ਵਿਦੇਸ਼ ਦੀ ਨੌਕਰੀ ਛੱਡ, ਪੰਜਾਬ ਪਰਤੀ ਅਮਨਿੰਦਰ ਨਾਗਰਾ: ਪਰਮਾਕਲਚਰ ਰਾਹੀਂ ਖੇਤੀ ਨੂੰ ਦਿੱਤਾ ਹਰਿਆ-ਭਰਿਆ ਭਵਿੱਖ

ਵਿਦੇਸ਼ ਦੀ ਨੌਕਰੀ ਛੱਡ, ਪੰਜਾਬ ਪਰਤੀ ਅਮਨਿੰਦਰ ਨਾਗਰਾ: ਪਰਮਾਕਲਚਰ ਰਾਹੀਂ ਖੇਤੀ ਨੂੰ ਦਿੱਤਾ ਹਰਿਆ-ਭਰਿਆ ਭਵਿੱਖ

ਆਧੁਨਿਕ ਯੁੱਗ 'ਚ, ਜਿੱਥੇ ਜ਼ਿਆਦਾਤਰ ਨੌਜਵਾਨ ਰੁਜ਼ਗਾਰ ਦੀ ਭਾਲ 'ਚ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ, ਉੱਥੇ ਪੰਜਾਬ ਦੀ ਇੱਕ ਧੀ ਨੇ ਆਪਣੀ ਉੱਚੀ ਤਨਖਾਹ ਵਾਲੀ ਨੌਕਰੀ ਛੱਡ ਕੇ ਮਿੱਟੀ

ਆਟੋਮੈਟਿਕ ਸੋਇਆ ਮਿਲਕ ਪਲਾਂਟ ਲਈ ਸਫਲਤਾ ਮੰਤਰ
ਗੁਰਿੰਦਰ ਪਾਲ ਸਿੰਘ ਨੇ ਪਰਾਲੀ ਸਾੜਨ ਦੀ ਸਮੱਸਿਆ ਦਾ ਕੱਢਿਆ ‘ਸਥਾਈ ਹੱਲ’

ਆਧੁਨਿਕ ਯੁੱਗ ‘ਚ, ਜਿੱਥੇ ਜ਼ਿਆਦਾਤਰ ਨੌਜਵਾਨ ਰੁਜ਼ਗਾਰ ਦੀ ਭਾਲ ‘ਚ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ, ਉੱਥੇ ਪੰਜਾਬ ਦੀ ਇੱਕ ਧੀ ਨੇ ਆਪਣੀ ਉੱਚੀ ਤਨਖਾਹ ਵਾਲੀ ਨੌਕਰੀ ਛੱਡ ਕੇ ਮਿੱਟੀ ਨਾਲ ਜੁੜਨ ਦਾ ਫੈਸਲਾ ਕੀਤਾ। ਇਹ ਕਹਾਣੀ ਅਮਨਿੰਦਰ ਨਾਗਰਾ ਦੀ, ਜਿੰਨ੍ਹੇ ਸਿੰਗਾਪੁਰ ਤੋਂ ਪਰਤ ਕੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਪਿੰਡ ਵਿੱਚ ਪਰਮਾਕਲਚਰ (Permaculture) ਅਤੇ ਟੈਰੇਸ ਗਾਰਡਨਿੰਗ (Terrace Gardening) ਵਰਗੀਆਂ ਟਿਕਾਊ ਖੇਤੀ ਪ੍ਰਣਾਲੀਆਂ ਨੂੰ ਅਪਣਾਇਆ ਹੈ। ਅਮਨਿੰਦਰ ਨਾਗਰਾ ਨੇ ਨਾ ਸਿਰਫ਼ ਆਪਣੀ 3 ਏਕੜ ਜ਼ਮੀਨ ਨੂੰ ਹਰਿਆਲੀ ਦਾ ਪ੍ਰਤੀਕ ਬਣਾਇਆ ਹੈ, ਸਗੋਂ ਪਿੰਡ ਦੀਆਂ ਔਰਤਾਂ ਨੂੰ ਸਵੈ-ਰੁਜ਼ਗਾਰ ਦਾ ਰਾਹ ਦਿਖਾ ਕੇ ਸਥਾਨਕ ਭਾਈਚਾਰੇ ਨੂੰ ਆਤਮ-ਨਿਰਭਰਤਾ ਦਾ ਰਸਤਾ ਵੀ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਅਮਨਿੰਦਰ ਨਾਗਰਾ ਦਾ ਪਰਿਵਾਰਕ ਤੌਰ ‘ਤੇ ਖੇਤੀ ਨਾਲ ਕੋਈ ਖਾਸ ਸਬੰਧ ਨਹੀਂ ਸੀ, ਕਿਉਂਕਿ ਵਿਆਹ ਤੋਂ ਬਾਅਦ ਉਹ ਸਿੰਗਾਪੁਰ ‘ਚ ਰਹਿਣ ਲੱਗ ਪਈ ਸੀ। ਪਰ ਉਸਦੀ ਹਮੇਸ਼ਾ ਇੱਛਾ ਰਹੀ ਹੈ ਕਿ ਉਹ ਆਪਣੀ ਜ਼ਮੀਨ ‘ਤੇ ਆਪਣੇ ਲਈ ਸਿਹਤਮੰਦ ਭੋਜਨ ਉਗਾਵੇ। ਅਮਨਿੰਦਰ ਦਾ ਇਹ ਸੁਪਨਾ ਕੋਵਿਡ ਲੌਕਡਾਊਨ ਦੌਰਾਨ ਸੱਚ ਹੋਇਆ, ਜਦੋਂ ਉਹ ਭਾਰਤ ‘ਚ ਫਸੀ ਹੋਈ ਸੀ। ਇਸ ਤੋਂ ਇਲਾਵਾ ਉਸਨੇ ਪਰਮਾਕਲਚਰ ‘ਤੇ ਇੱਕ ਔਨਲਾਈਨ ਕੋਰਸ ਕੀਤਾ। ਇਸ ਕੋਰਸ ਨੇ ਉਸਦੀ ਸੋਚ ਦੀ ਦਿਸ਼ਾ ਬਦਲ ਦਿੱਤੀ ਅਤੇ ਉਸਨੂੰ ਕੁਦਰਤ ਦੇ ਨਾਲ ਇਕਸੁਰਤਾ ‘ਚ ਖੇਤੀ ਕਰਨ ਲਈ ਪ੍ਰੇਰਿਤ ਕੀਤਾ।

