾਲਾਂ ਤੋਂ ਵਪਾਰਕ ਤੌਰ ’ਤੇ ਲੱਸਣ ਦੀ ਖੇਤੀ ਕਰ ਰਹੇ ਹਨ। ਫ਼ਰੀਦਕੋਟ ਦੇ ਪਿੰਡ ਢਿੱਲਵਾ ਕਲਾ ਕੋਠੇ ਰਾਮਸਰ ਦੇ ਵਸਨੀਕ ਦਲੀਪ ਸਿੰਘ ਨੇ ਦਹਾਕਿਆਂ ਪਹਿਲਾਂ ਰਵਾਇਤੀ

ਕਿਵੇਂ ਕੀਤੀ ਜਾਵੇਂ ਪਰਮਲ ਦੀ ਖੇਤੀ ਤੇ ਨੈੱਟ ਵਿਧੀ ਅਪਣਾਉਣ ਦੇ ਫਾਇਦੇ
ਸਾਬਕਾ ਫੌਜੀ ਤੋਂ ਸਫ਼ਲ ਖੁੰਬ ਉਤਪਾਦਕ: ਕਰਨੈਲ ਸਿੰਘ ਗਰੇਵਾਲ ਦੀ ਪ੍ਰੇਰਨਾਦਾਇਕ ਕਹਾਣੀ
ਨੌਕਰੀ ਛੱਡ ਕੇ ਸ਼ੁਰੂ ਕੀਤੀ ਸਬਜੀਆਂ ਦੀ ਨਰਸਰੀ, ਅੰਮ੍ਰਿਤਸਰ ਤੋਂ ਪੰਜਾਬ ਦੇ ਕਿਸਾਨਾਂ ਤੱਕ ਪਹੁੰਚਾ ਰਹੇ ਬੂਟੇ

ਦਲੀਪ ਸਿੰਘ ਪਿਛਲੇ 30 ਸਾਲਾਂ ਤੋਂ ਵਪਾਰਕ ਤੌਰ ’ਤੇ ਲੱਸਣ ਦੀ ਖੇਤੀ ਕਰ ਰਹੇ ਹਨ। ਫ਼ਰੀਦਕੋਟ ਦੇ ਪਿੰਡ ਢਿੱਲਵਾ ਕਲਾ ਕੋਠੇ ਰਾਮਸਰ ਦੇ ਵਸਨੀਕ ਦਲੀਪ ਸਿੰਘ ਨੇ ਦਹਾਕਿਆਂ ਪਹਿਲਾਂ ਰਵਾਇਤੀ ਖੇਤੀ ਤੋਂ ਹੱਟ ਕੇ ਨਵੇਂ ਤਰੀਕੇ ਅਪਣਾਉਣ ਬਾਰੇ ਸੋਚਿਆ ਅਤੇ ਹੋਰ ਫਸਲਾਂ ਬੀਜਣੀਆਂ ਸ਼ੁਰੂ ਕੀਤੀਆਂ। ਲੱਸਣ ਦੀ ਫਸਲ ਵਿੱਚ ਲੰਬਾ ਤਜਰਬਾ ਹੋਣ ਕਰਕੇ ਉਹ ਇਸ ਦੀਆਂ ਕਈ ਬਰੀਕੀਆਂ ਨੂੰ ਸਮਝਦੇ ਹਨ, ਜੋ ਵਧੀਆ ਪੈਦਾਵਾਰ ਲਈ ਬਹੁਤ ਮਦਦਗਾਰ ਹਨ। ਉਨ੍ਹਾਂ ਨੂੰ ਲੱਸਣ ਦੀ ਬਿਜਾਈ ਲਈ ਪੀਏਯੂ, ਆਈਏਆਰਆਈ ਅਤੇ ਹੋਰ ਖੇਤੀ ਸੰਸਥਾਵਾਂ ਵੱਲੋਂ ਕਈ ਵਾਰ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਲੱਸਣ ਦੇ ਨਾਲ ਉਹ ਕੱਦੂ, ਪਰਮਲ, ਸ਼ਲਜਮ, ਚੁਕੰਦਰ ਅਤੇ ਹੋਰ ਕਈ ਸਬਜ਼ੀਆਂ ਦੀ ਵੀ ਖੇਤੀ ਕਰਦੇ ਹਨ।

