ਕਿਸਾਨ ਬਲਵਿੰਦਰ ਸਿੰਘ ਨੇ ਬਾਗ਼ਬਾਨੀ ਵਿੱਚ ਲਿਖੀ ਆਪਣੀ ਵੱਖਰੀ ਕਹਾਣੀ

ਕਿਸਾਨ ਬਲਵਿੰਦਰ ਸਿੰਘ ਨੇ ਬਾਗ਼ਬਾਨੀ ਵਿੱਚ ਲਿਖੀ ਆਪਣੀ ਵੱਖਰੀ ਕਹਾਣੀ

ਕਿਸਾਨ ਬਲਵਿੰਦਰ ਸਿੰਘ ਨੇ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੇ ਬਾਗ਼ਬਾਨੀ ਅਤੇ ਆਰਗੈਨਿਕ ਖੇਤੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖ

ਸਾਬਕਾ ਫੌਜੀ ਤੋਂ ਸਫ਼ਲ ਖੁੰਬ ਉਤਪਾਦਕ: ਕਰਨੈਲ ਸਿੰਘ ਗਰੇਵਾਲ ਦੀ ਪ੍ਰੇਰਨਾਦਾਇਕ ਕਹਾਣੀ
PAU ਵਿਖੇ ਖ਼ਰੀਫ਼ ਫ਼ਸਲਾਂ ਬਾਰੇ ਦੋ-ਰੋਜ਼ਾ ਵਰਕਸ਼ਾਪ: ਤੇਲ ਬੀਜਾਂ ਅਤੇ ਦਾਲਾਂ ਦੀ ਖੇਤੀ ‘ਤੇ ਜ਼ੋਰ
ਬਠਿੰਡਾ ‘ਚ ਖੁੰਬਾਂ ਦੀ ਕਾਸ਼ਤ: ਨੌਜਵਾਨਾਂ ਲਈ ਘੱਟ ਖਰਚੇ ‘ਚ ਵੱਧ ਮੁਨਾਫ਼ੇ ਵਾਲਾ ਨਵਾਂ ਰਾਹ

ਕਿਸਾਨ ਬਲਵਿੰਦਰ ਸਿੰਘ ਨੇ ਰਵਾਇਤੀ ਕਣਕ-ਝੋਨੇ ਦੇ ਚੱਕਰ ਤੋਂ ਬਾਹਰ ਨਿਕਲ ਕੇ ਬਾਗ਼ਬਾਨੀ ਅਤੇ ਆਰਗੈਨਿਕ ਖੇਤੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੁਖਣਾ ਅਬਲੂ ਦੇ ਵਸਨੀਕ ਬਲਵਿੰਦਰ ਸਿੰਘ ਨੇ 2010 ਵਿੱਚ ਰਵਾਇਤੀ ਫਸਲਾਂ ਨੂੰ ਛੱਡ ਖੇਤੀ ਵਿੱਚ ਬਦਲਾਅ ਲਿਆਉਣਾ ਵੱਲ ਕਦਮ ਪੁੱਟਿਆ ਸੀ।

ਉਨ੍ਹਾਂ ਕੋਲ ਕਰੀਬ 20 ਕਿਲ੍ਹੇ ਜ਼ਮੀਨ ਹੈ। ਇਸ ਵਿੱਚੋਂ 8 ਕਿਲ੍ਹਿਆਂ ਵਿੱਚ ਬਾਗਬਾਨੀ ਕੀਤੀ ਹੋਈ ਹੈ, ਜਦਕਿ ਬਾਕੀ ਜ਼ਮੀਨ ’ਤੇ ਵੱਖ-ਵੱਖ ਕਿਸਮ ਦੀਆਂ ਸਬਜ਼ੀਆਂ ਦੀ ਖੇਤੀ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਉਹ 8 ਕਿਲ੍ਹਿਆਂ ਵਿੱਚ ਆਰਗੈਨਿਕ ਅਨਾਜ ਵੀ ਉਗਾਉਂਦੇ ਹਨ। ਖਾਸ ਗੱਲ ਇਹ ਹੈ ਕਿ ਉਹ ਰਵਾਇਤੀ ਢੰਗਾਂ ਤੋਂ ਹਟ ਕੇ ਪੂਰੀ ਤਰ੍ਹਾਂ ਆਰਗੈਨਿਕ ਤਰੀਕਿਆਂ ਨੂੰ ਅਪਣਾਉਂਦੇ ਹਨ ਅਤੇ ਸੋਨਾ ਮੋਤੀ ਅਤੇ ਬਾਂਸੀ ਵਰਗੇ ਦੇਸੀ ਬੀਜਾਂ ਦੀ ਕਾਸ਼ਤ ਕਰਦੇ ਹਨ।