ਪਰਮਾਕਲਚਰ ਕੀ ਹੈ: ਬਦਲਾਅ ਦਾ ਜ਼ਰੀਆ

ਪਰਮਾਕਲਚਰ ਇੱਕ ਸੰਪੂਰਨ ਖੇਤੀ ਪ੍ਰਣਾਲੀ ਹੈ ਜੋ ਵਾਤਾਵਰਣ ਦੇ ਨਾਲ ਇਕਸੁਰਤਾ ਵਿੱਚ ਕੰਮ ਕਰਦੀ ਹੈ। ਇਹ ਮਿੱਟੀ, ਪਾਣੀ, ਪੌਦਿਆਂ, ਜਾਨਵਰਾਂ ਅਤੇ ਮਨੁੱਖਾਂ ਵਿਚਕਾਰ ਇਕਸੁਰਤਾ ਪੈਦਾ ਕਰਦੀ ਹੈ। ਅਮਨਿੰਦਰ ਨਾਗਰਾ ਹੇਠ ਲਿਖੇ ਸਿਧਾਂਤਾਂ ‘ਤੇ ਜ਼ੋਰ ਦਿੰਦੀ ਹੈ:

  • ਕੂੜੇ ਦੀ ਮੁੜ ਵਰਤੋਂ: ਅਮਨਿੰਦਰ ਨਾਗਰਾ ਦਾ ਕਹਿਣਾ ਹੈ ਕਿ ਕਚਰੇ ਨੂੰ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ।
  • ਕੁਦਰਤੀ ਸਿੰਚਾਈ: ਪਾਣੀ ਦਾ ਪ੍ਰਬੰਧਨ ਕੁਦਰਤੀ ਅਤੇ ਸਥਾਨਕ ਤਰੀਕਿਆਂ ਨਾਲ ਕਰਨਾ ਚਾਹੀਦਾ ਹੈ।
  • ਜੈਵਿਕ ਉਤਪਾਦਨ: ਰਸਾਇਣਾਂ ਦੀ ਬਜਾਏ ਸਿਰਫ਼ ਜੈਵਿਕ ਅਤੇ ਕੁਦਰਤੀ ਵਿਧੀਆਂ ਦੀ ਵਰਤੋਂ ਕਰਨਾ ਚਾਹੀਦੀ ਹੈ।

