ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਹੀ ਪਰਿਵਾਰ ਨੂੰ ਕੁਦਰਤੀ ਖੇਤੀ ਵੱਲ ਤੋਰਿਆ। ਅਮਰਜੀਤ ਸਿੰਘ ਖੇਤੀਬਾੜੀ ਬਾਰੇ ਆਪਣੀ ਸੋਚ ਦੱਸਦੇ ਹੋਏ ਕਹਿੰਦੇ ਹਨ, “ਅਸੀਂ ਜਮੀਨ ਨੂੰ ਮਾਂ ਵਾਂਗ ਮੰਨਦੇ ਹਾਂ। ਜੇ ਮਾਂ ਤੰਦਰੁਸਤ ਹੈ ਤਾਂ ਬੱਚੇ ਦੀ ਦੇਖਭਾਲ ਆਪ ਹੋ ਜਾਂਦੀ ਹੈ, ਉਸੇ ਤਰ੍ਹਾਂ ਤੰਦਰੁਸਤ ਜਮੀਨ ਫਸਲਾਂ ਦੀ ਸੰਭਾਲ ਖੁਦ ਹੀ ਕਰ ਲੈਂਦੀ ਹੈ।”
Organic Jaggery: ਪੰਜਾਬ ਵਿੱਚ ਖੇਤੀਬਾੜੀ ਦਾ ਕੰਮ ਪੂਰੇ ਪਰਿਵਾਰ ਵੱਲੋਂ ਮਿਲ-ਜੁਲ ਕੇ ਕੀਤਾ ਜਾਂਦਾ ਹੈ।
ਜਲੰਧਰ ਜ਼ਿਲ੍ਹੇ ਦੇ ਭੋਗਪੁਰ ਇਲਾਕੇ ਦੇ ਇੱਕ ਪਿੰਡ ਚੜਕੇ ਵਿੱਚ ਰਹਿੰਦੇ ਅਮਰਜੀਤ ਸਿੰਘ ਭੰਗੂ ਅਤੇ ਉਨ੍ਹਾਂ ਦੇ ਭਰਾ ਕਰਮਜੀਤ ਸਿੰਘ ਭੰਗੂ ਵੀ ਮਿਲਜੁਲ ਕੇ ਕੁਦਰਤੀ ਖੇਤੀ ਰਾਹੀਂ ਆਪਣਾ ਸਫਲ ਕਾਰੋਬਾਰ ਚਲਾ ਰਹੇ ਹਨ। ਇਹ ਪਰਿਵਾਰ ਘਰ ਤੋਂ ਹੀ ਮੁੱਖ ਤੌਰ ’ਤੇ ਗੁੜ, ਹਲਦੀ ਅਤੇ ਹੋਰ ਆਰਗੈਨਿਕ ਉਤਪਾਦ ਤਿਆਰ ਕਰਦਾ ਅਤੇ ਵਿਕਰੀ ਕਰਦਾ ਹੈ।
ਅਮਰਜੀਤ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੂੰ ਕੁਦਰਤੀ ਖੇਤੀ ਦਾ ਤਜਰਬਾ 20 ਸਾਲ ਤੋਂ ਵੱਧ ਹੋ ਚੁੱਕਿਆ ਹੈ। ਰਸਾਇਣਕ ਖੇਤੀ ਤੋਂ ਦੂਰ ਰਹਿੰਦੇ ਹੋਏ ਉਹ ਫਸਲਾਂ ਦੀ ਰੱਖਿਆ ਲਈ ਸਿਰਫ਼ ਜੈਵਿਕ ਤਰੀਕੇ ਹੀ ਵਰਤਦੇ ਹਨ।
ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਹੀ ਪਰਿਵਾਰ ਨੂੰ ਕੁਦਰਤੀ ਖੇਤੀ ਵੱਲ ਤੋਰਿਆ। ਅਮਰਜੀਤ ਸਿੰਘ ਖੇਤੀਬਾੜੀ ਬਾਰੇ ਆਪਣੀ ਸੋਚ ਦੱਸਦੇ ਹੋਏ ਕਹਿੰਦੇ ਹਨ, “ਅਸੀਂ ਜਮੀਨ ਨੂੰ ਮਾਂ ਵਾਂਗ ਮੰਨਦੇ ਹਾਂ। ਜੇ ਮਾਂ ਤੰਦਰੁਸਤ ਹੈ ਤਾਂ ਬੱਚੇ ਦੀ ਦੇਖਭਾਲ ਆਪ ਹੋ ਜਾਂਦੀ ਹੈ, ਉਸੇ ਤਰ੍ਹਾਂ ਤੰਦਰੁਸਤ ਜਮੀਨ ਫਸਲਾਂ ਦੀ ਸੰਭਾਲ ਖੁਦ ਹੀ ਕਰ ਲੈਂਦੀ ਹੈ।”
ਉਨ੍ਹਾਂ ਦਾ ਆਰਗੈਨਿਕ ਗੁੜ ਨਾ ਸਿਰਫ਼ ਨੇੜਲੇ ਇਲਾਕਿਆਂ ਵਿੱਚ ਮਸ਼ਹੂਰ ਹੈ, ਬਲਕਿ ਵਿਦੇਸ਼ਾਂ ਵਿੱਚ ਵੀ ਕੂਰੀਅਰ ਰਾਹੀਂ ਭੇਜਿਆ ਜਾਂਦਾ ਹੈ।
ਕਿਵੇਂ ਆਏ ਕੁਦਰਤੀ ਖੇਤੀ ਵੱਲ
ਅਮਰਜੀਤ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਦੀ ਸਾਲ 2004 ਵਿੱਚ ਕੈਂਸਰ ਨਾਲ ਮੌਤ ਹੋ ਗਈ ਸੀ। ਸਿਰਫ਼ 19 ਸਾਲ ਦੀ ਉਮਰ ਵਿੱਚ ਭਤੀਜੇ ਦਾ ਜਾਣਾ ਪਰਿਵਾਰ ਲਈ ਵੱਡਾ ਸਦਮਾ ਸੀ। ਅਮਰਜੀਤ ਸਿੰਘ ਅੱਜ ਵੀ ਉਸ ਸਮੇਂ ਨੂੰ ਭਾਵੁਕ ਪਲ ਵਜੋਂ ਯਾਦ ਕਰਦੇ ਪਰ ਇਸ ਦੇ ਨਾਲ ਹੀ ਉਹ ਆਪਣੇ ਪਿਤਾ ਦੀ ਜਾਗਰੂਕਤਾ ਨੂੰ ਕੁਦਰਤੀ ਖੇਤੀ ਨੂੰ ਅਪਣਾਉਣ ਦਾ ਸਿਹਰਾ ਦਿੰਦੇ ਹਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਸੀ ਕਿ ਬੀਮਾਰੀਆਂ ਦੇ ਹੋਰ ਵੀ ਕਈ ਕਾਰਨ ਹੋ ਸਕਦੇ ਹਨ, ਪਰ ਰਸਾਇਣਾਂ ਦੀ ਬੇਤਰਤੀਬ ਵਰਤੋਂ ਵੀ ਇਕ ਮਹੱਤਵਪੂਰਨ ਕਾਰਨ ਹੈ।
