ਭਾਰਤ ਦੇ ਖੇਤੀਬਾੜੀ ਨਿਰਯਾਤ (Agri-exports) ਦੇ ਖੇਤਰ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਪ੍ਰਾਪਤੀ ਦਰਜ ਕਰਦੇ ਹੋਏ, ਪੰਜਾਬ ਤੋਂ ਤਾਜ਼ੀ ਲੀਚੀ (litchi) ਦੀ ਪਹਿਲੀ ਖੇਪ ਸਫ਼ਲਤਾਪੂਰਵਕ
ਭਾਰਤ ਦੇ ਖੇਤੀਬਾੜੀ ਨਿਰਯਾਤ (Agri-exports) ਦੇ ਖੇਤਰ ਵਿੱਚ ਇੱਕ ਵੱਡੀ ਅਤੇ ਇਤਿਹਾਸਕ ਪ੍ਰਾਪਤੀ ਦਰਜ ਕਰਦੇ ਹੋਏ, ਪੰਜਾਬ ਤੋਂ ਤਾਜ਼ੀ ਲੀਚੀ (litchi) ਦੀ ਪਹਿਲੀ ਖੇਪ ਸਫ਼ਲਤਾਪੂਰਵਕ ਓਮਾਨ ਭੇਜੀ ਗਈ ਹੈ। ‘ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ’ (APEDA) ਵੱਲੋਂ ਸੁਖਾਲੀ ਕੀਤੀ ਗਈ ਇਸ ਪਹਿਲਕਦਮੀ ਨੇ ਪੰਜਾਬ ਦੇ ਬਾਗਬਾਨਾਂ ਲਈ ਅੰਤਰਰਾਸ਼ਟਰੀ ਬਾਜ਼ਾਰ ਦੇ ਰਸਤੇ ਖੋਲ੍ਹ ਦਿੱਤੇ ਹਨ। ਇਸ ਨਾਲ ਵਿਸ਼ਵ ਪੱਧਰ ‘ਤੇ ਭਾਰਤ ਦੇ ਪ੍ਰੀਮੀਅਮ ਬਾਗਬਾਨੀ ਉਤਪਾਦਾਂ ਦੀ ਮੰਗ ਅਤੇ ਪਛਾਣ ਹੋਰ ਮਜ਼ਬੂਤ ਹੋਵੇਗੀ।
ਹੁਸ਼ਿਆਰਪੁਰ ਦੀ litchi ਦੀ ਵਿਸ਼ਵ ਪੱਧਰ ‘ਤੇ ਵੱਖਰੀ ਪਛਾਣ
ਇਹ ਵਿਸ਼ੇਸ਼ ਅਤੇ ਇਤਿਹਾਸਕ ਖੇਪ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਿਸਾਨਾਂ ਦੁਆਰਾ ਉਗਾਈ ਗਈ ਹੈ। ਹੁਸ਼ਿਆਰਪੁਰ ਦੀ ‘ਉੱਮਤ ਐਗਰੀ ਅਲਾਈਡ ਕੋਆਪਰੇਟਿਵ ਸੋਸਾਇਟੀ’ (Ummat Agri Allied Cooperative Society) ਵੱਲੋਂ ਉਗਾਈ ਗਈ ਇਸ ਪ੍ਰੀਮੀਅਮ ਕੁਆਲਿਟੀ ਤਾਜ਼ੀ ਲੀਚੀ ਨੂੰ ਸਿੱਧਾ ਓਮਾਨ ਦੇ ਬਾਜ਼ਾਰਾਂ ਤੱਕ ਪਹੁੰਚਾਇਆ ਗਿਆ ਹੈ। ਇਸ ਸਫ਼ਲ ਯਤਨ ਸਦਕਾ ਪੰਜਾਬ ਦੀ ਲੀਚੀ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਇਕ ਵੱਖਰੀ ਪਛਾਣ ਅਤੇ ਮਜ਼ਬੂਤ ਬਣਾ ਲਈ ਹੈ, ਜਿਸ ਨਾਲ ਹੁਣ ਵਿਦੇਸ਼ਾਂ ਵਿੱਚ ਵੀ ਪੰਜਾਬ ਦੇ ਖੇਤੀਬਾੜੀ ਉਤਪਾਦਾਂ ਦੀ ਮੰਗ ਲਗਾਤਾਰ ਵੱਧਦੀ ਰਹੇਗੀ।