ਪਰਮਾਕਲਚਰ ਦੀ ਇਸੇ ਸੋਚ ਤੋਂ ਪ੍ਰੇਰਿਤ ਹੋ ਕੇ, ਅਮਨਿੰਦਰ ਨਾਗਰਾ ਨੇ ਗੁਰੂਗ੍ਰਾਮ ਵਿੱਚ ਆਪਣੇ ਘਰ ਦੀ ਛੱਤ ‘ਤੇ ਟੈਰੇਸ ਗਾਰਡਨਿੰਗ ਦੀ ਸ਼ੁਰੂਆਤ ਕੀਤੀ। ਬਾਅਦ ਵਿੱਚ ਉਸ ਨੇ ਰਸੋਈ ਦੇ ਕਚਰੇ, ਸੁੱਕੇ ਪੱਤਿਆਂ ਅਤੇ ਜੈਵਿਕ ਸਮੱਗਰੀ ਤੋਂ ਉਪਜਾਊ ਮਿੱਟੀ ਤਿਆਰ ਕੀਤੀ। ਅਮਨਿੰਦਰ ਨਾਗਰਾ ਦੇ ਅਨੁਸਾਰ, “ਪਰਮਾਕਲਚਰ ਨੇ ਮੈਨੂੰ ਸਿਖਾਇਆ ਕਿ ਜੇਕਰ ਅਸੀਂ ਸਮਝਦਾਰੀ ਨਾਲ ਯੋਜਨਾ ਬਣਾਈਏ, ਤਾਂ ਛੱਤ ਵੀ ਇੱਕ ਖੇਤ ਬਣ ਸਕਦੀ ਹੈ।” ਟੈਰੇਸ ਗਾਰਡਨਿੰਗ ਤੋਂ ਮਿਲੀ ਸਫਲਤਾ ਨੇ ਉਸ ਦੇ ਵੱਡੇ ਪੱਧਰ ‘ਤੇ ਖੇਤੀ ਕਰਨ ਦੇ ਸੁਪਨੇ ਨੂੰ ਮਜ਼ਬੂਤ ਕੀਤਾ ਹੈ।

3 ਏਕੜ ਜ਼ਮੀਨ ‘ਤੇ ਐਗਰੋਫੋਰੈਸਟਰੀ ਮਾਡਲ

2020-21 ‘ਚ, ਅਮਨਿੰਦਰ ਨਾਗਰਾ ਨੇ ਹੋਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਪਿੰਡ ਵਿੱਚ 3 ਏਕੜ ਜ਼ਮੀਨ ਖਰੀਦੀ। ਇਹ ਜ਼ਮੀਨ ਸ਼ੁਰੂ ਵਿੱਚ ਇੱਕ ਛੋਟੇ ਜਿਹੇ ਜੰਗਲ ਵਰਗੀ ਸੀ। ਪਰ 2023 ਵਿੱਚ, ਭਾਰਤ ਪਰਤਣ ਤੋਂ ਬਾਅਦ, ਉਸ ਨੇ ਇਸ ਜ਼ਮੀਨ ‘ਤੇ ਐਗਰੋਫੋਰੈਸਟਰੀ (Agroforestry) ਮਾਡਲ ‘ਤੇ ਕੰਮ ਸ਼ੁਰੂ ਕੀਤਾ। ਇਹ ਮਾਡਲ ਖੇਤੀ ਅਤੇ ਜੰਗਲਾਤ ਨੂੰ ਜੋੜਦਾ ਹੈ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਵਧਦੀ ਹੈ।

ਇਸ ਤੋਂ ਇਲਾਵਾ ਅਮਨਿੰਦਰ ਨੇ ਆਪਣੇ ਖੇਤ ਵਿੱਚ ਲਗਭਗ 1000 ਦਰੱਖਤ ਲਗਾਏ, ਜਿੰਨ੍ਹਾਂ ਵਿੱਚ 32 ਕਿਸਮਾਂ ਦੇ ਫਲਦਾਰ ਅਤੇ 2 ਕਿਸਮਾਂ ਦੇ ਲੱਕੜ ਵਾਲੇ ਦਰੱਖਤ ਸ਼ਾਮਲ ਹਨ। ਇਨ੍ਹਾਂ ਦਰੱਖਤਾਂ ਨੂੰ 25 ਕਤਾਰਾਂ ਵਿੱਚ 36 ਫੁੱਟ ਦੀ ਦੂਰੀ ‘ਤੇ ਲਗਾਇਆ ਗਿਆ ਹੈ। ਇਹ ਵਿਸ਼ੇਸ਼ ਫਾਸਲਾ, ਇਸ ਲਈ ਰੱਖਿਆ ਗਿਆ ਹੈ ਤਾਂ ਜੋ ਦਰੱਖਤਾਂ ਦੇ ਵਿਚਕਾਰਲੇ ਖੇਤਰ ਵਿੱਚ ਅਨਾਜ ਅਤੇ ਸਬਜ਼ੀਆਂ ਦੀ ਮਿਸ਼ਰਤ ਖੇਤੀ (Mixed Cropping) ਕੀਤੀ ਜਾ ਸਕੇ।