ਲੱਸਣ ਦੀ ਬਿਜਾਈ

ਲੱਸਣ ਦੀ ਬਿਜਾਈ ਲਈ ਅਕਤੂਬਰ ਮਹੀਨਾ ਸਭ ਤੋਂ ਸਹੀਂ ਮੰਨਿਆ ਜਾਂਦਾ ਹੈ। ਇਹ ਫਸਲ ਘੱਟ ਤਾਪਮਾਨ ਵਿੱਚ ਵਧੀਆ ਉੱਗਦੀ ਹੈ, ਜਦਕਿ ਵੱਧ ਤਾਪਮਾਨ ਗੰਢੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦਲੀਪ ਸਿੰਘ ਆਪਣੇ ਖੇਤ ਵਿੱਚ ਲੱਸਣ ਦੀ ਦੇਸੀ ਲਾਲ ਵਰਾਇਟੀ ਬੀਜਦੇ ਹਨ, ਉਨ੍ਹਾਂ ਮੁਤਾਬਕ ਇਸ ਕਿਸਮ ਨੂੰ ਲੋਕ ਵਧੇਰੇ ਪਸੰਦ ਵੀ ਕਰਦੇ ਹਨ ਅਤੇ ਇਸ ਦਾ ਝਾੜ ਵੀ ਚੰਗਾ ਆਉਂਦਾ ਹੈ। ਇਸ ਤੋਂ ਇਲਾਵਾ ਜੀ-1, ਜੀ-50, ਜੀ-282 ਵਰਗੀਆਂ ਵਰਾਇਟੀਆਂ ਵੀ ਬਾਜ਼ਾਰ ਵਿੱਚ ਉਪਲੱਬਧ ਹਨ। ਬੀਜ ਉਹ ਅਕਸਰ ਖ਼ੁਦ ਦਾ ਹੀ ਵਰਤਦੇ ਹਨ ਅਤੇ ਹੋਰ ਕਿਸਾਨਾਂ ਨੂੰ ਵੀ ਬੀਜ ਮੁਹੱਈਆ ਕਰਵਾਉਂਦੇ ਹਨ। ਉਹ ਪਹਿਲਾਂ ਡੀਏਪੀ ਦਾ ਅੱਧਾ ਗੱਟਾ ਅਤੇ ਲੋੜ ਮੁਤਾਬਕ ਪੋਟਾਸ਼ ਪਾਉਂਦੇ ਹਨ। ਉਹ ਦੱਸਦੇ ਹਨ ਕਿ ਮਲਚਿੰਗ ਵਿੱਚ ਵਰਤੀ ਪਰਾਲੀ ਵੀ ਬਾਅਦ ਵਿੱਚ ਚੰਗੀ ਖਾਦ ਬਣ ਜਾਂਦੀ ਹੈ।

