ਕਿਸਾਨਾਂ ਦੀ ਆਮਦਨ ਵਧਾਏਗਾ National Livestock Mission: ਜਾਣੋ ਸਬਸਿਡੀ ਅਤੇ ਹੋਰ ਸਹੂਲਤਾਂ ਦੇ ਵੱਡੇ ਲਾਭ 

ਕਿਸਾਨਾਂ ਦੀ ਆਮਦਨ ਵਧਾਏਗਾ National Livestock Mission: ਜਾਣੋ ਸਬਸਿਡੀ ਅਤੇ ਹੋਰ ਸਹੂਲਤਾਂ ਦੇ ਵੱਡੇ ਲਾਭ 

ਪੰਜਾਬ ਦੀ ਆਰਥਿਕਤਾ ਵਿੱਚ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਫ਼ਸਲੀ ਚੱਕਰ ਕਾਰਨ ਖੇਤੀ ਵਿੱਚ ਚੁਣੌਤੀਆਂ ਵਧ ਰਹੀਆਂ

AMR ਦੇ ਸਖ਼ਤ ਨਿਯਮਾਂ ਦੇ ਬਾਵਜੂਦ, ਭਾਰਤ ਨੇ ਯੂਰਪ ਵਿੱਚ ਇਤਿਹਾਸਕ ਸਫਲਤਾ ਪ੍ਰਾਪਤ ਕੀਤੀ ਹੈ; ਮੱਛੀ ਤੋਂ ਲੈ ਕੇ ਡੇਅਰੀ ਉਤਪਾਦਾਂ ਤੱਕ ਦੇ ਬਾਜ਼ਾਰ ਪੂਰੀ ਤਰ੍ਹਾਂ ਰਹਿਣਗੇ ਖੁੱਲ੍ਹੇ
PM-PRANAM Scheme: ਪੰਜਾਬ ਦੀ ਖੇਤੀਬਾੜੀ ਵਿੱਚ ਨਵੀਂ ਕ੍ਰਾਂਤੀ ਅਤੇ ਟਿਕਾਊ ਭਵਿੱਖ ਵੱਲ ਕਦਮ
Citrus Pest Management: ਨਿੰਬੂ ਦੇ ਬਾਗਾਂ ਦੀ ਸਾਂਭ-ਸੰਭਾਲ: PAU ਵੱਲੋਂ ਪਿੰਡ ਝੰਬੋਵਾਲ ਵਿਖੇ ਵਿਸ਼ੇਸ਼ ਸਿਖਲਾਈ ਕੈਂਪ

ਪੰਜਾਬ ਦੀ ਆਰਥਿਕਤਾ ਵਿੱਚ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਣ ਦਾ ਹਮੇਸ਼ਾ ਵੱਡਾ ਯੋਗਦਾਨ ਰਿਹਾ ਹੈ। ਅੱਜ ਦੇ ਦੌਰ ਵਿੱਚ ਜਿੱਥੇ ਫ਼ਸਲੀ ਚੱਕਰ ਕਾਰਨ ਖੇਤੀ ਵਿੱਚ ਚੁਣੌਤੀਆਂ ਵਧ ਰਹੀਆਂ ਹਨ, ਉੱਥੇ ਹੀ ਪਸ਼ੂ ਪਾਲਣ ਇੱਕ ਸਹਾਇਕ ਕਿੱਤੇ ਵਜੋਂ ਉੱਭਰ ਰਿਹਾ ਹੈ। ਭਾਰਤ ਸਰਕਾਰ ਦੇ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਰਾਸ਼ਟਰੀ ਪਸ਼ੂਧਨ ਮਿਸ਼ਨ (National Livestock Mission-NLM) ਪੰਜਾਬ ਦੇ ਕਿਸਾਨਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜ਼ਿਕਰਯੋਗ, ਇਸ ਰਾਸ਼ਟਰੀ ਪਸ਼ੂਧਨ ਮਿਸ਼ਨ ਦਾ ਮੁੱਖ ਉਦੇਸ਼ ਨਾ ਸਿਰਫ਼ ਪਸ਼ੂਆਂ ਦੀ ਨਸਲ ਵਿੱਚ ਸੁਧਾਰ ਕਰਨਾ ਹੈ, ਸਗੋਂ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਵੀ ਹੈ।