ਇਸ ਘਟਨਾ ਤੋਂ ਬਾਅਦ ਉਨ੍ਹਾਂ ਦੇ ਪਿਤਾ ਅਵਤਾਰ ਸਿੰਘ ਨੇ ਖੇਤੀ ਵਿੱਚ ਰਸਾਇਣਕ ਤਰੀਕੇ ਛੱਡ ਕੇ ਕੁਦਰਤੀ ਖੇਤੀ ਅਪਣਾਈ। ਅਤੇ ਪੂਰੇ ਪਰਿਵਾਰ ਨੇ ਇਸ ਰਾਹ ‘ਤੇ ਉਨ੍ਹਾਂ ਦਾ ਸਹਿਯੋਗ ਦਿੱਤਾ।
ਸ਼ੁਰੂਆਤੀ ਦੌਰ ਅਤੇ ਸਫ਼ਲਤਾ
ਅਮਰਜੀਤ ਸਿੰਘ ਨੇ ਸਾਲ 2004 ਤੋਂ ਮਗਰੋਂ ਕੁਦਰਤੀ ਖੇਤੀ ਅਪਣਾ ਲਈ ਸੀ ਪਰ ਆਰਗੈਨਿਕ ਫ਼ਸਲ ਵੇਚਣ ਵਿੱਚ ਬਹੁਤ ਮੁਸ਼ਕਲਾਂ ਆਉਂਦੀਆਂ ਸਨ। ਉਹ ਦੱਸਦੇ ਹਨ ਕਿ ਕਣਕ, ਝੋਨਾ ਅਤੇ ਹੋਰ ਫ਼ਸਲਾਂ ਨੂੰ ਆਮ ਵਾਂਗ ਅਨਾਜ ਮੰਡੀ ਵਿੱਚ ਹੀ ਵੇਚਣਾ ਪੈਂਦਾ ਸੀ। ਗੰਨੇ ਨੂੰ ਵੀ ਮਿੱਲ ਵਿੱਚ ਹੀ ਦੇਣਾ ਪੈਂਦਾ ਸੀ, ਭਾਵ ਕਿ ਕੁਦਰਤੀ ਖੇਤੀ ਵਿੱਚ ਵਪਾਰਕ ਖੇਤੀ ਨਾਲੋਂ ਝਾੜ ਘੱਟ ਹੁੰਦਾ ਸੀ ਪਰ ਬਜਾਰ ਵਿੱਚ ਆਮ ਫਸਲ ਵਾਂਗ ਹੀ ਵੇਚਣਾ ਪੈਂਦਾ ਸੀ। ਹਾਲਾਂਕਿ ਹੁਣ ਉਨ੍ਹਾਂ ਦਾ ਸਾਰਾ ਉਤਪਾਦ ਘਰ ਤੋਂ ਵਿਕ ਜਾਂਦਾ ਹੈ ਅਤੇ ਬਹੁਤੀ ਵਾਰ ਤਾਂ ਅਡਵਾਂਸ ਬੂਕਿੰਗ ਤੇ ਹੀ ਵਿਕ ਜਾਂਦਾ ਹੈ ਪਰ ਪਹਿਲਾਂ ਹਾਲਾਤ ਸੁਖਾਵੇ ਨਹੀਂ ਸਨ।
ਉਨ੍ਹਾਂ ਦੱਸਿਆ ਕਿ ਸਾਲ 2011 ਵਿੱਚ ਉਨ੍ਹਾਂ ਦੇ ਪਿਤਾ ਨੇ ਗੰਨੇ ਨੂੰ ਮਿੱਲ ਵਿੱਚ ਵੇਚਣ ਦੀ ਬਜਾਏ ਗੁਣ ਬਣਾ ਕੇ ਵੇਚਣ ਦਾ ਸੋਚਿਆ ਇਸ ਮਗਰੋਂ ਉਨ੍ਹਾਂ 1 ਏਕੜ ਗੰਨੇ ਦੀ ਫ਼ਸਲ ਨੂੰ ਗੁੜ ਬਣਾਉਣ ਲਈ ਰੱਖਿਆ ਅਤੇ ਅਪ੍ਰੈਲ 2012 ਵਿੱਚ ਵੇਚਣ ਲਈ ਪਹਿਲੀ ਵਾਰ ਗੁੜ ਕੱਢਿਆ। ਉਤਪਾਦ ਨੂੰ ਪ੍ਰੋਸੈੱਸ ਕਰਕੇ ਵੇਚਣ ਦੇ ਪ੍ਰਯੋਗ ਲਈ ਸਿਰਫ਼ 50 ਰੁਪਏ ਦੀ ਕੀਮਤ ਤੇ ਨਿਰਧਾਰਤ ਗੁੜ 10-12 ਦਿਨਾਂ ਹੀ ਵਿੱਚ ਵਿਕ ਗਿਆ, ਜਿਸ ਮਗਰੋਂ ਉਨ੍ਹਾਂ ਦੇ ਹੌਸਲੇ ਵਿੱਚ ਵਾਧਾ ਹੋਇਆ ਅਤੇ ਫਿਰ ਗੁੜ ਦਾ ਕੰਮ ਵਧਾਇਆ ਅਤੇ ਹਲਦੀ ਦੇ ਰਕਬੇ ਨੂੰ ਵੀ ਵਧਾਇਆ ਅਤੇ ਪ੍ਰੋਸੈੱਸ ਕਰ ਵੇਚਣ ਲੱਗੇ।
ਪਹਿਲਾਂ ਨਾਲੋਂ ਕੀ ਬਦਲਾਅ
ਅਮਰਜੀਤ ਸਿੰਘ ਕਹਿੰਦੇ ਹਨ ਕਿ ਉਸ ਸਮੇਂ ਅਤੇ ਅੱਜ ਦੇ ਸਮੇਂ ਵਿੱਚ ਕਾਫ਼ੀ ਫਰਕ ਆ ਗਿਆ ਹੈ। ਹੁਣ ਖਰੀਦਦਾਰ ਕਾਫ਼ੀ ਜਾਗਰੂਕ ਹਨ ਅਤੇ ਆਰਗੈਨਿਕ ਅਤੇ ਸ਼ੁੱਧਤਾ ਦੀ ਪਰਖ ਬਿਹਤਰ ਸਮਝਦੇ ਹਨ।
ਇਸ ਦੇ ਨਾਲ ਹੀ ਵਿਕਰੇਤਾ ਲਈ ਵੀ ਅਸਾਨੀ ਹੋਈ ਹੈ। ਸ਼ੋਸਲ ਮੀਡੀਆ ਦੇ ਦੌਰ ਨੇ ਮਾਰਕਟਿੰਗ ਲਈ ਨਵਾਂ ਰਾਹ ਦਰਸਾਇਆ ਹੈ। ਅਮਰਜੀਤ ਸਿੰਘ ਦੱਸਦੇ ਹਨ ਕਿ ਜਦੋਂ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਫੋਨਾਂ ਦਾ ਰੁਝਾਨ ਵੀ ਬਹੁਤ ਘੱਟ ਸੀ, ਹੁਣ ਲੋਕ ਫੋਨ ’ਤੇ ਹੀ ਜਾਣਕਾਰੀ ਹਾਸਲ ਕਰ ਲੈਂਦੇ ਹਨ। ਰਸਾਇਣਕ ਖੇਤੀ ਨੂੰ ਛੱਡਣ ਲਈ ਵੀ ਫੋਨ ਤੇ ਕਿੰਨੀ ਹੀ ਜਾਣਕਾਰੀ ਉਪਲਬੱਧ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੁਦਰਤੀ ਖੇਤੀ ਲਈ ਵੱਖਰਾ ਕੇਂਦਰ ਖੋਲ੍ਹਿਆ ਗਿਆ ਹੈ। ਵਿਆਪਕ ਪੱਧਰ ਤੇ ਖੇਤੀਬਾੜੀ ਮਿਸ਼ਨ ਉਲੀਕੇ ਗਏ ਹਨ। ਅਤੇ ਰਸਾਲਿਆਂ, ਮੈਗੀਜਿਨਾਂ ਵਿੱਚ ਰਸਾਇਣਾਂ ਨੂੰ ਛੱਡ ਕੁਦਰਤੀ ਖੇਤੀ ਅਪਣਾਉਣ ਦੀ ਗੱਲ ਚੱਲਦੀ ਰਹਿੰਦੀ ਹੈ।
ਕਿਹੜੀਆਂ ਫ਼ਸਲਾਂ ਦੀ ਬੀਜਾਈ
ਅਮਰਜੀਤ ਸਿੰਘ ਅਤੇ ਉਨ੍ਹਾਂ ਦੇ ਭਰਾ ਕੋਲ 17 ਏਕੜ ਜ਼ਮੀਨ ਹੈ, ਜਿਸ ਵਿੱਚੋਂ 12 ਏਕੜ ਪਿਤਾ-ਪੁਰਖੀ ਹੈ ਅਤੇ ਬਾਕੀ ਉਨ੍ਹਾਂ ਨੇ ਖਰੀਦੀ ਹੈ।
ਉਹ ਮੁੱਖ ਤੌਰ ‘ਤੇ ਦੇਸੀ ਵੈਰਾਇਟੀ 85 ਗੰਨਾ ਬੀਜਦੇ ਹਨ, ਜੋ ਗੁੜ ਬਣਾਉਣ ਲਈ ਸਭ ਤੋਂ ਵਧੀਆ ਮੰਨੀ ਜਾਂਦੀ ਹੈ। ਇਸ ਤੋਂ ਇਲਾਵਾ ਉਹ ਹਲਦੀ, ਦਾਲਾਂ, ਆਲੂ ਅਤੇ ਦੇਸੀ ਬੰਨਸੀ ਕਣਕ ਦੀ ਕਾਸ਼ਤ ਕਰਦੇ ਹਨ।
ਹਾਲਾਂਕਿ ਕਣਕ ਅਤੇ ਹੋਰ ਕਈ ਫ਼ਸਲਾਂ ਘਰ ਦੀ ਵਰਤੋਂ ਲਈ ਹੀ ਬੀਜਦੇ ਹਨ। ਉਨ੍ਹਾਂ ਵੱਲੋਂ ਫੁਆਰਾ ਸਿਸਟਮ ਨਾਲ ਸਿੰਚਾਈ ਕੀਤੀ ਜਾਂਦੀ ਹੈ ਅਤੇ ਸਾਰੀਆਂ ਫ਼ਸਲਾਂ ਬੈੱਡਾਂ ’ਤੇ ਹੀ ਬੀਜੀਆਂ ਜਾਂਦੀਆਂ ਹੈ।
ਕੁਦਰਤੀ ਨੁਕਸੇ
ਅਮਰਜੀਤ ਸਿੰਘ ਵੱਲੋਂ ਕੁਦਰਤੀ ਖੇਤੀ ਵਿੱਚ ਅਪਣਾਏ ਜਾਂਦੇ ਕਈ ਕੁਦਰਤੀ ਨੁਕਸੇ ਵੀ ਸਾਂਝੇ ਕੀਤੇ ਗਏ ਹਨ।
ਉਹ ਦੱਸਦੇ ਹਨ ਕਿ ਜੀਵਅੰਮ੍ਰਿਤ ਮਿੱਟੀ ਦੀ ਸਿਹਤ ਲਈ ਕਾਫੀ ਲਾਹੇਵੰਦ ਹੈ।
