ਪੰਜਾਬ ਵਿੱਚ ਝੋਨੇ ਦੀ ਫਸਲ ਇਸ ਵੇਲੇ ਵਾਢੀ ਦੇ ਨੇੜੇ ਖੜ੍ਹੀ ਹੈ। ਕਈ ਕਿਸਾਨ ਵਾਢੀ ਦੀ ਪ੍ਰਕਿਰਿਆ ਵਿੱਚ ਰੁਝੇ ਹੋਏ ਹਨ ਪਰ ਇਸੇ ਦੌਰਾਨ ਵੱਖ-ਵੱਖ ਕੀਟਾਂ ਦੇ ਹਮਲੇ ਸਾਹਮਣੇ ਆ ਰਹੇ ਹਨ।
ਪੰਜਾਬ ਵਿੱਚ ਝੋਨੇ ਦੀ ਫਸਲ ਇਸ ਵੇਲੇ ਵਾਢੀ ਦੇ ਨੇੜੇ ਖੜ੍ਹੀ ਹੈ। ਕਈ ਕਿਸਾਨ ਵਾਢੀ ਦੀ ਪ੍ਰਕਿਰਿਆ ਵਿੱਚ ਰੁਝੇ ਹੋਏ ਹਨ ਪਰ ਇਸੇ ਦੌਰਾਨ ਵੱਖ-ਵੱਖ ਕੀਟਾਂ ਦੇ ਹਮਲੇ ਸਾਹਮਣੇ ਆ ਰਹੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ), ਲੁਧਿਆਣਾ ਨੇ ਕਿਸਾਨਾਂ ਨੂੰ ਝੋਨੇ ਦੇ ਖੇਤਾਂ ਵਿੱਚ ਭੂਰੇ ਟਿੱਡੇ ਦੇ ਹਮਲੇ ਤੋਂ ਸੁਚੇਤ ਹੋਣ ਦੀ ਸਲਾਹ ਦਿੱਤੀ ਹੈ। ਯੂਨੀਵਰਸਿਟੀ ਦੇ ਤਾਜ਼ਾ ਸਰਵੇਖਣ ਦੌਰਾਨ ਇਹ ਟਿੱਡੇ ਦੇ ਹਮਲੇ ਸਾਹਮਣੇ ਆਏ ਹਨ।
ਇਹ ਟਿੱਡਾ ਬੂਟਿਆਂ ਦਾ ਰਸ ਚੂਸਦਾ ਹੈ। ਇਸ ਕਰਕੇ ਪੱਤੇ ਉੱਪਰੋਂ ਪੀਲੇ ਪੈਣ ਲੱਗਦੇ ਹਨ ਅਤੇ ਹੌਲੀ-ਹੌਲੀ ਸਾਰਾ ਬੂਟਾ ਸੁੱਕ ਜਾਂਦਾ ਹੈ। ਕਈ ਮਾਮਲਿਆਂ ਵਿੱਚ ਬੂਟਿਆਂ ’ਤੇ ਕਾਲੀ ਉੱਲੀ ਵੀ ਵਧਣ ਲੱਗਦੀ ਹੈ, ਜਿਸ ਨਾਲ ਫਸਲ ਨੂੰ ਹੋਰ ਨੁਕਸਾਨ ਪਹੁੰਚਦਾ ਹੈ।
ਯੂਨੀਵਰਸਿਟੀ ਨੇ ਦੱਸਿਆ ਕਿ ਜਦੋਂ ਇੱਕ ਬੂਟਾ ਸੁੱਕ ਜਾਂਦਾ ਹੈ ਤਾਂ ਟਿੱਡੇ ਹੋਰ ਸਿਹਤਮੰਦ ਬੂਟਿਆਂ ਵੱਲ ਵੱਧਦੇ ਹਨ, ਜਿਸ ਨਾਲ ਟਿੱਡਿਆਂ ਦਾ ਹਮਲਾ ਤੇਜ਼ੀ ਨਾਲ ਫੈਲਦਾ ਹੈ।
ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਭੂਰੇ ਟਿੱਡੇ ਦੀ ਪਛਾਣ ਲਈ ਪੀਏਯੂ ਨੇ ਕੁਝ ਤਰੀਕੇ ਸੁਝਾਏ ਹਨ। ਇਸ ਮੁਤਾਬਕ ਕਿਸਾਨ ਵੱਲੋਂ ਖੇਤ ਵਿਚਲੇ ਕੁੱਝ ਕੁ ਬੂਟਿਆਂ ਨੂੰ ਪੁੱਠੇ ਕਰਕੇ ਹੇਠਾਂ ਨੂੰ 2-3 ਵਾਰੀ ਝਾੜਿਆ ਜਾਵੇ ਅਤੇ ਜੇਕਰ ਪ੍ਰਤੀ ਬੂਟਾ 5 ਜਾਂ ਵੱਧ ਟਿੱਡੇ ਪਾਣੀ ਉਤੇ ਤੈਰਦੇ ਨਜ਼ਰ ਆਉਣ ਤਾਂ ਕੀਟਨਾਸ਼ਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਇਸ ਦੇ ਇਲਾਵਾ ਰਾਤ ਸਮੇਂ ਟਿੱਡਿਆਂ ਦੀ ਪਛਾਣ ਦੀ ਪਛਾਣ ਕੀਤੀ ਜਾ ਸਕਦੀ ਹੈ। ਰੋਸ਼ਨੀ ਦਾ ਸਹਾਰਾ ਲੈ ਕੇ ਪਛਾਣ ਕੀਤੀ ਜਾ ਸਕਦੀ ਹੈ, ਕਿਉਂਕਿ ਇਹ ਟਿੱਡੇ ਚਮਕ ਵੱਲ ਆਕਰਸ਼ਿਤ ਹੁੰਦੇ ਹਨ।
ਇਹ ਟਿੱਡੇ ਬੂਟੇ ਦੇ ਜੜ੍ਹ ਵਾਲੇ ਹਿੱਸੇ ਵਿੱਚ ਮੌਜੂਦ ਹੁੰਦੇ ਹਨ। ਇਸ ਕਰਕੇ ਕੀਟਨਾਸ਼ਕਾਂ ਦੀ ਵਰਤੋਂ ਸਮੇਂ ਸਪਰੇਅ ਨੂੰ ਬੂਟੇ ਦੀ ਜੜਾਂ ਵੱਲ ਕੇਂਦਰਿਤ ਕਰਨ ਦੀ ਸਲਾਹ ਦਿੱਤੀ ਗਈ ਹੈ। ਜੇ ਖੇਤ ਦੇ ਕੁਝ ਹਿੱਸਿਆਂ ਵਿੱਚ ਹੀ ਟਿੱਡੇ ਦਾ ਨੁਕਸਾਨ ਨਜ਼ਰ ਆਵੇ ਤਾਂ ਪੂਰੇ ਖੇਤ ਦੀ ਬਜਾਏ ਸਿਰਫ਼ ਉੱਥੇ ਹੀ ਸਪਰੇਅ ਕਰਨਾ ਜ਼ਿਆਦਾ ਕਾਰਗਰ ਰਹੇਗਾ।
ਖੇਤੀਬਾੜੀ ਯੂਨੀਵਰਸਿਟੀ ਨੇ ਅੰਤ ਵਿੱਚ ਕਿਸਾਨਾਂ ਨੂੰ ਆਪਣੀ ਫਸਲ ਦੀ ਨਿਯਮਿਤ ਦੇਖਭਾਲ ਕਰਨ ਅਤੇ ਹਮੇਸ਼ਾਂ ਚੌਕਸ ਰਹਿਣ ਦੀ ਅਪੀਲ ਕੀਤੀ ਹੈ।
COMMENTS