Stubble Management(ਪਰਾਲੀ ਪ੍ਰਬੰਧਨ) ‘ਚ ਮਿਸਾਲ ਬਣਿਆ ਨੂਰਪੁਰ ਬੇਟਾ ਪਿੰਡ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਦੌਰਾ

Stubble Management(ਪਰਾਲੀ ਪ੍ਰਬੰਧਨ) ‘ਚ ਮਿਸਾਲ ਬਣਿਆ ਨੂਰਪੁਰ ਬੇਟਾ ਪਿੰਡ, ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੀਤਾ ਦੌਰਾ

ਕेंदਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਦੌਰੇ ‘ਤੇ ਰਹੇ। ਕੇਂਦਰੀ कृषि ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਦੌਰੇ ‘ਤੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਈ ਥਾਵਾਂ ‘

‘ਜਿਸਦਾ ਖੇਤ, ਉਸਦੀ ਰੇਤ’ ਯੋਜਨਾ ਨੂੰ ਲੈ ਕੇ ਕਿਸਾਨਾਂ ਦੀ ਆਪਬੀਤੀ ਅਤੇ ਉਹਨਾਂ ਦੀ ਅਪੀਲ
Unnat Kisan App: ਪਰਾਲੀ ਨਾਲ ਨਜਿੱਠਣ ਦਾ ਸਮਾਰਟ ਤਰੀਕਾ, Crop Residue Management ਮਸ਼ੀਨਾਂ ਬੁੱਕ ਕਰੋ ਸਿਰਫ਼ ਇੱਕ ਕਲਿੱਕ ਨਾਲ
ਹੜ੍ਹਾਂ ਦਾ Punjab ਦੀ ਮਿੱਟੀ ਦੀ ਸਿਹਤ ‘ਤੇ ਅਸਰ, PAU ਨੇ ਕਿਸਾਨਾਂ ਲਈ  ਜਾਰੀ ਕੀਤੀ ਸਲਾਹ

ਕेंदਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਦੌਰੇ ‘ਤੇ ਰਹੇ। ਕੇਂਦਰੀ कृषि ਮੰਤਰੀ ਸ਼ਿਵਰਾਜ ਸਿੰਘ ਚੌਹਾਨ ਪੰਜਾਬ ਦੇ ਦੌਰੇ ‘ਤੇ ਰਹੇ। ਇਸ ਦੌਰਾਨ ਉਨ੍ਹਾਂ ਨੇ ਕਈ ਥਾਵਾਂ ‘ਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਖੇਤੀ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕੀਤੀ। ਇਸੇ ਤਹਿਤ ਉਹ ਲੁਧਿਆਣਾ ਦੇ ਨੂਰਪੁਰ ਬੇਟਾ ਪਿੰਡ ਪਹੁੰਚੇ ਸਨ, ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨਾ ਸਾੜਨ ਲਈ ਜਾਣਿਆ ਜਾਂਦਾ ਹੈ ਅਤੇ ਟਿਕਾਊ ਖੇਤੀ ਦਾ ਮਾਡਲ ਬਣ ਚੁੱਕਿਆ ਹੈ।

ਇਸ ਪਿੰਡ ਦੇ ਕਿਸਾਨਾਂ ਨੇ ਪਰਾਲੀ ਪ੍ਰਬੰਧਨ ਦਾ ਵਿਲੱਖਣ ਮਾਡਲ ਅਪਣਾਇਆ ਹੈ, ਜਿਸ ਨਾਲ ਨਾ ਸਿਰਫ਼ ਵਾਤਾਵਰਣ ਸੁਰੱਖਿਅਤ ਰਹਿੰਦਾ ਹੈ, ਸਗੋਂ ਖੇਤੀਬਾੜੀ ਦੀ ਉਤਪਾਦਕਤਾ ਵਿੱਚ ਵੀ ਵਾਧਾ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਕਣਕ ਦੀ ਫਸਲ ਦੇ ਉੱਪਰ ਮਲਚਿੰਗ ਕਰਦੇ ਹਨ।

ਇਸ ਪ੍ਰਕਿਰਿਆ ਵਿੱਚ ਕੰਬਾਈਨ ਵਿੱਚ ਐੱਸਐਮਐੱਸ ਸਿਸਟਮ ਦੀ ਵਰਤੋਂ ਨਾਲ ਕਟਾਈ ਤੋਂ ਬਾਅਦ ਬਚੀ ਪਰਾਲੀ ਨੂੰ ਖੇਤ ਵਿੱਚ ਹੀ ਰੱਖ ਕੇ ਨਵੀਂ ਫਸਲ ਦੇ ਉੱਪਰ ਇੱਕ ਪਰਤ ਵਜੋਂ ਵਛਾਇਆ ਜਾਂਦਾ ਇਸ ਪ੍ਰਕਿਰਿਆ ਨਾਲ ਪਰਾਲੀ ਨਾ ਸਿਰਫ਼ ਕੁਦਰਤੀ ਤੌਰ ‘ਤੇ ਖਤਮ ਹੁੰਦੀ ਹੈ, ਸਗੋਂ ਖੇਤ ਲਈ ਕੁਦਰਤੀ ਖਾਦ ਦਾ ਕੰਮ ਕਰਦੀ ਹੈ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ।

