ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਕੁਦਰਤੀ ਖੇਤੀ ਦਾ ਸੰਕਲਪ

ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨਾਲ ਕੁਦਰਤੀ ਖੇਤੀ ਦਾ ਸੰਕਲਪ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਵਿਖੇ ਬਿਤਾਇਆ, ਜਿੱਥੇ ਉਹ ਹੱਥੀਂ ਖੇਤੀ ਕਰਦੇ ਸਨ। ਇਹ ਸਿਰਫ ਰੋਜ਼ੀ-ਰੋਟੀ ਦਾ ਸਾਧਨ ਨਹੀਂ ਸੀ, ਸਗੋਂ “ਕਿਰਤ ਕਰੋ

PAU-BISA Alliance: ਭਵਿੱਖਮੁਖੀ ਮੱਕੀ ਅਤੇ ਕਣਕ ਦੀਆਂ ਕਿਸਮਾਂ ਦੀ ਖੋਜ ਨੂੰ ਮਿਲੀ ਨਵੀਂ ਦਿਸ਼ਾ
ਬਰਨਾਲਾ ਦੀ ਕਮਲਜੀਤ ਕੌਰ ਨੇ ਬਣਾਏ 2000+ ਆਰਗੈਨਿਕ ਕਿਚਨ ਗਾਰਡਨ
Organic Jaggery: ਅਮਰਜੀਤ ਸਿੰਘ ਅਤੇ ਪਰਿਵਾਰ ਦਾ ਸਾਂਝਾ ਆਰਗੈਨਿਕ ਗੁੜ ਦਾ ਸਫ਼ਲ ਕਾਰੋਬਾਰ, ਪਿਤਾ ਦੀ ਜਾਗਰੂਕਤਾ ਨਾਲ ਪੂਰੇ ਪਰਿਵਾਰ ਨੇ ਅਪਣਾਈ ਕੁਦਰਤੀ ਖੇਤੀ

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਂ ਕਰਤਾਰਪੁਰ ਵਿਖੇ ਬਿਤਾਇਆ, ਜਿੱਥੇ ਉਹ ਹੱਥੀਂ ਖੇਤੀ ਕਰਦੇ ਸਨ। ਇਹ ਸਿਰਫ ਰੋਜ਼ੀ-ਰੋਟੀ ਦਾ ਸਾਧਨ ਨਹੀਂ ਸੀ, ਸਗੋਂ “ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ” ਵਾਲਾ ਜੀਵਨ ਫਲਸਫਾ ਸੀ। ਉਨ੍ਹਾਂ ਦੀ ਸਿੱਖਿਆਵਾਂ ਅਨੁਸਾਰ ਅਸੀਂ ਸਮਝਦੇ ਹਾਂ ਕਿ ਖੇਤੀਬਾੜੀ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ। 

ਪੰਜਾਬ ਦਾ ਖੇਤਰੀ ਜੀਵਨ ਵੀ ਇਸ ਫ਼ਲਸਫ਼ੇ ਨਾਲ ਗਹਿਰਾ ਸੰਬੰਧ ਰੱਖਦਾ ਹੈ। ਇਹ ਧਰਤੀ ਅੰਨ ਭੰਡਾਰ ਭਰਦੀ ਹੈ ਤੇ ਗੁਰੂ ਨਾਨਕ ਦੀ ਸ਼ੁਰੂ ਕੀਤੀ ਲੰਗਰ ਪ੍ਰਥਾ ਰਾਹੀਂ ਭੁੱਖੇ ਦਾ ਢਿੱਡ ਭਰਦੀ ਹੈ। ਇਸ ਤਰ੍ਹਾਂ ਖੇਤੀਬਾੜੀ ਸਿਰਫ਼ ਆਰਥਿਕ ਪੇਸ਼ਾ ਨਹੀਂ, ਸਗੋਂ ਮਨੁੱਖਤਾ ਦੀ ਸੇਵਾ ਦਾ ਰਾਹ ਹੈ।

