PAU-KVK ਵੱਲੋਂ ‘Khet Bachao Abhiyan’ ਤਹਿਤ ਮਿੱਟੀ ਦੀ ਸਿਹਤ ਸੁਧਾਰ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ

PAU-KVK ਵੱਲੋਂ ‘Khet Bachao Abhiyan’ ਤਹਿਤ ਮਿੱਟੀ ਦੀ ਸਿਹਤ ਸੁਧਾਰ ਸੰਬੰਧੀ ਜਾਗਰੂਕਤਾ ਕੈਂਪ ਦਾ ਆਯੋਜਨPic Credit: PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ ‘ਤੇ “Khet Bachao Abhiyan” ਤਹਿਤ ਇੱਕ ਵਿਸ਼ੇਸ਼ ਕਿਸ

ਕਿਸਾਨਾਂ ਲਈ ਜ਼ਰੂਰੀ ਸੂਚਨਾ: ਸਰਕਾਰੀ ਸਕੀਮਾਂ ਦਾ ਲਾਭ ਲੈਣ ਲਈ “ਫਾਰਮਰ ਰਜਿਸਟਰੀ” ਕਰਵਾਉਣਾ ਲਾਜ਼ਮੀ
Rajma Farming: ਪੰਜਾਬ ਦੇ ‘Rajma king’ ਸੁਰਿੰਦਰ ਸਿੰਘ ਰੰਧਾਵਾ ਦੀ ਸਫ਼ਲਤਾ ਦੀ ਅਨੋਖੀ ਕਹਾਣੀ
ਕਟਾਈ ਤੋਂ ਪਹਿਲਾਂ ਮੌਸਮ ਦੀ ਮਾਰ, ਕੀ ਕਹਿ ਰਿਹਾ ਪੰਜਾਬ ਦਾ ਕਿਸਾਨ, ਕੀ ਹੈ ਮਾਹਿਰਾਂ ਦੀ ਸਲਾਹ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ-ਕ੍ਰਿਸ਼ੀ ਵਿਗਿਆਨ ਕੇਂਦਰ, ਰੋਪੜ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਂਝੇ ਤੌਰ ‘ਤੇ “Khet Bachao Abhiyan” ਤਹਿਤ ਇੱਕ ਵਿਸ਼ੇਸ਼ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਹ ਪ੍ਰੋਗਰਾਮ 15 ਜੂਨ 2026 ਨੂੰ ਬਲਾਕ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹਰਸ਼ਾ ਬੇਲਾ ਵਿਖੇ ਕਰਵਾਇਆ ਗਿਆ। ਇਸ ਦਾ ਮੁੱਖ ਉਦੇਸ਼ ਫ਼ਸਲਾਂ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਅਤੇ ਮਿੱਟੀ ਦੀ ਸਿਹਤ ਨੂੰ ਸੁਧਾਰਨਾ ਸੀ। ਇਹ ਕੈਂਪ ਪੀਏਯੂ ਲੁਧਿਆਣਾ ਦੇ ਨਿਰਦੇਸ਼ਕ ਪਸਾਰ ਸਿੱਖਿਆ, ICAR-ਅਟਾਰੀ (ਜ਼ੋਨ-1) ਅਤੇ ਡਾ. ਸਤਬੀਰ ਸਿੰਘ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕੇਵੀਕੇ ਰੋਪੜ ਦੀ ਯੋਗ ਅਗਵਾਈ ਹੇਠ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ।

ਖਾਦਾਂ ਦੀ ਸੰਤੁਲਿਤ ਵਰਤੋਂ

ਕੈਂਪ ਦੌਰਾਨ ਭੂਮੀ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਜਗਮਨਜੋਤ ਸਿੰਘ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੂੰ ਝੋਨੇ ਅਤੇ ਮੱਕੀ ਦੀਆਂ ਫ਼ਸਲਾਂ ਵਿੱਚ ਸਹੀ ਮਾਤਰਾ ਵਿੱਚ ਖਾਦਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਝੋਨੇ-ਕਣਕ ਦੇ ਫ਼ਸਲੀ ਚੱਕਰ ਦੌਰਾਨ ਕਣਕ ਨੂੰ ਸਿਫਾਰਸ਼ ਕੀਤੀ ਫਾਸਫੋਰਸ ਖਾਦ ਪਾਈ ਹੈ, ਤਾਂ ਉਨ੍ਹਾਂ ਨੂੰ ਦੁਬਾਰਾ ਝੋਨੇ ਵਿੱਚ ਇਸਦੀ ਵਰਤੋਂ ਨਹੀਂ ਕਰਨੀ ਚਾਹੀਦੀ। ਝੋਨੇ ਵਿੱਚ ਯੂਰੀਆ ਦੀ ਵਰਤੋਂ ਬਾਰੇ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਦਰਮਿਆਨੀ ਕਿਸਮਾਂ ਵਿੱਚ ਇਹ ਖਾਦ 7, 21 ਅਤੇ 42 ਦਿਨਾਂ ‘ਤੇ ਅਤੇ ਘੱਟ ਸਮੇਂ ਵਾਲੀਆਂ ਕਿਸਮਾਂ (ਜਿਵੇਂ PR 126) ਵਿੱਚ 7, 21 ਅਤੇ 35 ਦਿਨਾਂ ਦੇ ਅੰਦਰ-ਅੰਦਰ ਪਾਉਣੀ ਚਾਹੀਦੀ ਹੈ।