ਭਾਰਤ-ਓਮਾਨ CEPA ਸਮਝੌਤੇ ਦਾ ਮਿਲਿਆ ਫ਼ਾਇਦਾ
ਕੇਂਦਰ ਸਰਕਾਰ ਦੇ ਠੋਸ ਯਤਨਾਂ ਅਤੇ ਭਾਰਤ-ਓਮਾਨ CEPA (Comprehensive Economic Partnership Agreement) ਯਾਨੀ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ ਦੇ ਤਹਿਤ ਇਸ ਨਿਰਯਾਤ ਨੂੰ ਵੱਡਾ ਹੁਲਾਰਾ ਮਿਲਿਆ ਹੈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਵੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਸਮਝੌਤੇ ਕਾਰਨ, ਦੇਸ਼ ਦੇ ਅੰਨਦਾਤਿਆਂ ਦੀ ਮਿਹਨਤ ਹੁਣ ਸੱਤ ਸਮੁੰਦਰ ਪਾਰ ਪਹੁੰਚ ਰਹੀ ਹੈ।
ਇਸ ਨਿਰਯਾਤ ਦੇ ਮੁੱਖ ਫ਼ਾਇਦੇ ਹੇਠ ਲਿਖੇ ਅਨੁਸਾਰ ਹਨ:
- ਕਿਸਾਨਾਂ ਦੀ ਆਮਦਨ ‘ਚ ਵਾਧਾ: ਅੰਤਰਰਾਸ਼ਟਰੀ ਬਾਜ਼ਾਰ ਤੱਕ ਸਿੱਧੀ ਪਹੁੰਚ ਕਾਰਨ, ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਬਿਹਤਰ ਮੁੱਲ ਅਤੇ ਮੁਨਾਫ਼ਾ ਮਿਲੇਗਾ।
- ਖੇਤੀਬਾੜੀ ਨਿਰਯਾਤ ਨੂੰ ਨਵੀਆਂ ਉਚਾਈਆਂ: ਖਾੜੀ ਦੇਸ਼ਾਂ (Gulf Countries) ਵਿੱਚ ਭਾਰਤੀ ਫਲਾਂ ਦੀ ਵੱਧਦੀ ਮੰਗ ਦੇ ਨਾਲ, ਦੇਸ਼ ਦਾ ਖੇਤੀਬਾੜੀ ਨਿਰਯਾਤ ਗ੍ਰਾਫ ਤੇਜ਼ੀ ਨਾਲ ਉੱਪਰ ਜਾਵੇਗਾ।
- ਗਲੋਬਲ ਮਾਰਕੀਟ ‘ਚ ਭਾਰਤੀ ਸਵਾਦ: ਭਾਰਤੀ ਉਤਪਾਦਾਂ ਦੀ ਗੁਣਵੱਤਾ ਅਤੇ ਸੁਆਦ ਵਿਸ਼ਵ ਪੱਧਰ ‘ਤੇ ਵਧੇਰੇ ਪ੍ਰਮੁੱਖ ਹੋਵੇਗਾ।
ਕਿਸਾਨਾਂ ਦੀ ਸਹਾਇਤਾ ਲਈ APEDA ਦੇ ਨਿਰੰਤਰ ਯਤਨ
