ਤਾਰਾਂ ਪਾਰ ਦੀ ਜ਼ਿੰਦਗੀ: ਪੰਜਾਬ ਦੇ ਸਰਹੱਦੀ ਕਿਸਾਨਾਂ ਦਾ ਅਣਸੁਣਿਆ ਦਰਦ ਅਤੇ ਅਧੂਰੇ ਹੱਕ

ਤਾਰਾਂ ਪਾਰ ਦੀ ਜ਼ਿੰਦਗੀ: ਪੰਜਾਬ ਦੇ ਸਰਹੱਦੀ ਕਿਸਾਨਾਂ ਦਾ ਅਣਸੁਣਿਆ ਦਰਦ ਅਤੇ ਅਧੂਰੇ ਹੱਕ

ਪੰਜਾਬ ਦੀ ਧਰਤੀ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਇਸੇ ਧਰਤੀ ਦੇ ਕੁਝ ਹਿੱਸਿਆਂ ਵਿੱਚ ਖੇਤੀ ਕਰਨਾ ਜੰਗ ਜਿੱਤਣ ਵਰਗਾ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪੰਜਾਬ

ਪੰਜਾਬ ਵਿੱਚ ਫਸਲੀ ਵਿਭਿੰਨਤਾ ਕਿਉਂ ਜ਼ਰੂਰੀ ਹੈ? Punjab ਦੀ ਖੇਤੀ ‘ਤੇ ਕ੍ਰਿਸ਼ੀ ਮੰਤਰੀ ਨੇ ਕੀਤਾ ਅੰਕੜਿਆਂ ਦਾ ਜ਼ਿਕਰ
Kharif Campaign 2026: ਰਿਕਾਰਡ ਦੇਸ਼ੀ ਉਤਪਾਦਨ ‘ਚ ਚਮਕਿਆ ਪੰਜਾਬ, ਕਣਕ ‘ਚ ਤੀਜਾ ਅਤੇ ਝੋਨੇ ‘ਚ ਦੇਸ਼ ਭਰ ‘ਚੋਂ ਚੌਥਾ ਸਥਾਨ 
ਬਰਨਾਲਾ ਦੀ ਕਮਲਜੀਤ ਕੌਰ ਨੇ ਬਣਾਏ 2000+ ਆਰਗੈਨਿਕ ਕਿਚਨ ਗਾਰਡਨ

ਪੰਜਾਬ ਦੀ ਧਰਤੀ ਨੂੰ ਦੇਸ਼ ਦਾ ਅੰਨਦਾਤਾ ਕਿਹਾ ਜਾਂਦਾ ਹੈ, ਪਰ ਇਸੇ ਧਰਤੀ ਦੇ ਕੁਝ ਹਿੱਸਿਆਂ ਵਿੱਚ ਖੇਤੀ ਕਰਨਾ ਜੰਗ ਜਿੱਤਣ ਵਰਗਾ ਹੈ। ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਕਿਸਾਨਾਂ ਲਈ ਜ਼ਿੰਦਗੀ ਅਤੇ ਖੇਤੀਬਾੜੀ ਦੋਵੇਂ ਹੀ ਬਹੁਤ ਮੁਸ਼ਕਲ ਹਨ। ਭਾਰਤ ਸਰਕਾਰ ਵੱਲੋਂ ਸੁਰੱਖਿਆ ਕਾਰਨਾਂ ਕਰਕੇ 1980 ਅਤੇ 1990 ਦੇ ਦਹਾਕੇ ਵਿੱਚ ਲਗਾਈ ਗਈ ਕੰਡਿਆਲੀ ਤਾਰ (Fencing) ਅੰਤਰਰਾਸ਼ਟਰੀ ਸਰਹੱਦ (ਜ਼ੀਰੋ ਲਾਈਨ) ਤੋਂ ਬਹੁਤ ਪਿੱਛੇ ਹੈ, ਜਿਸ ਕਾਰਨ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਤਾਰ ਤੋਂ ਪਾਰ ਰਹਿ ਗਈ ਹੈ। 

