ਮਾਨਸੂਨ ਦੀ ਬੇਰੁਖ਼ੀ: ਪਿਛਲੇ ਸਾਲ ਦੇ ਮੁਕਾਬਲੇ Rabi Crops ਦੀ ਬਿਜਾਈ ‘ਚ ਵੱਡੀ ਗਿਰਾਵਟ

ਮਾਨਸੂਨ ਦੀ ਬੇਰੁਖ਼ੀ: ਪਿਛਲੇ ਸਾਲ ਦੇ ਮੁਕਾਬਲੇ Rabi Crops ਦੀ ਬਿਜਾਈ ‘ਚ ਵੱਡੀ ਗਿਰਾਵਟ

ਮੌਨਸੂਨ ਦੀ ਬੇਰੁਖ਼ੀ ਕਾਰਨ ਇਸ ਸੀਜ਼ਨ ਦੌਰਾਨ ਰਬੀ ਫ਼ਸਲਾਂ ਦੀ ਬਿਜਾਈ ਦੀ ਰਫ਼ਤਾਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਪਿੱਛੇ ਰਹਿ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਤਾ

ਫ਼ਸਲੀ ਵਿਭਿੰਨਤਾ ‘ਤੇ ਸ਼ਿਵਰਾਜ ਸਿੰਘ ਚੌਹਾਨ ਦਾ ਧਿਆਨ, ਪੰਜਾਬ ਦੇ ਭਵਿੱਖ ਲਈ ਕੇਂਦਰ ਦਾ ਰੋਡਮੈਪ ਕੀ ਹੈ?
ਨਕਲੀ ਬੀਜਾਂ ‘ਤੇ ਨਕੇਲ ਲਈ ਨਵਾਂ Seed Act: ਕੇਂਦਰੀ ਖੇਤੀਬਾੜੀ ਮੰਤਰੀ ਨੇ 10 ਸਤੰਬਰ ਨੂੰ ਸੱਦੀ ਕਿਸਾਨਾਂ ਦੀ ਬੈਠਕ 
ਕਿਸਾਨਾਂ ਦੀ ਘਟੇਗੀ ਲਾਗਤ: ਕੇਂਦਰ ਸਰਕਾਰ ਨੇ ਮਨਜ਼ੂਰ ਕੀਤੀ 50 ਕਰੋੜ ਦੀ Wheat Seed Subsidy

ਮੌਨਸੂਨ ਦੀ ਬੇਰੁਖ਼ੀ ਕਾਰਨ ਇਸ ਸੀਜ਼ਨ ਦੌਰਾਨ ਰਬੀ ਫ਼ਸਲਾਂ ਦੀ ਬਿਜਾਈ ਦੀ ਰਫ਼ਤਾਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਪਿੱਛੇ ਰਹਿ ਗਈ ਹੈ। ਕੇਂਦਰੀ ਖੇਤੀਬਾੜੀ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ 30 ਅਕਤੂਬਰ ਤੱਕ ਦੇਸ਼ ਭਰ ਵਿੱਚ ਸਿਰਫ਼ 37.56 ਲੱਖ ਹੈਕਟੇਅਰ ਰਕਬੇ ਵਿੱਚ ਹੀ ਬਿਜਾਈ ਮੁਕੰਮਲ ਹੋ ਸਕੀ ਹੈ, ਜੋ ਕਿ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਦਰਜ ਕੀਤੇ ਗਏ 69.02 ਲੱਖ ਹੈਕਟੇਅਰ ਦੇ ਮੁਕਾਬਲੇ ਲਗਭਗ 46% ਘੱਟ ਹੈ। ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਸ਼ੁਰੂਆਤ ਵੀ ਕਾਫ਼ੀ ਮੱਠੀ ਰਹੀ ਹੈ ਅਤੇ ਹੁਣ ਤੱਕ ਸਿਰਫ਼ 19,000 ਹੈਕਟੇਅਰ ਵਿੱਚ ਹੀ ਕਣਕ ਬੀਜੀ ਜਾ ਸਕੀ ਹੈ, ਜਦਕਿ ਪਿਛਲੇ ਸਾਲ ਇਸ ਸਮੇਂ ਤੱਕ ਇਹ ਅੰਕੜਾ 3.34 ਲੱਖ ਹੈਕਟੇਅਰ ਸੀ।

ਦਾਲਾਂ ਅਤੇ ਤੇਲ ਬੀਜ ਪ੍ਰਭਾਵਿਤ

ਹਫ਼ਤਾਵਾਰੀ ਅੰਕੜਿਆਂ ਮੁਤਾਬਕ ਦਾਲਾਂ ਦੀ ਕਾਸ਼ਤ ਅਧੀਨ ਰਕਬਾ ਪਿਛਲੇ ਸਾਲ ਦੇ 19.56 ਲੱਖ ਹੈਕਟੇਅਰ ਤੋਂ ਘੱਟ ਕੇ 9.45 ਲੱਖ ਹੈਕਟੇਅਰ ਰਹਿ ਗਿਆ ਹੈ। ਖ਼ਾਸ ਕਰਕੇ ਛੋਲਿਆਂ ਦੀ ਬਿਜਾਈ ਵਿੱਚ ਭਾਰੀ ਗਿਰਾਵਟ ਦਰਜ ਹੋਈ ਹੈ, ਜੋ 14.35 ਲੱਖ ਹੈਕਟੇਅਰ ਤੋਂ ਘੱਟ ਕੇ ਸਿਰਫ਼ 5.90 ਲੱਖ ਹੈਕਟੇਅਰ ਤੱਕ ਸੀਮਤ ਹੋ ਗਈ। ਇਸੇ ਤਰ੍ਹਾਂ, ਤੇਲ-ਬੀਜਾਂ ਦਾ ਰਕਬਾ ਵੀ 38.62 ਲੱਖ ਹੈਕਟੇਅਰ ਤੋਂ ਡਿੱਗ ਕੇ 20.97 ਲੱਖ ਹੈਕਟੇਅਰ ‘ਤੇ ਆ ਗਿਆ ਹੈ, ਜਿਸ ਵਿੱਚ ਸਰ੍ਹੋਂ ਅਤੇ ਰਾਈ ਦੀ ਕਾਸ਼ਤ 38.07 ਲੱਖ ਤੋਂ ਘੱਟ ਕੇ 20.50 ਲੱਖ ਹੈਕਟੇਅਰ ਦਰਜ ਕੀਤੀ ਗਈ ਹੈ। ਮੋਟੇ ਅਨਾਜਾਂ ਅਤੇ ਸਰਦੀਆਂ ਦੇ ਝੋਨੇ ਹੇਠ ਰਕਬੇ ਵਿੱਚ ਵੀ ਮਾਮੂਲੀ ਕਮੀ ਦੇਖੀ ਗਈ ਹੈ।

ਜ਼ਮੀਨੀ ਨਮੀ ਘਟਣ ਦਾ ਕਾਰਨ

ਖੇਤੀਬਾੜੀ ਮਾਹਿਰਾਂ ਦਾ ਮੰਨਣਾ ਹੈ ਕਿ ਬਿਜਾਈ ਵਿੱਚ ਦੇਰੀ ਦਾ ਮੁੱਖ ਕਾਰਨ ਜੂਨ ਤੋਂ ਸਤੰਬਰ ਦੌਰਾਨ ਮਾਨਸੂਨ ਵਿੱਚ ਰਹੀ 13% ਦੀ ਕਮੀ ਹੈ। ਮੀਂਹ ਘੱਟ ਪੈਣ ਕਾਰਨ ਖੇਤਾਂ ਵਿੱਚੋਂ ਬਿਜਾਈ ਲਈ ਲੋੜੀਂਦੀ ਕੁਦਰਤੀ ਨਮੀ ਖ਼ਤਮ ਹੋ ਚੁੱਕੀ ਹੈ। ਇਸ ਤੋਂ ਇਲਾਵਾ, ਕਣਕ ਪੈਦਾ ਕਰਨ ਵਾਲੇ ਪ੍ਰਮੁੱਖ ਸੂਬਿਆਂ ਵਿੱਚ ਭੰਡਾਰ ਅਤੇ ਨਹਿਰੀ ਪਾਣੀ ਦਾ ਪੱਧਰ ਆਮ ਨਾਲੋਂ ਹੇਠਾਂ ਚਲਾ ਗਿਆ ਹੈ। ਕਣਕ ਦੀ ਫ਼ਸਲ ਨੂੰ ਬਿਜਾਈ ਤੋਂ ਬਾਅਦ ਵੀ ਲਗਾਤਾਰ ਪਾਣੀ ਦੀ ਲੋੜ ਪੈਂਦੀ ਹੈ, ਇਸ ਲਈ ਕਿਸਾਨ ਇਸ ਸਮੇਂ ਬਹੁਤ ਸਾਵਧਾਨੀ ਵਰਤ ਰਹੇ ਹਨ।