ਸਪੇਸਿੰਗ (Spacing) ਦੇ ਫਾਇਦੇ:

ਐਗਰੋਫੋਰੈਸਟਰੀ ਵਿੱਚ ਸਹੀ ਫਾਸਲਾ ਰੱਖਣ ਦੇ ਕਈ ਫਾਇਦੇ ਹਨ, ਜੋ ਫ਼ਸਲ ਦੀ ਗੁਣਵੱਤਾ ਅਤੇ ਜੈਵ ਵਿਭਿੰਨਤਾ ਨੂੰ ਵਧਾਉਂਦੇ ਹਨ। ਇਸ ਤਰ੍ਹਾਂ ਕਰਨ ਨਾਲ ਜਿੱਥੇ ਮਿੱਟੀ ਦਾ ਕਟਾਵ ਘੱਟ ਹੁੰਦਾ ਹੈ, ਉੱਥੇ ਹੀ ਦਰੱਖਤਾਂ ਅਤੇ ਫ਼ਸਲਾਂ ਨੂੰ ਲੋੜੀਂਦੀ ਧੁੱਪ, ਪਾਣੀ ਅਤੇ ਪੋਸ਼ਕ ਤੱਤ ਮਿਲਦੇ ਹਨ। ਇਸਦੇ ਨਾਲ ਹੀ, ਕੀਟਾਂ ਅਤੇ ਰੋਗਾਂ ਦਾ ਅਸਰ ਘੱਟ ਹੁੰਦਾ ਹੈ ਅਤੇ ਮਿੱਤਰ ਕੀਟਾਂ ਅਤੇ ਪਰਾਗਣ ਕਰਨ ਵਾਲੇ ਕੀੜਿਆਂ (Pollinators) ਨੂੰ ਉਤਸ਼ਾਹ ਮਿਲਦਾ ਹੈ।

ਸ਼ੁਰੂ ਵਿੱਚ, ਅਮਨਿੰਦਰ ਨਦੀਨਾਂ ਦੇ ਪ੍ਰਬੰਧਨ ਬਾਰੇ ਚਿੰਤਤ ਸੀ, ਖਾਸ ਕਰਕੇ ਪੰਜਾਬ ਵਿੱਚ ਰਸਾਇਣਾਂ ਦੀ ਵਰਤੋਂ ਦੀ ਘਾਟ ਅਤੇ ਮਜ਼ਦੂਰੀ ਦੀ ਉੱਚ ਲਾਗਤ ਦੇ ਕਾਰਨ। ਪਰ ਪਰਮਾਕਲਚਰ ਦੇ ਉਸਦੇ ਗਿਆਨ ਨੇ ਉਸਨੂੰ ਮਲਚਿੰਗ ਵਰਗੀਆਂ ਤਕਨੀਕਾਂ ਨੂੰ ਅਪਣਾਉਣ ਦਾ ਰਸਤਾ ਦਿਖਾਇਆ।