ਕਰਤਾਰਪੁਰ ਵਿੱਚ ਨਾਨਕ ਖੇਤੀ ਸਿਰਫ਼ ਅਨਾਜ ਉਗਾਉਣ ਦੀ ਪ੍ਰਕਿਰਿਆ ਨਹੀਂ ਸੀ, ਇਹ ਧਰਤੀ ਨਾਲ ਪ੍ਰੇਮ, ਜੀਵਾਂ ਨਾਲ ਸਾਂਝ ਅਤੇ ਕੁਦਰਤ ਦੇ ਸਾਰੇ ਤੱਤਾਂ ਨਾਲ ਮਿਲਾਪ ਦਾ ਪ੍ਰਤੀਕ ਸੀ। ਇਹ ਕੁਦਰਤੀ ਖੇਤੀ ਵਿੱਚ ਖੇਤਾਂ ਵਿੱਚ ਪੰਛੀ ਸਨ, ਧਰਤੀ ਵਿੱਚ ਗੰਡੋਏ ਸਨ, ਸ਼ਹਿਦ ਦੀਆਂ ਮੱਖੀਆ ਸਨ, ਤਿਤਲੀਆਂ, ਭੌਰੇ ਸਨ। ਇਹ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਲਈ ਸਿਰਫ ਰੋਜ਼ੀ-ਰੋਟੀ ਦਾ ਸਾਧਨ ਹੀ ਨਹੀਂ, ਸਗੋਂ ਇੱਕ ਵੱਖਰੀ ਜੀਵਨ-ਜਾਂਚ ਸੀ।

“ਪਵਣੁ ਗੁਰੂ ਪਾਣੀ ਪਿਤਾ, ਮਾਤਾ ਧਰਤਿ ਮਹਤੁ”! ਭਾਵ ਹਵਾ ਗੁਰੂ ਹੈ, ਪਾਣੀ ਪਿਤਾ ਹੈ ਅਤੇ ਧਰਤੀ ਮਾਂ ਹੈ ਅਤੇ ਹਵਾ, ਪਾਣੀ ਤੇ ਧਰਤੀ ਸਾਡੀ ਆਤਮਿਕ ਤੇ ਭੌਤਿਕ ਜੀਵਨ ਦਾ ਅਧਾਰ ਹਨ। ਇਹ ਸਿੱਖਿਆ ਸਾਡੇ ਵਾਤਾਵਰਣ ਅਤੇ ਖੇਤੀਬਾੜੀ ਦੋਵਾਂ ਲਈ ਆਦਰਸ਼ ਹੈ।

ਅੱਜ ਦੇ ਸਮੇਂ ਵਿੱਚ ਜਦੋਂ ਵਪਾਰਕ ਖੇਤੀ ਦਾ ਦਬਦਬਾ ਹੈ, ਕਈ ਕਿਸਾਨ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਕੁਦਰਤੀ ਖੇਤੀ ਵੱਲ ਵਾਪਸੀ ਕਰ ਰਹੇ ਹਨ। ਉਹ ਖੇਤੀ ਨੂੰ ਕੇਵਲ ਉਤਪਾਦਨ ਦਾ ਸਾਧਨ ਨਹੀਂ, ਸਗੋਂ ਸਾਰੇ ਜੀਵਾਂ ਦੀ ਭਲਾਈ ਦਾ ਮਾਧਿਅਮ ਮੰਨਦੇ ਹਨ। ਉਹ ਧਰਤੀ ਨੂੰ ਮਾਂ ਵਾਂਗ ਮੰਨਦੇ ਹਨ ਅਤੇ ਇਸ ਦੀ ਸੰਭਾਲ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹਨ। ਇਹ ਕਿਸਾਨ ਖੇਤਾਂ ਨੂੰ ਸਿਰਫ਼ ਉਪਜ ਦਾ ਸਾਧਨ ਨਹੀਂ, ਸਗੋਂ ਸਾਰੇ ਜੀਵਾਂ ਦੇ ਰਹਿਣ-ਵਸੇਰੇ ਵਾਂਗ ਦੇਖਦੇ ਹਨ, ਜਿੱਥੇ ਪੰਛੀ ਗੁੰਜਦੇ ਹਨ, ਮੱਖੀਆਂ ਮਧੁ ਇਕੱਠਾ ਕਰਦੀਆਂ ਹਨ, ਤੇ ਮਿੱਟੀ ਦੀ ਸੌਗਾਤ ਸਾਰੀ ਸ੍ਰਿਸ਼ਟੀ ਨਾਲ ਸਾਂਝੀ ਹੁੰਦੀ ਹੈ।

ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਨਾਲ ਚੱਲੀਏ ਤਾਂ ਖੇਤੀ ਧਰਤੀ ਤੋਂ ਉਪਜ ਹਾਸਲ ਕਰਨ ਦੇ ਨਾਲ ਹੀ ਧਰਤੀ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਹੈ। ਜੇ ਖੇਤੀ ਗੁਰੂ ਨਾਨਕ ਦੀ ਖੇਤੀ ਦੇ ਫ਼ਲਸਫ਼ੇ ਨਾਲ ਚੱਲੇ, ਤਾਂ ਇਸ ਨਾਲ ਸਿਰਫ਼ ਕਿਸਾਨ ਦਾ ਹੀ ਨਹੀਂ, ਸਗੋਂ ਸਾਰੇ ਜੀਵ ਜੰਤੂਆਂ ਦਾ ਭਲਾ ਹੋਵੇਗਾ।

ਕਿਉਂਕਿ ਸਰਬੱਤ ਦੇ ਭਲੇ ਦਾ ਸਬੰਧ ਮਨੁੱਖ ਤੋਂ ਵੱਧ ਕੇ ਕੁਦਰਤ ਦੇ ਹਰ ਉਹ ਪ੍ਰਾਣੀ ’ਤੇ ਲਾਗੂ ਹੁੰਦਾ ਹੈ, ਜਿਸ ਨੂੰ ਅਕਾਲ ਪੁਰਖ ਨੇ ਜੀਵਨ ਨਾਲ ਨਿਵਾਜਿਆ ਅਤੇ ਕੁਦਰਤ ਨੇ ਆਪਣੇ ਵਿੱਚ ਸ਼ਾਮਲ ਕਰ ਅਹਿਮਿਅਤ ਦਿੱਤੀ ਹੈ।

ਗੁਰੂ ਨਾਨਕ ਦੇਵ ਜੀ ਦੀ ਖੇਤੀਬਾੜੀ ਸਿੱਖਿਆ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ, ਕੁਦਰਤ ਦੇ ਸਾਰੇ ਜੀਵਾਂ, ਜਿਸ ਦਾ ਮਨੁੱਖ ਇੱਕ ਹਿੱਸਾ ਹੈ, ਵਿਚਕਾਰ ਸਹਿਯੋਗ ਤੇ ਸਾਂਝ ਦੀ ਮਹੱਤਤਾ ਸਿਖਾਉਂਦੀ ਹੈ।

ਇਸ ਦੇ ਨਾਲ ਹੀ ਮਿਹਨਤ ਨੂੰ ਇਬਾਦਤ ਬਣਾਉਂਦੀ ਹੈ। ਕਿਰਤ ਕਰੋ ਦਾ ਫਲਸਫਾ ਕਾਮੇ ਦੇ ਕੰਮ ਤੱਕ ਸੀਮਤ ਨਹੀਂ ਸਗੋਂ ਇਮਾਨਦਾਰੀ ਦੀ ਕਿਰਤ ਹੈ

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਕਿਸਾਨ ਨੂੰ ਆਪਣੇ ਕਿਰਤ ਵਿੱਚ ਇਮਾਨਦਾਰੀ ਦੀ ਹੱਥੀ ਮਿਹਨਤ ਕਰਨੀ ਹੈ ਅਤੇ ਕੁਦਰਤ ਨੂੰ ਪਰਉਪਕਾਰੀ ਮੰਨਦਿਆਂ ਉਸਦੇ ਅੰਦਰ ਚੱਲਦਿਆਂ ਕੰਮ ਕਰਨਾ ਹੈ। ਸਾਰੇ ਜੀਵਾਂ ਦਾ ਸਤਿਕਾਰ ਕਰਨਾ ਜਰੂਰੀ ਹੈ। ਸਾਰੇ ਜੀਵਾਂ ਦਾ ਘਰ ਮਿੱਟੀ ਨੂੰ ਵੱਡਾ ਮੰਨ ਕੇ ਚੱਲਣਾ ਹੀ ਮਨੁੱਖ ਲਈ ਚੰਗਾ ਜੀਵਨ ਅਧਾਰ ਹੈ।    

COMMENTS

WORDPRESS: 0