village ranian

ਜ਼ਿਕਰਯੋਗ ਆਪਣੀ ਹੀ ਜ਼ਮੀਨ ‘ਤੇ ਖੇਤੀ ਕਰਨ ਲਈ, ਇਨ੍ਹਾਂ ਕਿਸਾਨਾਂ ਨੂੰ ਹਰ ਰੋਜ਼ ਸਖ਼ਤ ਸੁਰੱਖਿਆ ਜਾਂਚ, ਸੀਮਤ ਸਮੇਂ ਅਤੇ ਮਾਨਸਿਕ ਪਰੇਸ਼ਾਨੀ ਵਿੱਚੋਂ ਲੰਘਣਾ ਪੈਂਦਾ ਹੈ। ਪੰਜਾਬ ਦੇ 553 ਕਿਲੋਮੀਟਰ ਲੰਬੇ ਸਰਹੱਦੀ ਖੇਤਰ ਵਿੱਚ ਲਗਭਗ 31,000 ਏਕੜ ਅਜਿਹੀ ਜ਼ਮੀਨ ਹੈ, ਜਿੱਥੇ ਕਿਸਾਨ ਅੱਜ ਵੀ ਗੁਲਾਮੀ ਵਰਗਾ ਜੀਵਨ ਜਿਊਣ ਲਈ ਮਜ਼ਬੂਰ ਹਨ।

ਰੋਜ਼ਾਨਾ ਦੀਆਂ ਦਿੱਕਤਾਂ ਅਤੇ BSF ਦੀ ਸਖ਼ਤੀ

Daily hardships and BSF strictness

ਪਿੰਡ ਰਾਣੀਆਂ ਦੇ ਕਿਸਾਨ ਜਸਮੀਤ ਸਿੰਘ ਰਾਣੀਆਂ ਆਪਣੇ ਹਾਲਾਤ ਬਿਆਨ ਕਰਦੇ ਹੋਏ ਦੱਸਦੇ ਹਨ ਕਿ ਉਨ੍ਹਾਂ ਦਾ ਪਿੰਡ ਇੱਕ ਪਾਸੇ ਕੰਡਿਆਲੀ ਤਾਰ ਅਤੇ ਦੂਜੇ ਪਾਸੇ ਰਾਵੀ ਦਰਿਆ ਨਾਲ ਘਿਰਿਆ ਹੋਇਆ ਹੈ। ਉਹ ਕਹਿੰਦੇ ਹਨ ਕਿ ਅਸੀਂ ਕਹਿਣ ਨੂੰ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਹਾਂ, ਪਰ ਸਾਡਾ ਪਿੰਡ ਅਜੇ ਤੱਕ ਆਜ਼ਾਦ ਨਹੀਂ ਹੋਇਆ। ਸ਼ਾਮ ਦੇ 6-7 ਵਜੇ ਤੋਂ ਬਾਅਦ ਕੋਈ ਵੀ ਘਰੋਂ ਬਾਹਰ ਨਹੀਂ ਨਿਕਲ ਸਕਦਾ। ਸਰਹੱਦੀ ਸੁਰੱਖਿਆ ਬਲ (BSF) ਦੇ ਨਿਯਮ ਵਾਢੀ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਇੱਕ ਵੱਡੀ ਸਮੱਸਿਆ ਬਣ ਜਾਂਦੇ ਹਨ।

