ਪੰਜਾਬ’ਚ ਸੇਬਾਂਦੀ ਖੇਤੀ:ਕਿਸਮਾਂ, ਪੈਦਾਵਰ, ਅਤੇ ਬੀਜਾਈ ਦਾ ਸਹੀਂ ਸਮਾਂ, ਸਾਰੇ ਅਹਿਮ ਸਵਾਲਾਂ ਦੇ ਸਟੀਕ ਜਵਾਬ

ਪੰਜਾਬ’ਚ ਸੇਬਾਂਦੀ ਖੇਤੀ:ਕਿਸਮਾਂ, ਪੈਦਾਵਰ, ਅਤੇ ਬੀਜਾਈ ਦਾ ਸਹੀਂ ਸਮਾਂ, ਸਾਰੇ ਅਹਿਮ ਸਵਾਲਾਂ ਦੇ ਸਟੀਕ ਜਵਾਬ

ਪੰਜਾਬ ਵਿੱਚ ਸੇਬਾਂ ਦੀ ਖੇਤੀ ਲਈ ਕਈ ਕਿਸਮਾਂ ਉਪਲਬਧ ਹਨ। ਸਿਹਤ ਲਈ ਫਾਇਦੇਮੰਦ ਇਸ ਫਲ਼ ਨਾਲ ਕਿਸਾਨ ਚੰਗੀ ਆਮਦਨ ਕਰ ਸਕਦੇ ਹਨ ਅਤੇ ਪਹਾੜੀ ਇਲਾਕੇ ਦੀ ਫ਼ਸਲ ਨੂੰ ਉਗਾ ਕੇ ਫ਼ਸਲੀ ਵਿਭਿੰ

ਪੌਦਿਆਂ ਦੇ ਸ਼ੌਂਕ ਨਾਲ ਸ਼ੁਰੂ ਕੀਤੀ ਡਰੈਗਨ ਫਰੂਟ ਦੀ ਖੇਤੀ, ਕਹਿੰਦੇ ‘ਇਹ ਖੇਤੀ ਹਿੰਮਤ ਦੀ ਗੱਲ’
ਕੈਨੇਡਾ ਛੱਡ ਪੰਜਾਬ ਪਰਤੇ ਨੌਜਵਾਨ ਕਿਸਾਨ ਕੰਨਵਰਬੀਰ ਸਿੰਘ ਕਰ ਰਹੇ ਡਰੈਗਨ ਫਰੂਟ ਦੀ ਖੇਤੀ,ਜਾਣੋ ਕਿਵੇਂ ਸ਼ੁਰੂ ਕੀਤੀ ਜਾ ਸਕਦੀ ਹੈ ਇਹ ਮੁਨਾਫੇਦਾਰ ਫਲ ਦੀ ਖੇਤੀ
ਕਿਸਾਨ ਬਲਵਿੰਦਰ ਸਿੰਘ ਨੇ ਬਾਗ਼ਬਾਨੀ ਵਿੱਚ ਲਿਖੀ ਆਪਣੀ ਵੱਖਰੀ ਕਹਾਣੀ

ਪੰਜਾਬ ਵਿੱਚ ਸੇਬਾਂ ਦੀ ਖੇਤੀ ਲਈ ਕਈ ਕਿਸਮਾਂ ਉਪਲਬਧ ਹਨ। ਸਿਹਤ ਲਈ ਫਾਇਦੇਮੰਦ ਇਸ ਫਲ਼ ਨਾਲ ਕਿਸਾਨ ਚੰਗੀ ਆਮਦਨ ਕਰ ਸਕਦੇ ਹਨ ਅਤੇ ਪਹਾੜੀ ਇਲਾਕੇ ਦੀ ਫ਼ਸਲ ਨੂੰ ਉਗਾ ਕੇ ਫ਼ਸਲੀ ਵਿਭਿੰਨਤਾ ਵੀ ਵਧਾ ਸਕਦੇ ਹਨ। ਖੇਤੀ ਵਿਗਿਆਨ ਕੇਂਦਰ (ਕੇ.ਵੀ.ਕੇ) ਪਠਾਨਕੋਟ ਦੀ ਬਾਗ਼ਬਾਨੀ ਵਿੱਚ ਸੇਬਾਂ ਦੀਆਂ ਕਈ ਉੱਨਤ ਕਿਸਮਾਂ ਉਗਾਈਆਂ ਜਾ ਰਹੀਆਂ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਨੂੰ ਪਹਾੜੀ ਜਾਂ ਬਹੁਤ ਠੰਡੇ ਮੌਸਮ ਦੀ ਲੋੜ ਨਹੀਂ ਹੁੰਦੀ, ਜਿਸ ਕਰਕੇ ਇਹ ਪੰਜਾਬ ਲਈ ਅਨੁਕੂਲ ਹਨ।