ਫ਼ਸਲ ਨੂੰ ਉਲੀ ਲੱਗ ਜਾਣ ਦੇ ਹਾਲਾਤ ਵਿੱਚ ਫਟਕੜੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿੰਚਾਈ ਸਮੇਂ ਪਾਣੀ ਨਾਲ ਫਟਕੜੀ ਦਾ ਅਸਰ ਪੂਰੇ ਖੇਤ ਵਿੱਚ ਫੈਲ ਜਾਂਦਾ ਹੈ। ਅਮਰਜੀਤ ਸਿੰਘ ਦੱਸਦੇ ਹਨ ਕਿ ਸੁਚੱਜੀ ਮਾਤਰਾ ਬੇਹੱਦ ਜਰੂਰੀ ਹੈ, ਜੇਕਰ ਜਿਆਦਾ ਵਰਤੀ ਹਈ ਤਾ ਉਹ ਖੇਤ ਵਿੱਚ ਮਿੱਤਰ ਉਲੀ ਨੂੰ ਵੀ ਮਾਰ ਦਿੰਦੀ ਹੈ
ਸੀਡ ਟ੍ਰਿਟਰਮੈੱਟ ਲਈ 50 ਲੀਟਰ ਪਾਣੀ, 250 ਗ੍ਰਾਮ ਚੂਨਾ ਅਤੇ ਪਿਸ਼ਾਬ ਸਾਰੀ ਰਾਤ ਰੱਖੋ ਅਤੇ ਸਵੇਰੇ ਕੁਝ ਮਿੰਟਾਂ ਲਈ ਬੀਜ ਨੂੰ ਡੁਬੋ ਕੇ ਕੱਢ ਲਵੋ ਅਤੇ ਬੀਜਾਈ ਕਰੋ।
ਫ਼ਸਲ ਨੂੰ ਕੀੜਾ ਲੱਗ ਜਾਣ ’ਤੇ ਅੱਕ, ਨਿੰਮ, ਤੰਤੂਰਾ, ਰਿੰਡ ਨੂੰ ਕੁੱਤਰ ਕੇ ਉਬਾਲ ਲਵੋ ਅਤੇ ਫਿਰ ਇਸ ਪਾਣੀ ਨੂੰ ਹੋਰ ਪਾਣੀ ਨਾਲ ਮਿਲਾ ਕੇ ਸਪ੍ਰੇਅ ਖੇਤ ਵਿੱਚ ਸਪ੍ਰੇਅ ਕਰੋ। ਇਨ੍ਹਾਂ ਹੀ ਚੀਜਾਂ ਨੂੰ 200 ਲੀਟਰ ਦੇ ਡਰਮ ਵਿੱਚ 10 ਲੀਟਰ ਗੋਹਾ ਅਤੇ 20 ਲੀਟਰ ਪਿਸ਼ਾਬ 7-8 ਦਿਨ ਰੱਖੋ ਰੋਜ਼ ਘੁਮਾਉ ਅਤੇ ਫਿਰ ਵਰਤੋਂ।
ਲੱਸਣ ਅਤੇ ਹਰੀ ਮਿਰਚ ਦੀ ਪੇਸਟ ਵੱਖੋ-ਵੱਖ ਸਾਰੀ ਰਾਤ ਰੱਖੋ ਅਤੇ ਪਾਣੀ ਵਿੱਚ ਘੋਲਕੇ ਖੇਤ ਵਿੱਚ ਸਪ੍ਰੋਅ ਕਰੋ।
ਸਿਊਕ ਲਈ ਹਿੰਗ ਵਰਤੀ ਜਾ ਸਕਦੀ ਹੈ ਅਤੇ ਬਜਾਰ ਵਿੱਚ ਕਈ ਜੈਵਿਕ ਦਵਾਈ ਵੀ ਉਪਲਬੱਧ ਹਨ।
ਉਹ ਕਹਿੰਦੇ ਹਨ, “ਕੁਦਰਤੀ ਨੁਕਸੇ ਕਈ ਹਨ, ਪਰ ਜੇਕਰ ਕਿਸਾਨ ਇੱਕ ਵਾਰ ਕੁਦਰਤ ਤੇ ਭਰੋਸਾ ਕਰ ਲਵੇ ਤਾਂ ਹੱਲ ਆਪਣੇ ਆਪ ਮਿਲ ਜਾਂਦਾ ਹੈ।”