ਮੱਕੀ ਦੀ ਕਾਸ਼ਤ ਅਤੇ ਸਬਸਿਡੀ

ਡਾ. ਮਾਨ ਨੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾਉਣ ਅਤੇ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਦੀ ਸਲਾਹ ਦਿੱਤੀ।  ਇਸ ਦੇ ਨਾਲ ਹੀ, ਉਨ੍ਹਾਂ ਨੇ ਮੱਕੀ ਦੀ ਨਵੀਂ ਹਾਈਬ੍ਰਿਡ ਕਿਸਮ ‘PMH 17’ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕਿਸਾਨਾਂ ਨੂੰ ‘JC 12’ ਕਿਸਮ ਲਗਾਉਣ ਲਈ ਪ੍ਰੇਰਿਤ ਕੀਤਾ ਜੋ ਕਿ ਕੰਢੀ ਇਲਾਕੇ ਲਈ ਬਹੁਤ ਢੁੱਕਵੀਂ ਹੈ। ਕਿਸਾਨਾਂ ਨੂੰ ਉਤਸ਼ਾਹਿਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਸਾਉਣੀ ਦੀ ਮੱਕੀ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ 17,500/- ਰੁਪਏ ਪ੍ਰਤੀ ਹੈਕਟੇਅਰ ਸਬਸਿਡੀ ਵੀ ਦਿੱਤੀ ਜਾ ਰਹੀ ਹੈ।

khet bachao abhiyan 7
Pic Credit: PAU

ਕੀੜਿਆਂ ਤੋਂ ਫ਼ਸਲ ਦੀ ਸੁਰੱਖਿਆ

ਪੌਦ ਸੁਰੱਖਿਆ, ਸਹਾਇਕ ਪ੍ਰੋਫੈਸਰ, ਡਾ. ਉਰਵੀ ਸ਼ਰਮਾ ਨੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਵਿੱਚ ਵ੍ਹਾਈਟ-ਬੈਕਡ ਪਲਾਂਟ ਹੌਪਰ (WBPH) ਦੀ ਲਗਾਤਾਰ ਨਿਗਰਾਨੀ ਕਰਨ ਦੀ ਸਲਾਹ ਦਿੱਤੀ। ਹਮਲੇ ਦੀ ਸਥਿਤੀ ਵਿੱਚ, 94 ਮਿਲੀਲੀਟਰ ਪੈਕਸਾਲੋਨ 10 SC (ਟ੍ਰਾਈਫਲੂਮੀਜ਼ੋਪਾਈਰਾਮ), 60 ਗ੍ਰਾਮ ਉਲਾਲਾ 50 WG (ਫਲੋਨੀਕਾਮਾਈਡ), 80 ਗ੍ਰਾਮ ਓਸ਼ੀਅਨ/ਟੋਕਨ/ਡੋਮੀਨੈਂਟ 20 SG (ਡਾਈਨੋਟੇਫੁਰਾਨ) ਜਾਂ 120 ਗ੍ਰਾਮ ਚੈਸ 50 WG (ਪਾਈਮੇਟਰੋਜ਼ੀਨ) ਵਿੱਚੋਂ ਕਿਸੇ ਇੱਕ ਕੀਟਨਾਸ਼ਕ ਦਾ ਪ੍ਰਤੀ ਏਕੜ 100 ਲੀਟਰ ਪਾਣੀ ਵਿੱਚ ਛਿੜਕਾਅ ਕਰੋ। ਮੱਕੀ ਦੀ ਫ਼ਸਲ ਨੂੰ ‘ਫਾਲ ਆਰਮੀਵਰਮ’ ਤੋਂ ਬਚਾਉਣ ਲਈ, ਉਨ੍ਹਾਂ ਨੇ ਕੋਰਾਜ਼ੋਨ 18.5 SC, 0.4 ਮਿਲੀਲੀਟਰ ਜਾਂ ਡੈਲੀਗੇਟ 11.7 SC. (ਸਪਿਨੇਟੋਰਮ) 0.5 ਮਿਲੀਲੀਟਰ ਜਾਂ ਮਿਜ਼ਾਈਲ 5 SG (ਐਮਾਮੇਕਟਿਨ ਬੈਂਜੋਏਟ) 0.4 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਘੋਲ ਦੀ ਸਿਫਾਰਸ਼ ਕੀਤੀ।

ਖੇਤੀ ਵਿਭਿੰਨਤਾ ਅਤੇ ਹੱਲ

ਸਬਜ਼ੀ ਵਿਗਿਆਨ ਦੇ ਪ੍ਰੋਫੈਸਰ ਡਾ. ਸੰਜੀਵ ਅਹੂਜਾ ਨੇ ਕਿਸਾਨਾਂ ਨੂੰ ਸਬਜ਼ੀਆਂ ਤੇ ਫ਼ਲਦਾਰ ਬੂਟਿਆਂ ਦੀ ਬਗ਼ੀਚੀ ਲਗਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਲਾਹ ਦਿੱਤੀ ਕਿ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਸਬਜ਼ੀਆਂ ਹੇਠ ਰਕਬਾ ਵਧਾਉਣਾ ਸਮੇਂ ਦੀ ਮੁੱਖ ਲੋੜ ਹੈ। ਪ੍ਰੋਗਰਾਮ ਦੇ ਅੰਤ ਵਿੱਚ, ਖੇਤੀਬਾੜੀ ਮਾਹਿਰਾਂ ਨੇ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ। ਉੱਥੇ, ਉਨ੍ਹਾਂ ਨੇ ਫ਼ਸਲਾਂ ਦੀਆਂ ਮੌਜੂਦਾ ਸਮੱਸਿਆਵਾਂ ਨੂੰ ਦੇਖਿਆ ਅਤੇ ਕਿਸਾਨਾਂ ਨੂੰ ਮੌਕੇ ’ਤੇ ਹੀ ਉਨ੍ਹਾਂ ਦੇ ਢੁੱਕਵੇਂ ਅਤੇ ਵਿਗਿਆਨਕ ਹੱਲ ਦੱਸੇ।

COMMENTS

WORDPRESS: 0