ਕੁਦਰਤੀ ਜਲ ਪ੍ਰਬੰਧਨ ਅਤੇ ਸਥਾਨਕ ਕਮਿਊਨਿਟੀ ਨੂੰ ਸਸ਼ਕਤ ਕਰਨਾ

ਪਰਮਾਕਲਚਰ ਸਿਰਫ਼ ਮਿੱਟੀ ਤੱਕ ਹੀ ਸੀਮਿਤ ਨਹੀਂ ਹੈ, ਇਹ ਪਾਣੀ ਪ੍ਰਬੰਧਨ ਲਈ ਇੱਕ ਕੁਦਰਤੀ ਪਹੁੰਚ ਵੀ ਅਪਣਾਉਂਦੀ ਹੈ। ਅਮਨਿੰਦਰ ਨੇ ਆਪਣੇ ਖੇਤ ਵਿੱਚ ਨਾਲੀਆਂ ਬਣਾਈਆਂ ਹਨ ਜੋ ਗੁਰੂਤਾ ਦੇ ਸਿਧਾਂਤ ‘ਤੇ ਕੰਮ ਕਰਦੀਆਂ ਹਨ। ਇਹ ਨਾਲੀਆਂ ਕੁਦਰਤੀ ਤੌਰ ‘ਤੇ ਮੀਂਹ ਦੇ ਪਾਣੀ ਨੂੰ ਖੇਤ ਵਿੱਚ ਫੈਲਾਉਂਦੀਆਂ ਹਨ।

ਇਸ ਤਕਨੀਕ ਨਾਲ:

ਇਸ ਤਕਨੀਕ ਨਾਲ ਜਿੱਥੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ, ਉੱਥੇ ਹੀ ਪੌਦਿਆਂ ਨੂੰ ਕੁਦਰਤੀ ਰੂਪ ਵਿੱਚ ਸਿੰਚਾਈ ਮਿਲਦੀ ਹੈ। ਇਸਦਾ ਨਤੀਜਾ ਇਹ ਹੁੰਦਾ ਹੈ ਕਿ ਸਿੰਚਾਈ ਦੀ ਲਾਗਤ ਘਟਦੀ ਹੈ ਅਤੇ ਜਲ ਸੰਭਾਲ ਵਿੱਚ ਮਦਦ ਮਿਲਦੀ ਹੈ।

ਅੱਜ, ਅਮਨਿੰਦਰ ਦਾ ਪਰਿਵਾਰ ਆਪਣੀਆਂ ਲੋੜੀਂਦੀਆਂ ਸਬਜ਼ੀਆਂ ਦਾ ਲਗਭਗ 98% ਆਪਣੇ ਫਾਰਮ ਤੋਂ ਹੀ ਪੂਰਾ ਕਰਦਾ ਹੈ। ਉਹ ਸੋਨਾ ਮੋਤੀ ਕਣਕ, ਬਾਸਮਤੀ ਚੌਲ, ਮੱਕਾ, ਮਸਰ, ਸਫ਼ੈਦ ਅਤੇ ਕਾਲੇ ਛੋਲੇ, ਅਤੇ ਲੋਬੀਆ ਵਰਗੀਆਂ ਫ਼ਸਲਾਂ ਦੇ ਨਾਲ-ਨਾਲ ਹਲਦੀ, ਸੌਂਫ, ਅਜਵਾਇਣ, ਜੀਰਾ ਅਤੇ ਧਨੀਆ ਵਰਗੇ ਮਸਾਲੇ ਵੀ ਉਗਾਉਂਦੀਆਂ ਹਨ। ਉਨ੍ਹਾਂ ਦੇ ਫਾਰਮ ਦੀ ਉਪਜ ਮੁੱਖ ਤੌਰ ‘ਤੇ ਪਰਿਵਾਰ ਲਈ ਵਰਤੀ ਜਾਂਦੀ ਹੈ, ਪਰ ਆਂਢ-ਗੁਆਂਢ ਦੇ 5-6 ਪਰਿਵਾਰ ਉਨ੍ਹਾਂ ਤੋਂ ਹਲਦੀ ਅਤੇ ਆਟਾ ਖਰੀਦਦੇ ਹਨ।

ਸਥਾਨਕ ਭਾਈਚਾਰੇ ਲਈ ਉੱਦਮ:

ਸਮਾਜਿਕ ਭਾਗੀਦਾਰੀ ਦੇ ਤਹਿਤ, 2024 ਦੀ ਦੀਵਾਲੀ ‘ਤੇ ਅਮਨਿੰਦਰ ਨੇ ਇੱਕ ਸ਼ਾਨਦਾਰ ਪਹਿਲ ਕੀਤੀ। ਉਨ੍ਹਾਂ ਨੇ ਪਿੰਡ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਪਾਕ-ਕੌਸ਼ਲ (Culinary Skills) ਦੀ ਵਰਤੋਂ ਕਰਕੇ ਵਾਧੂ ਆਮਦਨੀ ਕਰਨ ਲਈ ਪ੍ਰੇਰਿਆ। ਉਨ੍ਹਾਂ ਨੇ ਅਲਸੀ ਤੋਂ ਬਣਾਈਆਂ ਪਿੰਨੀਆਂ, ਦੇਸੀ ਘਿਓ ਅਤੇ ਖੇਤ ਵਿੱਚ ਉਗਾਈਆਂ ਚੀਜ਼ਾਂ ਦੀ ਵਰਤੋਂ ਕਰਕੇ ਗਿਫਟ ਹੈਂਪਰ ਤਿਆਰ ਕੀਤੇ। ਇਸ ਉੱਦਮ ਤੋਂ ਉਨ੍ਹਾਂ ਨੇ ₹2 ਲੱਖ ਦੀ ਕਮਾਈ ਕੀਤੀ। ਇਸ ਪ੍ਰਕਿਰਿਆ ਵਿੱਚ, ਸਥਾਨਕ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਤੋਂ ਸਮੱਗਰੀ ਖਰੀਦੀ ਗਈ, ਜਿਸ ਨਾਲ ਪੇਂਡੂ ਅਰਥਚਾਰੇ ਨੂੰ ਵੱਡਾ ਹੁਲਾਰਾ ਮਿਲਿਆ।

ਛੋਟੇ ਕਿਸਾਨਾਂ ਲਈ ਇੱਕ ਮਿਸਾਲ:

ਅਮਨਿੰਦਰ ਨਾਗਰਾ ਦਾ ਸੁਪਨਾ ਹੈ ਕਿ ਉਨ੍ਹਾਂ ਦਾ ਪਰਮਾਕਲਚਰ ਆਧਾਰਿਤ ਮਾਡਲ ਛੋਟੇ ਕਿਸਾਨਾਂ ਲਈ ਇੱਕ ਮਿਸਾਲ ਬਣੇ। ਉਹ ਕਹਿੰਦੀ ਹਨ, “ਜਿਹੜੇ ਕਿਸਾਨ 1 ਤੋਂ 3 ਏਕੜ ਜ਼ਮੀਨ ਰੱਖਦੇ ਹਨ, ਉਹ ਵੀ ਘੱਟ ਲਾਗਤ ਵਿੱਚ ਵਾਤਾਵਰਣ ਦੇ ਅਨੁਕੂਲ ਖੇਤੀ ਕਰ ਸਕਦੇ ਹਨ ਅਤੇ ਆਪਣੇ ਭਾਈਚਾਰੇ ਲਈ ਸਿਹਤਮੰਦ ਭੋਜਨ ਪੈਦਾ ਕਰਕੇ ਆਤਮ-ਨਿਰਭਰ ਬਣ ਸਕਦੇ ਹਨ।”

ਇਸ ਤੋਂ ਇਲਾਵਾ ਉਸਦਾ ਮੰਨਣਾ ਹੈ ਕਿ ਰਸਾਇਣਕ ਖਾਦਾਂ ਜਾਂ ਕੀਟਨਾਸ਼ਕਾਂ ਤੋਂ ਬਿਨਾਂ ਵੀ ਉਪਜਾਊ, ਸਿਹਤਮੰਦ ਅਤੇ ਸੁਆਦੀ ਫ਼ਸਲਾਂ ਉਗਾਈਆਂ ਜਾ ਸਕਦੀਆਂ ਹਨ। ਅਮਨਿੰਦਰ ਨਾਗਰਾ ਦੀ ਇਹ ਕਹਾਣੀ ਸਾਬਤ ਕਰਦੀ ਹੈ ਕਿ ਪਰਮਾਕਲਚਰ ਸਿਰਫ਼ ਇੱਕ ਖੇਤੀ ਤਕਨੀਕ ਨਹੀਂ ਹੈ, ਸਗੋਂ ਇਹ ਇੱਕ ਜੀਵਨ-ਦ੍ਰਿਸ਼ਟੀ ਹੈ ਜੋ ਆਤਮ-ਨਿਰਭਰਤਾ, ਵਾਤਾਵਰਣ ਸੰਤੁਲਨ ਅਤੇ ਸਮਾਜਿਕ ਭਾਗੀਦਾਰੀ ਨੂੰ ਜੋੜਦੀ ਹੈ। ਇਹ ਪੰਜਾਬ ਦੇ ਹਰ ਕਿਸਾਨ ਲਈ ਇੱਕ ਮਜ਼ਬੂਤ ਪ੍ਰੇਰਣਾ ਹੈ।

COMMENTS

WORDPRESS: 0