“ਦੇਸੀਬੀਜ ਜਮੀਨ ਦੇ ਹਿਸਾਬ ਨਾਲ ਅਨੂਕੁਲ ਹੁੰਦਾ ਹੈ ਅਤੇ ਬੀਮਾਰੀਆਂ ਨੂੰ ਬਿਹਤਰ ਤਰੀਕੇ ਲੜ ਸਕਦਾ ਹੈ।”
ਕਿਸਾਨਾਂ ਨੂੰ ਸਲਾਹ
ਕੁਦਰਤੀ ਖੇਤੀ ਨੂੰ ਅਪਣਾਉਣ ਦੇ ਚਾਹਵਾਨ ਕਿਸਾਨਾਂ ਨੂੰ ਅਮਰਜੀਤ ਸਿੰਘ ਸਲਾਹ ਦਿੰਦੇ ਹਨ ਕਿ ਕੁਦਰਤੀ ਖੇਤੀ ਸ਼ੁਰੂ ਕਰਨ ਤੋਂ ਪਹਿਲਾਂ ਪਰਿਵਾਰ ਦਾ ਸਹਿਯੋਗ ਜਰੂਰੀ ਹੈ।
ਉਹ ਕਹਿੰਦੇ ਹਨ, “ਜਦੋਂ ਪਰਿਵਾਰ ਇੱਕਸੂਰ ਹੁੰਦਾ ਹੈ, ਤਾਂ ਹਰ ਮੁਸ਼ਕਲ ਆਸਾਨ ਹੋ ਜਾਂਦੀ ਹੈ।”
ਉਹ ਦੱਸਦੇ ਹਨ ਸਾਡੇ ਵੱਲੋਂ ਹਮੇਸ਼ਾ ਖਰੀਦਦਾਰ ਨਾਲ ਸਕਰਾਤਮਕ ਤਰੀਕੇ ਗੱਲ ਕੀਤੀ ਜਾਂਦੀ ਹੈ ਅਤੇ ਜਾਗਰੂਕ ਕੀਤਾ ਜਾਂਦਾ ਹੈ। ਉਹ ਮੰਨਦੇ ਹਨ ਕਿ ਜੇਕਰ ਖਪਤਕਾਰ ਚੰਗੀ ਚੀਜ਼ ਮੰਗੇਗਾ ਤਾਂ ਬਜਾਰ ਸੁਣੇਗਾ ਅਤੇ ਆਪਣੇ’ਚ ਲੋੜੀਦੇ ਬਦਲਾਅ ਕਰੇਗਾ।
ਉਨ੍ਹਾਂ ਵੱਲੋਂ ਖੇਤੀਬਾੜੀ ਦੀ ਸਾਰੀ ਸਫ਼ਲਤਾ ਦਾ ਸਿਹਰਾ ਆਪਣੇ ਮਾਪਿਆਂ ਦੀ ਜਾਗਰੂਕਤਾ ਅਤੇ ਪਰਿਵਾਰ ਦੇ ਏਕੇ ਨੂੰ ਦਿੰਦੇ ਹਨ।
ਬੱਕਰੀ ਪਾਲਣ ਅਤੇ ਜੈਵਿਕ ਖੇਤੀ: ਬੱਕਰੀ ਪਾਲਣ ਅਤੇ ਜੈਵਿਕ ਖੇਤੀ ਇੱਕ ਟਿਕਾਊ ਅਤੇ ਲਾਭਦਾਇਕ ਖੇਤੀਬਾੜੀ ਮਾਡਲ ਹੈ।
ਸੰਘਰਸ਼ ਤੋਂ ਸਫਲਤਾ ਤੱਕ: ਅਮਰਜੀਤ ਦੀ ਏਕੀਕ੍ਰਿਤ ਖੇਤੀ ਨੇ ਬਦਲੀ ਕਿਸਮਤ
ਮੱਛੀ ਪਾਲਣ: ਘੱਟ ਖਰਚ, ਵੱਧ ਮੁਨਾਫ਼ਾ! ਘਰੇਲੂ ਫਾਰਮੂਲੇ ਨਾਲ ਤਿਆਰ ਕਰੋ ਵਧੀਆ ਮੱਛੀ ਦਾ ਆਹਾਰ
COMMENTS