ਕਿਹੜੇ ਫਸਲਾਂ ਦੀ ਕਾਸ਼ਤ

ਉਨ੍ਹਾਂ ਨੇ ਬਾਗ਼ ਵਿੱਚ ਆਲੂ ਬੁਖਾਰਾ, ਨਾਸ਼ਪਾਤੀ, ਕਿੰਨੂ, ਸੇਬ, ਅਮਰੂਦ, ਡ੍ਰੈਗਨ ਫਰੂਟ ਲਗਾਏ ਹੋਏ ਹਨ। ਇਸ ਤੋਂ ਇਲਾਵਾ ਉਹ ਆਰਗੈਨਿਕ ਹਲਦੀ, ਮਿਰਚ, ਸਟ੍ਰਾਬੇਰੀ ਅਤੇ ਤਰਬੂਜ਼ ਦੀ ਵੀ ਕਾਸ਼ਤ ਕਰਦੇ ਹਨ। ਉਨ੍ਹਾਂ ਵੱਲੋਂ ਆਪਣੇ ਖੇਤਾਂ ਵਿੱਚ ਰਸਾਇਣਕ ਖਾਦ ਨਹੀਂ ਵਰਤੀ ਜਾਂਦੀ ਹੈ ਅਤੇ ਫਸਲਾਂ ਦੀ ਤਾਕਤ ਅਤੇ ਉਪਜ ਵਧਾਉਣ ਲਈ ਸਿਰਫ ਆਰਗੈਨਿਕ ਖਾਦ ਅਤੇ ਕੁਦਰਤੀ ਤਰੀਕੇ ਵਰਤੇ ਜਾਂਦੇ ਹਨ।

ਇੰਟਰਕ੍ਰਾਪਿੰਗ ਮਾਡਲ ਨਾਲ ਵਾਧੂ ਮੁਨਾਫ਼ਾ

ਉਹ ਦੱਸਦੇ ਹਨ ਕਿ ਇਸ ਮਾਡਲ ਵਿੱਚ ਇੰਟਰਕ੍ਰਾਪਿੰਗ ਬਹੁਤ ਲਾਹੇਵੰਦ ਸਾਬਤ ਹੁੰਦੀ ਹੈ। ਉਦਾਹਰਨ ਵਜੋਂ ਡ੍ਰੈਗਨ ਫਰੂਟ ਦੇ ਬੂਟੇ ਸਰਦੀਆਂ ਵਿੱਚ ਫਲ ਨਹੀਂ ਦਿੰਦੇ। ਜੇ ਜ਼ਮੀਨ ਖਾਲੀ ਛੱਡ ਦਿੱਤੀ ਜਾਵੇ ਤਾਂ ਨਦੀਨ ਵੱਧ ਜਾਂਦੇ ਹਨ। ਇਸ ਲਈ ਉਹ ਬੂਟਿਆਂ ਦੇ ਵਿਚਕਾਰ ਵਾਲੀ ਖਾਲੀ ਥਾਂ ’ਚ ਲਸਣ, ਆਲੂ ਜਾਂ ਹੋਰ ਫਸਲਾਂ ਬੀਜ ਦਿੰਦੇ ਹਨ। ਇਸ ਨਾਲ ਦੋਹਰਾ ਫਾਇਦਾ ਹੁੰਦਾ ਹੈ

ਮਾਰਕੀਟ ਦੀ ਸਮਝ ਜ਼ਰੂਰੀ

ਬਲਵਿੰਦਰ ਸਿੰਘ ਕਹਿੰਦੇ ਹਨ ਕਿ ਕਿਸਾਨਾਂ ਨੂੰ ਸਿਰਫ ਫਸਲ ਉਗਾਉਣ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਮਾਰਕੀਟ ਦੀ ਸਮਝ ਵੀ ਹੋਣੀ ਚਾਹੀਦੀ ਹੈ। ਕਮਾਈ ਮਾਰਕੀਟ ਅਤੇ ਸਮੇਂ ’ਤੇ ਨਿਰਭਰ ਕਰਦੀ ਹੈ।