APEDA ਭਾਰਤ ਦੇ ਖੇਤੀ-ਨਿਰਯਾਤ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਕਰ ਰਿਹਾ ਹੈ। ਇਸ ਦੇ ਨਾਲ ਹੀ, ਕਿਸਾਨਾਂ ਨੂੰ ਸਿੱਧੇ ਵਿਦੇਸ਼ੀ ਖਰੀਦਦਾਰਾਂ ਨਾਲ ਜੋੜ ਕੇ ਅਤੇ ਨਵੇਂ ਨਿਰਯਾਤ ਦੇ ਮੌਕੇ ਪੈਦਾ ਕਰਕੇ, ਇਹ ਸੰਸਥਾ ਦੇਸ਼ ਦੇ ਉੱਚ-ਮੁੱਲ ਵਾਲੇ ਖੇਤੀਬਾੜੀ ਉਤਪਾਦਾਂ ਨੂੰ ਉਤਸ਼ਾਹਿਤ ਕਰ ਰਹੀ ਹੈ। ਓਮਾਨ ਨੂੰ ਭੇਜੀ ਗਈ ਇਹ ਪਹਿਲੀ ਖੇਪ ਆਉਣ ਵਾਲੇ ਸਮੇਂ ਵਿੱਚ, ਪੰਜਾਬ ਤੋਂ ਹੋਰਨਾਂ ਤਾਜ਼ੇ ਫਲਾਂ ਦੇ ਨਿਰਯਾਤ ਲਈ ਵੀ ਨਵੇਂ ਰਾਹ ਪੱਧਰੇ ਕਰੇਗੀ।
ਅਸਾਮ ਦੀ ‘ਤੇਜ਼ਪੁਰ ਲੀਚੀ’ ਨੇ ਵੀ ਮਾਰੀ ਬਾਜ਼ੀ
ਪੰਜਾਬ ਦੀ ਇਸ ਕਾਮਯਾਬੀ ਦੇ ਨਾਲ, ਭਾਰਤ ਦੇ ਉੱਤਰ-ਪੂਰਬੀ ਰਾਜ ਅਸਾਮ ਤੋਂ ਵੀ ਲੀਚੀ ਨਿਰਯਾਤ ਦਾ ਇੱਕ ਵੱਡਾ ਮੀਲ ਪੱਥਰ ਸਾਹਮਣੇ ਆਇਆ ਹੈ। ਹਾਲ ਹੀ ਵਿੱਚ, ਅਸਾਮ ਦੀ ਮਸ਼ਹੂਰ GI-ਟੈਗ ਪ੍ਰਾਪਤ ‘ਤੇਜ਼ਪੁਰ ਲੀਚੀ’ (Tezpur Litchi) ਦੀ ਪਹਿਲੀ ਖੇਪ ਦੁਬਈ ਭੇਜੀ ਗਈ ਸੀ। ਤੇਜ਼ਪੁਰ ਵਿੱਚ ਲੀਚੀ ਦੀ ਖੇਤੀ ਦੇ 100 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕਰਵਾਏ ਗਏ ‘ਤੇਜ਼ਪੁਰ ਲੀਚੀ ਫੈਸਟੀਵਲ 2026’ ਦੌਰਾਨ, 1 ਟਨ litchi ਦੁਬਈ ਅਤੇ ਲਗਭਗ 600 ਕਿਲੋਗ੍ਰਾਮ litchi ਸਿੰਗਾਪੁਰ ਭੇਜੀ ਗਈ ਸੀ। ਇਸ ਤੋਂ ਇਲਾਵਾ, ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਰਿਹਾ ਇਹ ਖੇਤੀਬਾੜੀ ਨਿਰਯਾਤ ਭਾਰਤੀ ਕਿਸਾਨਾਂ ਦੀ ਆਰਥਿਕ ਤਰੱਕੀ ਅਤੇ ਗਲੋਬਲ ਪਛਾਣ ਦਾ ਪ੍ਰਤੀਕ ਬਣ ਰਿਹਾ ਹੈ।
COMMENTS