ਰਾਤ ਦੇ ਸਮੇਂ ਕੰਪਾਈਨ ਜਾਂ ਰੀਪਰ ਚਲਾਉਣ ਦੀ ਬਿਲਕੁਲ ਵੀ ਇਜਾਜ਼ਤ ਨਹੀਂ ਹੈ। ਕਿਸਾਨਾਂ ਨੂੰ ਤਾਰ ਪਾਰ ਜਾਣ ਲਈ ਹਰ ਰੋਜ਼ ਸਵੇਰੇ ਗੇਟ ‘ਤੇ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਜਸਮੀਤ ਸਿੰਘ ਨੇ ਅੱਗੇ ਕਿਹਾ ਕਿ, ਇਹ ਵੀ ਪਤਾ ਨਹੀਂ ਹੁੰਦਾ ਕਿ ਅੱਜ ਬੀ.ਐਸ.ਐਫ. ਲੰਘਣ ਦੇਵੇਗੀ ਜਾਂ ਗੇਟ ਤੋਂ ਹੀ ਵਾਪਸ ਮੋੜ ਦੇਵੇਗੀ। ਜੇਕਰ ਇੱਕੋ ਖੇਤ ਵਿੱਚ ਪਾਣੀ ਲੱਗ ਰਿਹਾ ਹੋਵੇ ਅਤੇ ਮੋਟਰ ਚੱਲਦੀ ਹੋਵੇ, ਤਾਂ ਕਿਸਾਨ ਉਸ ਨੂੰ ਆਪਣੀ ਮਰਜ਼ੀ ਨਾਲ ਬੰਦ ਕਰਨ ਜਾਂ ਸੰਭਾਲਣ ਵੀ ਨਹੀਂ ਜਾ ਸਕਦਾ।

ਸਮੇਂ ਦੀ ਪਾਬੰਦੀ ਅਤੇ ਖੱਜਲ-ਖੁਆਰੀ

Time constraints and hassles

ਖਿਆਲਾ ਕਲਾਂ ਪਿੰਡ ਦੇ ਕਿਸਾਨ ਕੁਲਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਦੀ ਜ਼ਮੀਨ ਪਿੰਡ ਤੋਂ ਬਹੁਤ ਦੂਰ, ਤਾਰਾਂ ਤੋਂ ਪਾਰ ਹੈ। ਜਿਸ ਕਰਕੇ ਜਦੋਂ ਉਹ ਸਵੇਰੇ 7 ਵਜੇ ਘਰੋਂ ਤੁਰਦੇ ਹਨ, ਤਾਂ ਉਨ੍ਹਾਂ ਨੂੰ ਤਾਰਾਂ ਤੱਕ ਪਹੁੰਚਣ ਅਤੇ ਉੱਥੇ ਕਾਗਜ਼ੀ ਕਾਰਵਾਈ, ਲਿਖਤ-ਪੜ੍ਹਤ ਅਤੇ ਤਲਾਸ਼ੀ ਕਰਵਾਉਂਦਿਆਂ 11 ਜਾਂ 12 ਵੱਜ ਜਾਂਦੇ ਹਨ। ਬੀ.ਐਸ.ਐਫ. ਵੱਲੋਂ ਦੁਪਹਿਰ 3 ਵਜੇ ਹੀ ਸੀਟੀ ਮਾਰ ਕੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਇਸ ਤਰ੍ਹਾਂ, ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਕੰਮ ਕਰਨ ਲਈ ਮੁਸ਼ਕਲ ਨਾਲ ਸਿਰਫ਼ ਤਿੰਨ ਘੰਟੇ ਹੀ ਮਿਲ ਪਾਉਂਦੇ ਹਨ।

ਇਸ ਦੇ ਨਾਲ ਹੀ, ਜਦੋਂ ਵੀ ਸਰਹੱਦ ‘ਤੇ ਬੀ.ਐਸ.ਐਫ. ਦੀ ਬਟਾਲੀਅਨ ਬਦਲਦੀ ਹੈ, ਤਾਂ ਕਿਸਾਨਾਂ ਨੂੰ ਨਵੇਂ ਕਾਰਡ ਬਣਾਉਣ ਲਈ ਕਿਹਾ ਜਾਂਦਾ ਹੈ। ਪੁਰਾਣੇ ਕਾਰਡਾਂ ਨੂੰ ਰੱਦ ਕਰ ਦਿੱਤਾ ਜਾਂਦਾ ਹੈ, ਜਿਸ ਕਾਰਨ ਖੇਤੀ ਦਾ ਕੰਮ ਹਫ਼ਤਿਆਂ ਲਈ ਰੁਕ ਜਾਂਦਾ ਹੈ। ਇਸ ਤੋਂ ਇਲਾਵਾ, ਕਿਸਾਨਾਂ ਦੀ ਮੰਗ ਹੈ ਕਿ ਇਨ੍ਹਾਂ ਕਾਰਡਾਂ ਦੀ ਮਿਆਦ ਘੱਟੋ-ਘੱਟ 5 ਤੋਂ 10 ਸਾਲ ਦੀ ਹੋਣੀ ਚਾਹੀਦੀ ਹੈ ਤਾਂ ਜੋ ਕਿਸਾਨਾਂ ਨੂੰ ਬਟਾਲੀਅਨ ਬਦਲਣ ਕਾਰਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