ਸ਼ੁਰੂ ਵਿੱਚ ਉਨ੍ਹਾਂ ਨੇ ਸਬਜ਼ੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ। ਜਦੋਂ ਮੁਨਾਫ਼ਾ ਠੀਕ ਆਉਣ ਲੱਗਾ, ਤਾਂ ਅਗਲਾ ਕਦਮ ਚੁੱਕਦੇ ਹੋਏ ਬਾਗਬਾਨੀ ਵੱਲ ਵਧੇ ਅਤੇ ਖੇਤੀ ਨੂੰ ਫਲਦਾਰ ਪੌਦਿਆਂ ਨਾਲ ਜੋੜ ਦਿੱਤਾ। ਉਨ੍ਹਾਂ ਮੁਤਾਬਕ ਕਿਸਾਨ ਨੂੰ ਆਪਣੀ ਕਮਾਈ ਨੂੰ ਲੈ ਕੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਪੂਰੀ ਜਾਣਕਾਰੀ ਰੱਖਣੀ ਚਾਹੀਦੀ ਹੈ, ਤਦ ਹੀ ਪੂਰੀ ਕਮਾਈ ਕੀਤੀ ਜਾ ਸਕਦੀ ਹੈ ਨਹੀਂ ਤਾਂ ਕਮਾਈ ਵੰਡੀ ਜਾਵੇਗੀ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕਮਾਈ ਬਾਜ਼ਾਰ ਤੇ ਨਿਰਭਰ ਕਰਦੀ ਹੈ।

ਖੇਤ ਤੋਂ ਹੀ ਵਿਕ ਜਾਂਦਾ ਹੈ ਉਤਪਾਦ

ਉਹ ਦੱਸਦੇ ਹਨ ਕਿ ਗਾਹਕਾਂ ਵਿੱਚ ਉਨ੍ਹਾਂ ਦੀ ਚੰਗੀ ਛਵੀ ਬਣ ਚੁੱਕੀ ਹੈ ਕਿਉਂਕਿ ਉਹ ਰਸਾਇਣ ਨਹੀਂ ਵਰਤਦੇ। ਇਸ ਕਰਕੇ ਉਨ੍ਹਾਂ ਦਾ ਜ਼ਿਆਦਾਤਰ ਉਤਪਾਦ ਖੇਤ ਤੋਂ ਹੀ ਵਿਕ ਜਾਂਦਾ ਹੈ ਅਤੇ ਮੰਡੀ ਜਾਣ ਦੀ ਲੋੜ ਘੱਟ ਪੈਂਦੀ ਹੈ। ਬਲਵਿੰਦਰ ਸਿੰਘ ਕਹਿੰਦੇ ਹਨ ਕਿ ਜੇਕਰ ਕੰਮ ਆਪਣੇ ਹੱਥ ਨਹੀਂ ਹੈ ਫਿਰ ਤਾਂ ਘਾਟੇ ਦੇ ਆਸਾਰ ਬਹੁਤ ਜਿਆਦਾ ਹਨ। ਕਿਸਾਨ ਨੇ ਆਪਣੇ ਬਾਗ਼ ਨੂੰ ਠੇਕੇ ਤੇ ਦਿੱਤਾ ਹੋਇਆ ਹੈ, ਪਹਿਲਾਂ ਠੇਕੇਦਾਰ ਕਮਾਈ ਕਰੇਗਾ, ਫਿਰ ਆੜਤੀ ਅਤੇ ਅਖੀਰ ਗਾਹਕ ਕਿਸੇ ਰੇੜੀ ਤੋਂ ਖਰੀਦੇਗਾ, ਇੰਨਾ ਜਣਿਆਂ ਦਾ ਸ਼ਾਮਲ ਹੋਣਾ ਕਿਸਾਨ ਨੂੰ ਮੁਨਾਫ਼ੇ ਤੋਂ ਦੂਰ ਲਿਜਾਂਦਾ ਹੈ। ਕਿਸਾਨ ਖੁਦ ਤਕੜਾ ਹੋਵੇ ਅਤੇ ਆਪਣੇ ਹੱਥ ਵਾਗਡੋਰ ਲਵੇ, ਫਿਰ ਚੰਗੀ ਆਮਦਨ ਖੱਟੀ ਜਾ ਸਕਦੀ ਹੈ ਅਤੇ ਖੇਤੀ ਨੂੰ ਲਾਹੇਵੰਦ ਧੰਦਾ ਬਣਾਇਆ ਜਾ ਸਕਦਾ ਹੈ।

COMMENTS

WORDPRESS: 0