ਚੌਹਾਨ ਨੇ ਪਿੰਡ ਦੇ ਕਿਸਾਨਾਂ ਦੇ ਉਪਰਾਲੇ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਵਿਧੀ ਪਰਾਲੀ ਪ੍ਰਬੰਧਨ ਲਈ ਕਿਸਾਨਾਂ ਲਈ ਪ੍ਰੇਰਣਾ ਹੈ। ਇਸ ਦੇ ਫਾਇਦੇ ਦੱਸਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਨਾਲ ਖੇਤ ਤੁਰੰਤ ਬਿਜਾਈ ਲਈ ਤਿਆਰ ਹੋ ਜਾਂਦਾ ਹੈ ਅਤੇ ਕਣਕ ਦੀ ਫਸਲ ਨੂੰ ਫਾਇਦਾ ਹੁੰਦਾ ਹੈ। ਫਸਲ ਵਿੱਚ ਨਮੀ ਬਣੀ ਰਹਿੰਦੀ ਹੈ ਅਤੇ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਇਸ ਵਿਧੀ ਵਿੱਚ ਬੀਜਾਈ ਸਮੇਂ ਸਮਾਰਟ ਸੀਡਰ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਬੀਜਾਈ ਦਾ ਖ਼ਰਚ ਵੀ ਵੱਡੇ ਪੱਧਰ ‘ਤੇ ਘਟਿਆ ਹੈ ਕਿਉਂਕਿ ਵਧੇਰੇ ਵਹਾਈ ਨਹੀਂ ਕਰਨੀ ਪੈਂਦੀ ਹੈ, ਨਾਲ ਹੀ ਸਮੇਂ ਦੀ ਵੀ ਬਚੱਤ ਹੈ।

ਪਿੰਡ ਦੇ ਕਿਸਾਨਾਂ ਨੇ ਮੰਤਰੀ ਨੂੰ ਦੱਸਿਆ ਕਿ ਇਸ ਤਰੀਕੇ ਨਾਲ ਉਨ੍ਹਾਂ ਨੂੰ ਨਾ ਸਿਰਫ਼ ਖ਼ਰਚੇ ਵਿੱਚ ਕਮੀ ਆਈ ਹੈ, ਸਗੋਂ ਖੇਤ ਤੁਰੰਤ ਨਵੀਂ ਬੀਜਾਈ ਲਈ ਤਿਆਰ ਹੋ ਜਾਂਦੇ ਹਨ। ਜਿੱਥੇ ਪਹਿਲਾਂ ਪਰਾਲੀ ਸਾੜਨ ਨਾਲ ਮਿੱਟੀ ਦੀ ਉੱਪਰਲੀ ਪਰਤ ਖਰਾਬ ਹੋ ਜਾਂਦੀ ਸੀ, ਹੁਣ ਉਹੀ ਪਰਾਲੀ ਮਿੱਟੀ ਲਈ ਪੋਸ਼ਕ ਤੱਤਾਂ ਦਾ ਸਰੋਤ ਬਣ ਰਹੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਇਸ ਕਾਰਨ ਉਨ੍ਹਾਂ ਦੀ ਕਣਕ ਦੀ ਉਤਪਾਦਕਤਾ ਵਿੱਚ ਵਾਧਾ ਹੋਇਆ ਹੈ।

ਕਿਸਾਨਾਂ ਦੇ ਅਨੁਸਾਰ, ਇਸ ਤਰੀਕੇ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਯੂਰੀਆ ਦੀ ਲੋੜ ਘਟਦੀ ਹੈ, ਕਿਉਂਕਿ ਪਰਾਲੀ ਸਮੇਂ ਮਗਰੋਂ ਖ਼ੁਦ ਹੀ ਨਾਈਟ੍ਰੋਜਨ ਵਿੱਚ ਤਬਦੀਲ ਹੋ ਕੇ ਮਿੱਟੀ ਨੂੰ ਪੋਸ਼ਕ ਤੱਤ ਪ੍ਰਦਾਨ ਕਰਦੀ ਹੈ।

ਕੇਂਦਰੀ ਮੰਤਰੀ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਵਿਧੀ ਨੂੰ ਅਪਣਾਉਣ ਅਤੇ ਪਰਾਲੀ ਸਾੜਨ ਤੋਂ ਪਰਹੇਜ਼ ਕਰਨ। ਦੌਰੇ ਦੇ ਅੰਤ ਵਿੱਚ ਉਨ੍ਹਾਂ ਨੇ ਕਿਹਾ ਕਿ ਉਹ ਖੁਦ ਵੀ ਆਪਣੇ ਖੇਤਾਂ ਵਿੱਚ ਮਲਚਿੰਗ ਪ੍ਰਣਾਲੀ ਅਪਣਾਉਣਗੇ।

COMMENTS

WORDPRESS: 0