ਮਜ਼ਦੂਰਾਂ ਦੀ ਸਮੱਸਿਆ ਅਤੇ ਮਹਿੰਗੀ ਖੇਤੀ

Laborer problem and expensive farming

ਸਰਹੱਦ ਪਾਰ ਖੇਤੀ ਕਰਨ ਲਈ ਮਜ਼ਦੂਰ ਲੈ ਕੇ ਜਾਣਾ ਸਭ ਤੋਂ ਵੱਡਾ ਸਿਰਦਰਦ ਹੈ। ਨਿਯਮਾਂ ਦੇ ਅਨੁਸਾਰ, ਜੋ ਕਿਸਾਨ ਮਜ਼ਦੂਰ ਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਹੈ, ਉਸ ਕੋਲ ਆਧਾਰ ਕਾਰਡ ਅਤੇ ਪਿੰਡ ਦੇ ਸਰਪੰਚ ਦੁਆਰਾ ਤਸਦੀਕ ਕੀਤਾ ਗਿਆ ਪੱਤਰ ਹੋਣਾ ਚਾਹੀਦਾ ਹੈ। ਦੂਜੇ ਪਿੰਡਾਂ ਦੇ ਮਜ਼ਦੂਰਾਂ ਨੂੰ ਆਸਾਨੀ ਨਾਲ ਲੰਘਣ ਨਹੀਂ ਦਿੱਤਾ ਜਾਂਦਾ। ਇਸ ਸਖ਼ਤੀ ਕਾਰਨ, ਮਜ਼ਦੂਰ ਤਾਰੋਂ ਪਾਰ ਕੰਮ ਕਰਨ ਜਾਣ ਤੋਂ ਕਤਰਾਉਂਦੇ ਹਨ। ਜਿੱਥੇ ਆਮ ਖੇਤਾਂ ਵਿੱਚ ਝੋਨਾ ਲਗਾਉਣ ਜਾਂ ਵਾਢੀ ਕਰਨ ਲਈ ਮਜ਼ਦੂਰੀ ਆਮ ਹੁੰਦੀ ਹੈ, ਉੱਥੇ ਹੀ ਮਜ਼ਦੂਰ ਸਰਹੱਦ ਪਾਰ ਜਾਣ ਲਈ ਕਈ ਗੁਣਾ ਜ਼ਿਆਦਾ ਪੈਸੇ ਮੰਗਦੇ ਹਨ।

ਕਿਸਾਨ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਜੇਕਰ ਕੋਈ ਖੇਤੀਬਾੜੀ ਵਾਲੀ ਮਸ਼ੀਨ ਜਾਂ ਕੰਬਾਈਨ ਅੰਦਰ ਲੈ ਕੇ ਜਾਣੀ ਹੋਵੇ, ਤਾਂ ਪੁਲਿਸ ਵੈਰੀਫਿਕੇਸ਼ਨ, ਆਧਾਰ ਕਾਰਡ, ਪੈਨ ਕਾਰਡ ਅਤੇ ਸਰਪੰਚ ਦੀ ਮੋਹਰ ਲਗਾ ਕੇ ਇੱਕ ਹਲਫ਼ੀਆ ਬਿਆਨ ਦੇਣਾ ਪੈਂਦਾ ਹੈ। ਕਿਸਾਨ ਨੂੰ ਖ਼ੁਦ ਜ਼ਿੰਮੇਵਾਰੀ ਲੈਣੀ ਪੈਂਦੀ ਹੈ ਕਿ ਜੇਕਰ ਅੰਦਰ ਕੋਈ ਹਰਕਤ ਹੋਈ, ਤਾਂ ਉਹ ਜ਼ਿੰਮੇਵਾਰ ਹੋਵੇਗਾ। ਮਸ਼ੀਨ ਦੇ ਨਾਲ ਵੀ ਸਿਰਫ਼ ਇੱਕ ਜਾਂ ਦੋ ਬੰਦਿਆਂ ਨੂੰ ਹੀ ਜਾਣ ਦੀ ਇਜਾਜ਼ਤ ਮਿਲਦੀ ਹੈ।