ਬੈੱਡ ਵਿਧੀ ਦਾ ਫਾਇਦਾ

ਉਹ ਲੱਸਣ ਦੀ ਖੇਤੀ ਲਈ ਬੈੱਡ ਬਣਾਉਂਦੇ ਹਨ। ਹਾਲਾਂਕਿ ਲੱਸਣ ਆਮ ਕਰਕੇ ਪੱਧਰ ਖੇਤ ਵਿੱਚ ਵੀ ਲਗਾਇਆ ਜਾਂਦਾ ਹੈ। ਬੈੱਡ ਦੇ ਫਾਇਦੇ ਦੱਸਦਿਆ ਉਹ ਕਹਿੰਦੇ ਹਨ ਕਿ ਇਸ ਵਿਧੀ ਨਾਲ ਬਾਰਿਸ਼ ਦੌਰਾਨ ਪਾਣੀ ਖਾਲ਼ਾ ਵਿੱਚ ਰਹਿੰਦਾ ਹੈ, ਜਿਸ ਨਾਲ ਗੰਢੀ ਗਲਣ ਤੋਂ ਬਚ ਜਾਂਦੀ ਹੈ।ਉਹ ਆਪਣੇ ਖੇਤ ਵਿੱਚ 3 ਫੁੱਟ ਦੀਆਂ ਬੈੱਡਾਂ ਬਣਾਉਂਦੇ ਹਨ, ਹਾਲਾਂਕਿ ਉਨ੍ਹਾਂ ਮੁਤਾਬਕ 2–2.5 ਫੁੱਟ ਦੀ ਦੂਰੀ ਵੀ ਬੈੱਡ ਲਈ ਸਹੀ ਰਹਿੰਦੀ ਹੈ। ਲੱਸਣ ਦੀ ਗੰਢੀ 4 ਇੰਚ ਦੀ ਦੂਰੀ ਤੇ ਅਤੇ ਲਾਇਨ ਦੀ ਦੂਰੀ 6 ਇੰਚ ਰੱਖਦੇ ਹਨ। ਇਸ ਤਰੀਕੇ ਨਾਲ ਮਿੱਟੀ ਵਿੱਚ ਜੀਵਾਣੂ ਵੱਧਦੇ ਹਨ, ਜੋ ਫਸਲ ਲਈ ਲਾਭਕਾਰੀ ਹੁੰਦੇ ਹਨ।

ਸਾਂਭ-ਸੰਭਾਲ

ਦਲੀਪ ਸਿੰਘ ਦੱਸਦੇ ਹਨ ਕਿ ਲੱਸਣ ਦੀ ਫ਼ਸਲ ਸੀਜ਼ਨ ਦੌਰਾਨ ਜ਼ਿਆਦਾ ਮਿਹਨਤ ਨਹੀਂ ਮੰਗਦੀ। ਪੂਰੇ ਸੀਜ਼ਨ ਦੌਰਾਨ 4–5 ਪਾਣੀਆਂ ਦੀ ਲੋੜ ਹੁੰਦੀ ਹੈ, ਅਤੇ ਕਈ ਵਾਰ ਮੀਂਹ ਨਾਲ ਪੈ ਜਾਂਦਾ ਹੈ। ਕਈ ਵਾਰ ਬਿਮਾਰੀ ਕਾਰਨ ਐੱਮ-45 ਦੀ ਸਪ੍ਰੇਅ ਕੀਤੀ ਜਾ ਸਕਦੀ ਹੈ। ਉਨ੍ਹਾਂ ਅਨੁਸਾਰ ਲੱਸਣ ਨੂੰ ਆਮ ਤੌਰ ’ਤੇ ਵੱਡੀਆਂ ਦਿੱਕਤਾਂ ਨਹੀਂ ਆਉਂਦੀਆਂ।

ਮਾਰਕਟਿੰਗ

ਦਲੀਪ ਸਿੰਘ ਦੇ ਅਨੁਸਾਰ ਲੱਗਭਗ 40 ਕਿਲੋ ਝਾੜ ਨਿਕਲ ਆਉਂਦਾ ਹੈ, ਜੋ ਕਿ ਗਿੱਲਾ ਲੱਸਣ ਹੁੰਦਾ ਹੈ। ਜੇ ਇਸਨੂੰ ਸੁਕਾ ਕੇ ਸਾਂਭਿਆ ਜਾਵੇ ਤਾਂ ਕਰੀਬ 60% ਭਾਰ ਬਚਦਾ ਹੈ ਹਾਲਾਂਕਿ ਸਮੇਂ ਬਾਅਦ ਬਾਜਾਰ ਵਿੱਚ ਤੇਜੀ ਆਉਂਦੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਕੀਮਤ ਬਾਜ਼ਾਰ ਉੱਤੇ ਨਿਰਭਰ ਕਰਦੀ ਹੈ। ਜੇਕਰ ਕਿਸਾਨ ਬੀਜ ਲਈ ਲੱਸਣ ਸਾਂਭਦੇ ਹਨ ਅਤੇ ਬਾਅਦ ਵਿੱਚ ਵੇਚਦੇ ਹਨ ਤਾਂ ਕੀਮਤ ਸਮੇਂ ਦੇ ਮੁਤਾਬਕ ਘੱਟ-ਵੱਧ ਹੋ ਸਕਦੀ ਹੈ।

COMMENTS

WORDPRESS: 0