ਕੇਂਦਰ ਵੱਲੋਂ ਅਧਿਕਾਰੀਆਂ ਨੂੰ ਹਦਾਇਤਾਂ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇੱਕ ਉੱਚ-ਪੱਧਰੀ ਜਾਇਜ਼ਾ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਸਾਉਣੀ ਦੀ ਕਟਾਈ ਤੋਂ ਤੁਰੰਤ ਬਾਅਦ Rabi Crops ਦੀ ਬਿਜਾਈ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਮਿੱਟੀ ਦੀ ਬਾਕੀ ਨਮੀ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ। ਪਾਣੀ ਦੀ ਘਾਟ ਵਾਲੇ ਖੇਤਰਾਂ ਵਿੱਚ, ਕਿਸਾਨਾਂ ਨੂੰ ਘੱਟ ਪਾਣੀ ਅਤੇ ਘੱਟ ਲਾਗਤ ਵਾਲੀਆਂ ਫ਼ਸਲਾਂ ਜਿਵੇਂ ਛੋਲੇ, ਸਰ੍ਹੋਂ, ਮਸਰ ਅਤੇ ਬਾਜਰਾ ਵਰਗੇ ਮੋਟੇ ਅਨਾਜ ਬੀਜਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ, ਮੌਸਮੀ ਤਬਦੀਲੀਆਂ ਦੇ ਮੱਦੇਨਜ਼ਰ ਗਰਮੀ-ਸਹਿਣਸ਼ੀਲ ਬੀਜ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ ਗਏ।

ਖਾਦਾਂ ਅਤੇ ਭਾਅ ਦੀ ਸਥਿਤੀ

ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਹਾੜ੍ਹੀ ਸੀਜ਼ਨ ਲਈ ਯੂਰੀਆ, ਡੀਏਪੀ, ਐਮਓਪੀ ਅਤੇ ਐਨਪੀਕੇ ਖਾਦਾਂ ਸਮੇਤ ਪ੍ਰਮਾਣਿਤ ਬੀਜਾਂ ਦਾ ਲੋੜੀਂਦਾ ਸਟਾਕ ਮੌਜੂਦ ਹੈ। ਸੂਬਿਆਂ ਅਤੇ ਜ਼ਿਲ੍ਹਾ ਪੱਧਰ ‘ਤੇ ਇਨ੍ਹਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਤਾਲਮੇਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ, ਮੰਡੀਆਂ ਦੇ ਰੁਝਾਨ ਰਸਾਉਂਦੇ ਹਨ ਕਿ ਝੋਨਾ, ਕਣਕ, ਮੱਕੀ, ਦਾਲਾਂ ਅਤੇ ਸਰ੍ਹੋਂ ਵਰਗੀਆਂ ਫ਼ਸਲਾਂ ਦੇ ਬਾਜ਼ਾਰੀ ਭਾਅ MSP ਨਾਲੋਂ ਕਾਫ਼ੀ ਬਿਹਤਰ ਚੱਲ ਰਹੇ ਹਨ, ਜਿਸ ਨਾਲ ਕਿਸਾਨਾਂ ਨੂੰ ਚੰਗੀ ਕਮਾਈ ਦੀ ਉਮੀਦ ਹੈ।

COMMENTS

WORDPRESS: 0