ਕਦੋਂ ਸ਼ੁਰੂ ਕੀਤੀ ਸੇਬਾਂ ਦੀ ਕਾਸ਼ਤ

ਖੇਤੀ ਵਿਗਿਆਨ ਕੇਂਦਰ (ਕੇ.ਵੀ.ਕੇ) ਪਠਾਨਕੋਟ ਨੇ 2017 ਵਿੱਚ ਸੇਬਾਂ ਦੇ ਬੂਟੇ ਲਗਾਏ ਸਨ ਅਤੇ ਉਸ ਤੋਂ ਮਗਰੋਂ ਹਰੇਕ ਸਾਲ ਹੋਰ ਬੂਟੇ ਸ਼ਾਮਿਲ ਕਰ ਰਹੇ ਹਨ। ਇਸ ਸਮੇਂ ਲਗਭਗ ਅੱਧਾ ਕਿਲਾਂ ਰਕਬੇ ਵਿੱਚ ਸੇਬਾਂ ਦੇ ਫੱਲਦਾਰ ਬੂਟੇ ਲਗੇ ਹੋਏ ਹਨ। ਇਸ ਵਿੱਚ ਅੰਨਾ ਕਿਸਮ ਅਤੇ ਡੋਰਸੈੱਟ ਗੋਲਡਨ ਅਤੇ ਹਰੀਮਨ ਸ਼ਰਮਾ ਦੀ ਸੇਬ ਦੀ ਕਿਸਮ ਸ਼ਾਮਲ ਹੈ।

ਖੇਤੀ ਵਿਗਿਆਨ ਕੇਂਦਰ (ਕੇ.ਵੀ.ਕੇ) ਪਠਾਨਕੋਟ ਦੇ ਸਹਾਇਕ ਪ੍ਰੋਫੈਸਰ ਡਾ. ਮਨੂ ਤਿਆਗੀ ਨੇ ਦੱਸਦੇ ਹਨ ਕਿ ਇਹ ਦੋਵੇਂ ਕਿਸਮਾਂ (ਅੰਨਾ ਤੇ ਡੋਰਸੈੱਟ ਗੋਲਡਨ) ਇਜ਼ਰਾਇਲ ਵਿੱਚ ਵਿਕਸਿਤ ਕੀਤੀਆਂ ਗਈਆਂ ਹਨ। ਉਨ੍ਹਾਂ ਮੁਤਾਬਕ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਲੋਂ ਇਨ੍ਹਾਂ ਦੋਵੇਂ ਕਿਸਮਾਂ ਦੇ ਟ੍ਰਾਇਲ ਕੀਤੇ ਗਏ ਸਨ, ਜਿਸ  ਤੋਂ ਬਾਅਦ ਪੰਜਾਬ ਵਿੱਚ ਇਨ੍ਹਾਂ ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਸੀ।

ਕਿੰਨਾ ਫ਼ਲ ਅਤੇ ਮੁਨਾਫਾ

ਸਹਾਇਕ ਪ੍ਰੋਫੈਸਰ ਡਾ. ਤਿਆਗੀ ਦੱਸਦੇ ਹਨ ਕਿ ਇਨ੍ਹਾਂ ਬੂਟਿਆਂ ਤੋਂ 3-4 ਸਾਲਾਂ ਮਗਰੋਂ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਅੰਨਾ ਕਿਸਮ ਤੋਂ ਪ੍ਰਤੀ ਬੂਟਾਂ 32 ਕਿੱਲੋ ਫ਼ਲ ਮਿਲਦਾ ਹੈ ਅਤੇ ਡੋਰਸੈੱਟ ਗੋਲਡਨ  ਤੋਂ ਲਗਭਗ 30 ਕਿੱਲੋ ਫ਼ਲ ਮਿਲ ਜਾਂਦਾ ਹੈ। ਇਹ ਫ਼ਲ ਸਿਹਤ ਲਈ ਫਾਇਦੇਮੰਦ ਹੁੰਦਾ ਹੈ ਅਤੇ ਬਜਾਰ ਵਿੱਚ ਬਹੁਤਾ ਸਮਾਂ ਚੰਗੇ ਮੁੱਲ ’ਤੇ ਵਿਕਦਾ ਹੈ।