ਕੁਦਰਤੀ ਆਫ਼ਤਾਂ, ਜੰਗਲੀ ਜਾਨਵਰ ਅਤੇ ਮੁਆਵਜ਼ੇ ਦੀ ਕਮੀ

lack of compensation

ਰਾਵੀ ਦਰਿਆ ਦੇ ਕੰਢੇ ਹੋਣ ਕਾਰਨ ਇਨ੍ਹਾਂ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਸਨ। ਕਿਸਾਨਾਂ ਦਾ ਦੋਸ਼ ਹੈ ਕਿ ਪਟਵਾਰੀ ਵੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੰਦਰ ਨਹੀਂ ਜਾਂਦੇ। ਉਹ ਬਾਹਰੋਂ ਦੇਖਦੇ ਹਨ ਅਤੇ ਵਾਪਸ ਜਾ ਕੇ 100 ਪ੍ਰਤੀਸ਼ਤ ਨੁਕਸਾਨ ਦੀ ਬਜਾਏ ਸਿਰਫ਼ 10 ਪ੍ਰਤੀਸ਼ਤ ਨੁਕਸਾਨ ਹੀ ਲਿਖ ਦਿੰਦੇ ਹਨ, ਜਿਸ ਕਾਰਨ ਸਰਕਾਰੀ ਮੁਆਵਜ਼ਾ ਨਾਮਾਤਰ ਮਿਲਦਾ ਹੈ। 

ਕੇਂਦਰ ਸਰਕਾਰ ਦੀ ਨੀਤੀ ਦੇ ਅਨੁਸਾਰ ਸਰਹੱਦੀ ਕਿਸਾਨਾਂ ਨੂੰ ਮੁਸ਼ਕਲ ਖੇਤੀ ਲਈ ਪ੍ਰਤੀ ਏਕੜ 10,000 ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ, ਪਰ ਉਹ ਵੀ ਸਮੇਂ ਸਿਰ ਜਾਂ ਪੂਰਾ ਨਹੀਂ ਮਿਲਦਾ। ਇਸ ਦੇ ਨਾਲ ਹੀ, ਦਰਿਆਈ ਇਲਾਕਾ ਹੋਣ ਕਾਰਨ ਉੱਥੇ ਜੰਗਲੀ ਜਾਨਵਰਾਂ, ਖ਼ਾਸ ਕਰਕੇ ਜੰਗਲੀ ਸੂਰਾਂ ਦਾ ਬਹੁਤ ਡਰ ਰਹਿੰਦਾ ਹੈ। ਜਦੋਂ ਫ਼ਸਲ ਪੱਕਣ ‘ਤੇ ਆਉਂਦੀ ਹੈ, ਤਾਂ ਇਹ ਜਾਨਵਰ ਕਿੱਲਿਆਂ ਦੇ ਕਿੱਲੇ ਤਬਾਹ ਕਰ ਦਿੰਦੇ ਹਨ। ਕਿਸਾਨ ਰਾਤ ਨੂੰ ਉੱਥੇ ਪਹਿਰਾ ਦੇਣ ਲਈ ਨਹੀਂ ਬੈਠ ਸਕਦੇ, ਜਿਸ ਕਾਰਨ ਸਾਰੀ ਮਿਹਨਤ ਬਰਬਾਦ ਹੋ ਜਾਂਦੀ ਹੈ।