ਪੰਜਾਬ ਦੇ ਮੌਸਮ ਲਈ ਅਨੁਕੂਲ

ਆਮ ਕਰਕੇ ਸੇਬ ਠੰਡੇ ਮੌਸਮ ਦੀ ਫ਼ਸਲ ਹੈ ਅਤੇ ਪਹਾੜੀ ਇਲਾਕਿਆਂ ਵਿੱਚ ਵਧੇਰੇ ਹੁੰਦੀ ਹੈ ਪਰ ਇਹ ਦੋ ਕਿਸਮਾਂ ਘੱਟ ਠੰਡੇ ਮੌਸਮ ਵਿੱਚ ਵੀ ਕਾਮਯਾਬ ਹਨ ਅਤੇ ਚੰਗਾ ਫ਼ਲ ਦਿੰਦੀਆਂ ਹਨ। ਸਹਾਇਕ ਪ੍ਰੋਫੈਸਰ ਡਾ. ਤਿਆਗੀ ਨੇ ਦੱਸਿਆ ਕਿ ਇਸ ਕਿਸਮ ਨੂੰ ਲਗਭਗ 200 ਘੰਟੇ ਠੰਡੇ ਵਾਤਾਵਰਨ ਦੀ ਲੋੜ ਹੁੰਦੀ ਹੈ, ਜੋ ਕਿ ਪੰਜਾਬ ਦੇ ਸਰਦੀਆਂ ਦੇ ਮੌਸਮ ਵਿੱਚ ਪ੍ਰਾਪਤ ਹੋ ਜਾਂਦੀ ਹੈ।

ਕਿਵੇਂ ਹੋਵੇ ਸੇਬਾਂ ਦੀ ਕਾਸ਼ਤ

ਸਹਾਇਕ ਪ੍ਰੋਫੈਸਰ ਡਾ.ਤਿਆਗੀ ਨੇ ਦੱਸਿਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਇਨ੍ਹਾਂ ਕਿਸਮਾਂ ਦੇ ਬੂਟੇ ਉਪਲਬਧ ਹਨ, ਜਿਨ੍ਹਾਂ ਨੂੰ ਕਿਸਾਨ ਹਾਸਿਲ ਕਰ ਸਕਦੇ ਹਨ।

ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੇ.ਵੀ.ਕੇ ਪਠਾਨਕੋਟ ਵਲੋਂ ਇਨ੍ਹਾਂ ਕਿਸਮਾਂ ਦੀ ਕਾਸ਼ਤ ਘਰੇਲੂ ਬਗੀਚੀ ਲਈ ਸਿਫਾਰਿਸ ਕੀਤੀ ਜਾਂਦੀ ਹੈ ਅਤੇ ਉਹ ਵਪਾਰਕ ਪੱਧਰ ’ਤੇ ਇਸਦੀ ਕਾਸ਼ਤ ਦੀ ਸਿਫਾਰਿਸ਼ ਨਹੀਂ ਕਰਦੇ ਹਨ।

ਕਦੋਂ ਹੋਵੇ ਕਾਸ਼ਤ

ਸੇਬਾਂ ਦੇ ਬੂਟਿਆਂ ਨੂੰ ਦਸੰਬਰ ਦਾ ਆਖਰੀ ਦਿਨਾਂ ਜਾਂ ਫਿਰ ਜਨਵਰੀ ਦੇ ਸ਼ੁਰੂਆਤ ਵਿੱਚ ਲਗਾਇਆ ਜਾ ਸਕਦਾ ਹੈ।

ਸਹਾਇਕ ਪ੍ਰੋਫੈਸਰ ਡਾ. ਤਿਆਗੀ ਦੱਸਦੇ ਹਨ ਕਿ ਕਸ਼ਮੀਰ, ਹਿਮਾਚਲ ਪ੍ਰਦੇਸ਼ ਦਾ ਸੇਬ ਦਿੱਖ ਵਿੱਚ ਲਾਲ ਰੰਗ ਦਾ ਹੁੰਦਾ ਹੈ ਪਰ ਇਨ੍ਹਾਂ ਸਿਫਾਰਿਸ਼ ਕਿਸਮਾਂ ਦਾ ਸੇਬ ਪਿਲ਼ਾ ਰੰਗ ਦਾ ਹੁੰਦਾ ਹੈ, ਹਾਲਾਂਕਿ ਕਈ ਵਾਰ ਰੰਗ ਵਿੱਚ ਗੁਲਾਬੀਪਣ ਆ ਸਕਦਾ ਹੈ ਪਰ ਆਮ ਕਰਕੇ ਸਾਰੇ ਸੇਬ ਦਾ ਉਤਪਾਦਨ ਪਿਲ਼ੇ ਰੰਗ ਵਿੱਚ ਹੀ ਹੋਵੇਗਾ।

ਖੇਤੀ ਵਿਗਿਆਨ ਕੇਂਦਰ (ਕੇ.ਵੀ.ਕੇ) ਦੀ ਕਿਸਾਨਾਂ ਲਈ ਸਹਾਇਤਾ

ਸਹਾਇਕ ਪ੍ਰੋਫੈਸਰ ਡਾ. ਤਿਆਗੀ ਕਹਿੰਦੇ ਹਨ ਕਿ ਕੇ.ਵੀ.ਕੇ ਪਠਾਨਕੋਟ ਵੱਲੋਂ ਕਿਸਾਨਾਂ ਲਈ ਟ੍ਰੇਨਿੰਗ ਕੈਂਪ, ਸਿਖਲਾਈ ਕੋਰਸ ਅਤੇ ਬਾਗਬਾਨੀ ਸੰਬੰਧੀ ਵਰਕਸ਼ਾਪਾਂ ਲਗਾਤਾਰ ਕਰਵਾਈਆਂ ਜਾਂਦੀਆਂ ਹਨ।। ਉਨ੍ਹਾਂ ਕਿਹਾ ਕਿ ਮੀਡੀਆ ਰਾਹੀਂ ਵੀ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਤਾ ਜੋ ਕਿਸਾਨਾਂ ਨੂੰ ਸਹੀਂ ਅਤੇ ਲਾਹੇਵੰਦ ਜਾਣਕਾਰੀ ਮੁਹੱਈਆ ਕਰਵਾਈ ਜਾ ਸਕੇ। ਕਿਸਾਨਾਂ ਨੂੰ ਖੇਤੀਬਾੜੀ ਅਤੇ ਬਾਗ਼ਬਾਨੀ ਨਾਲ ਸਬੰਧਿਤ ਵਾਜ਼ਬ ਮੁੱਲ ’ਤੇ ਸਿਖਲਾਈ ਕੋਰਸ ਵੀ ਕਰਵਾਏ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਹਰ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੱਕ ਪਹੁੰਚ ਨਹੀਂ ਕਰ ਸਕਦਾ, ਇਸ ਲਈ ਜਿਲ੍ਹਾਂ ਪੱਧਰ ’ਤੇ ਕੇ.ਵੀ.ਕੇ ਕਿਸਾਨਾਂ ਤੱਕ ਸੁਚੱਜੀ ਜਾਣਕਾਰੀ ਪਹੁੰਚਾਉਣ ਦਾ ਕੰਮ ਕਰ ਰਹੇ ਹਨ।”

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸਾਨੀ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਕੇ.ਵੀ.ਕੇ ਨਾਲ ਸੰਪਰਕ ਕਰ ਸਕਦੇ ਹਨ ਅਤੇ ਬੀਜਾਈ ਲਈ ਸੁਧਰੇ ਬੀਜ, ਬੂਟੇ ਵੀ ਪ੍ਰਾਪਤ ਕਰ ਸਕਦੇ ਹਨ।  

COMMENTS

WORDPRESS: 0