ਜ਼ੀਰੋ ਲਾਈਨ ‘ਤੇ ਤਾਰ ਲਗਾਉਣ ਦੀ ਮੰਗ 

Demand for installation of wire on zero line

ਕਿਸਾਨ ਗੁਰਭੇਜ ਸਿੰਘ ਰਾਣੀਆਂ ਅਤੇ ਇਲਾਕੇ ਦੇ ਹੋਰ ਵਸਨੀਕਾਂ ਦੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਇਸ ਕੰਡਿਆਲੀ ਤਾਰ ਨੂੰ ਇਸ ਦੀ ਮੌਜੂਦਾ ਜਗ੍ਹਾ ਤੋਂ ਹਟਾ ਕੇ ਬਿਲਕੁਲ ਜ਼ੀਰੋ ਲਾਈਨ (ਅੰਤਰਰਾਸ਼ਟਰੀ ਸਰਹੱਦ) ‘ਤੇ ਲਗਾਇਆ ਜਾਵੇ। ਜੇਕਰ ਤਾਰ ਨੂੰ ਅੱਗੇ ਵਧਾਇਆ ਜਾਂਦਾ ਹੈ, ਤਾਂ ਕਿਸਾਨਾਂ ਨੂੰ ਆਪਣੀ ਜ਼ਮੀਨ ‘ਤੇ ਆਉਣ-ਜਾਣ ਦੀ 24 ਘੰਟੇ ਆਜ਼ਾਦੀ ਮਿਲ ਜਾਵੇਗੀ। ਇਸ ਨਾਲ ਜ਼ਮੀਨ ਦੀ ਕੀਮਤ ਵਧੇਗੀ, ਕਿਸਾਨਾਂ ਨੂੰ ਬੈਂਕਾਂ ਤੋਂ ਕਰਜ਼ਾ ਮਿਲਣਾ ਸੌਖਾ ਹੋਵੇਗਾ ਅਤੇ ਉਹ ਖੁੱਲ੍ਹ ਕੇ ਕੋਈ ਵੀ ਫ਼ਸਲ ਜਾਂ ਸਬਜ਼ੀ ਬੀਜ ਸਕਣਗੇ।

ਹਾਲਾਂਕਿ, ਪੰਜਾਬ ਦੇ ਮੁੱਖ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਵਿਚਕਾਰ ਹੋਈਆਂ ਬੈਠਕਾਂ ਵਿੱਚ ਕੇਂਦਰ ਸਰਕਾਰ ਨੇ ਸਿਧਾਂਤਕ ਤੌਰ ‘ਤੇ ਤਾਰ ਨੂੰ ਅੱਗੇ ਵਧਾਉਣ ਦੀ ਗੱਲ ‘ਤੇ ਸਹਿਮਤੀ ਦਿੱਤੀ ਹੈ ਅਤੇ ਕੁਝ ਥਾਵਾਂ ‘ਤੇ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਕੀਤੇ ਗਏ ਹਨ, ਪਰ ਅਜੇ ਤੱਕ ਕੋਈ ਪੱਕਾ ਅਧਿਕਾਰਤ ਐਲਾਨ ਜਾਂ ਤਰੀਕ ਤੈਅ ਨਹੀਂ ਕੀਤੀ ਗਈ। ਸਰਹੱਦੀ ਕਿਸਾਨ ਅੱਜ ਵੀ ਇਸੇ ਉਮੀਦ ਵਿੱਚ ਜੀਅ ਰਹੇ ਹਨ ਕਿ ਸਰਕਾਰ ਕਦੇ ਨਾ ਕਦੇ ਕੋਈ ਠੋਸ ਫੈਸਲਾ ਲਵੇਗੀ, ਤਾਂ ਜੋ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਆਸਾਨ ਅਤੇ ਸੁਰੱਖਿਅਤ ਹੋ ਸਕੇ।

COMMENTS

WORDPRESS: 0