NLM ਦਾ ਪਿਛੋਕੜ ਅਤੇ ਵਿਕਾਸ

Background and Development of NLM

ਰਾਸ਼ਟਰੀ ਪਸ਼ੂਧਨ ਮਿਸ਼ਨ (NLM) ਵਿੱਤੀ ਸਾਲ 2014-15 ਵਿੱਚ ਸ਼ੁਰੂ ਕੀਤਾ ਗਿਆ ਸੀ। ਪਰ ਇਸ ਖੇਤਰ ਦੀਆਂ ਮੌਜੂਦਾ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਭਾਰਤ ਸਰਕਾਰ ਨੇ ਵਿੱਤੀ ਸਾਲ 2021-22 ਤੋਂ ਇਸ ਸਕੀਮ ਵਿੱਚ ਵੱਡੇ ਸੁਧਾਰ ਕਰਕੇ ਇਸ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ। ਖਾਸ ਤੌਰ ‘ਤੇ, ਇਸ ਨਵੀਂ ਰੂਪਰੇਖਾ ਦਾ ਮੁੱਖ ਉਦੇਸ਼ ਉੱਦਮਤਾ ਰਾਹੀਂ ਰੁਜ਼ਗਾਰ ਪੈਦਾ ਕਰਨਾ ਅਤੇ ਪਸ਼ੂਆਂ ਦੀ ਪ੍ਰਤੀ ਵਿਅਕਤੀ ਉਤਪਾਦਕਤਾ ਵਿੱਚ ਵਾਧਾ ਕਰਨਾ ਹੈ। 

ਇਸ ਰਾਹੀਂ ਮੀਟ, ਬੱਕਰੀ ਦੇ ਦੁੱਧ, ਆਂਡੇ ਅਤੇ ਉੱਨ ਦੇ ਉਤਪਾਦਨ ਨੂੰ ਵਧਾਉਣ ਦਾ ਟੀਚਾ ਮਿੱਥਿਆ ਗਿਆ ਹੈ, ਤਾਂ ਜੋ ਘਰੇਲੂ ਮੰਗ ਪੂਰੀ ਕਰਨ ਤੋਂ ਬਾਅਦ ਵਾਧੂ ਉਤਪਾਦਨ ਨੂੰ ਨਿਰਯਾਤ ਕਰਕੇ ਵਿਦੇਸ਼ੀ ਮੁਦਰਾ ਕਮਾਈ ਜਾ ਸਕੇ। ਫਰਵਰੀ 2024 ਵਿੱਚ, ਇਸ ਵਿੱਚ ਕੁਝ ਮਹੱਤਵਪੂਰਨ ਸੋਧਾਂ ਕੀਤੀਆਂ ਗਈਆਂ ਹਨ, ਜਿਸ ਵਿੱਚ ਊਠ, ਘੋੜਿਆਂ ਅਤੇ ਗਧਿਆਂ ਦੀ ਨਸਲ ਵਿੱਚ ਸੁਧਾਰ ਦੇ ਨਾਲ-ਨਾਲ ਬੰਜਰ ਜ਼ਮੀਨ ‘ਤੇ ਚਾਰੇ ਦੀ ਪੈਦਾਵਾਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਮਿਸ਼ਨ ਦੇ ਮੁੱਖ ਉਦੇਸ਼

Main objectives of the mission

ਇਸ ਮਿਸ਼ਨ ਦੇ ਉਦੇਸ਼ ਬਹੁਤ ਵਿਆਪਕ ਹਨ ਜੋ ਕਿਸਾਨਾਂ ਦੇ ਸਰਵਪੱਖੀ ਵਿਕਾਸ ‘ਤੇ ਕੇਂਦਰਿਤ ਹਨ:

  • ਰੁਜ਼ਗਾਰ ਦੇ ਮੌਕੇ: ਪੋਲਟਰੀ, ਭੇਡ, ਬੱਕਰੀ, ਸੂਰ ਪਾਲਣ ਅਤੇ ਚਾਰਾ ਖੇਤਰ ਵਿੱਚ ਉੱਦਮਤਾ ਰਾਹੀਂ ਨਵੇਂ ਰੁਜ਼ਗਾਰ ਪੈਦਾ ਕਰਨਾ।
  • ਉਤਪਾਦਕਤਾ ਵਿੱਚ ਵਾਧਾ: ਪਸ਼ੂਆਂ ਦੀਆਂ ਨਸਲਾਂ ਵਿੱਚ ਸੁਧਾਰ ਕਰਕੇ ਮੀਟ, ਅੰਡੇ, ਦੁੱਧ ਅਤੇ ਉੱਨ ਦੀ ਪੈਦਾਵਾਰ ਵਧਾਉਣਾ।
  • ਚਾਰੇ ਦੀ ਉਪਲਬਧਤਾ: ਪ੍ਰਮਾਣਿਤ ਬੀਜਾਂ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਅਤੇ ਚਾਰਾ ਪ੍ਰੋਸੈਸਿੰਗ ਯੂਨਿਟਾਂ ਨੂੰ ਸਥਾਪਤ ਕਰਕੇ ਚਾਰੇ ਦੀ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਘਟਾਉਣਾ।
  • ਜੋਖਮ ਪ੍ਰਬੰਧਨ: ਪਸ਼ੂ ਪਾਲਕਾਂ ਲਈ ਪਸ਼ੂ ਬੀਮਾ ਵਰਗੇ ਜੋਖਮ ਪ੍ਰਬੰਧਨ ਦੇ ਉਪਾਵਾਂ ਨੂੰ ਉਤਸ਼ਾਹਿਤ ਕਰਨਾ।
  • ਖੋਜ ਅਤੇ ਸਿਖਲਾਈ: ਪਸ਼ੂ ਪਾਲਣ ਖੇਤਰ ਵਿੱਚ ਲਾਗਤਾਂ ਨੂੰ ਘਟਾਉਣ ਅਤੇ ਉਤਪਾਦਨ ਨੂੰ ਸੁਧਾਰਨ ਲਈ ਨਵੀਆਂ ਤਕਨੀਕਾਂ ਦਾ ਪ੍ਰਸਾਰ ਅਤੇ ਹੁਨਰ ਅਧਾਰਤ ਸਿਖਲਾਈ ਪ੍ਰਦਾਨ ਕਰਨਾ।

ਸਕੀਮ ਦੇ ਮੁੱਖ ਤਿੰਨ ਉਪ-ਮਿਸ਼ਨ

sub missions

ਇਸ ਮਿਸ਼ਨ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਜੋ ਕਿਸਾਨਾਂ ਨੂੰ ਵੱਖ-ਵੱਖ ਪੱਧਰਾਂ ‘ਤੇ ਸਹਾਇਤਾ ਪ੍ਰਦਾਨ ਕਰਦੇ ਹਨ:

  • ਨਸਲ ਸੁਧਾਰ ਅਤੇ ਉੱਦਮਤਾ ਵਿਕਾਸ: ਇਸ ਸਕੀਮ ਦੇ ਤਹਿਤ ਪੋਲਟਰੀ (ਮੁਰਗੀ ਪਾਲਣ), ਭੇਡ, ਬੱਕਰੀ ਅਤੇ ਸੂਰ ਪਾਲਣ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਸਰਕਾਰ ਕਿਸਾਨਾਂ, FPOs ਅਤੇ ਸਵੈ-ਸਹਾਇਤਾ ਸਮੂਹਾਂ (SHGs) ਨੂੰ ਫਾਰਮ ਸਥਾਪਤ ਕਰਨ ਲਈ 50% ਤੱਕ ਦੀ ਸਬਸਿਡੀ ਪ੍ਰਦਾਨ ਕਰਦੀ ਹੈ, ਜਿਸ ਦੀ ਵੱਧ ਤੋਂ ਵੱਧ ਸੀਮਾ 50 ਲੱਖ ਰੁਪਏ ਹੈ।
  • ਚਾਰਾ ਅਤੇ ਖ਼ੁਰਾਕ ਵਿਕਾਸ: ਪਸ਼ੂਆਂ ਲਈ ਮਿਆਰੀ ਚਾਰੇ ਦੀ ਘਾਟ ਨੂੰ ਦੂਰ ਕਰਨ ਲਈ ਸਰਕਾਰ ਪ੍ਰਮਾਣਿਤ ਚਾਰੇ ਦੇ ਬੀਜਾਂ ਦੀ ਸਪਲਾਈ ਨੂੰ ਯਕੀਨੀ ਬਣਾਉਂਦੀ ਹੈ। ਚਾਰਾ ਬਲਾਕ ਬਣਾਉਣ, ਸਾਈਲੇਜ ਬਣਾਉਣ ਵਾਲੀਆਂ ਯੂਨਿਟਾਂ ਲਗਾਉਣ ਅਤੇ ਬੰਜਰ ਜ਼ਮੀਨ ‘ਤੇ ਚਾਰਾ ਉਗਾਉਣ ਲਈ ਵੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
  • ਨਵੀਨਤਾ ਅਤੇ ਵਿਸਥਾਰ: ਇਹ ਹਿੱਸਾ ਖੇਤੀਬਾੜੀ ਯੂਨੀਵਰਸਿਟੀਆਂ (ਜਿਵੇਂ ਕਿ GADVASU) ਅਤੇ ਖੋਜ ਸੰਸਥਾਵਾਂ ਨੂੰ ਨਵੀਆਂ ਤਕਨੀਕਾਂ ਵਿਕਸਤ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਸ ਦੇ ਨਾਲ ਹੀ ਇਸ ਵਿੱਚ ਪਸ਼ੂਆਂ ਦਾ ਬੀਮਾ ਅਤੇ ਜਾਗਰੂਕਤਾ ਕੈਂਪ ਵੀ ਸ਼ਾਮਲ ਹਨ।

ਪੰਜਾਬ ਵਿੱਚ NLM ਲਾਭਾਂ ਦੀ ਮੌਜੂਦਾ ਸਥਿਤੀ

Current status of NLM benefits in Punjab

2025 ਵਿੱਚ, ਪੰਜਾਬ ਦੇ ਡੇਅਰੀ ਵਿਕਾਸ ਵਿਭਾਗ ਨੇ NLM ਅਧੀਨ ਪਸ਼ੂ ਬੀਮੇ ‘ਤੇ ਵਿਸ਼ੇਸ਼ ਸਬਸਿਡੀ ਸ਼ੁਰੂ ਕੀਤੀ। ਅਨੁਸੂਚਿਤ ਜਾਤੀਆਂ ਨੂੰ 70% ਸਬਸਿਡੀ ਅਤੇ ਜਨਰਲ ਜਾਤੀ ਨੂੰ 50% ਸਬਸਿਡੀ ਮਿਲ ਰਹੀ ਹੈ। ਗਵਾਂ ਅਤੇ ਮੱਝਾਂ ਲਈ ਪ੍ਰਤੀ ਪਸ਼ੂ ਕੀਮਤ 70 ਹਜ਼ਾਰ ਰੁਪਏ ਤੱਕ ਨਿਰਧਾਰਤ ਹੈ। ਇਸ ਸਕੀਮ ਅਧੀਨ 1 ਸਾਲ ਦਾ ਪਸ਼ੂਆਂ ਦਾ ਬੀਮਾ SC ਅਤੇ ST ਲਾਭਪਾਤਰੀਆਂ ਲਈ 672 ਰੁਪਏ, 2 ਸਾਲ ਦਾ ਬੀਮਾਂ 1260 ਰੁਪਏ ਅਤੇ 3 ਸਾਲਾਂ ਲਈ 1680 ਰੁਪਏ ਹਨ। 

ਇਸ ਤਰ੍ਹਾਂ ਜਨਰਲ ਲਾਭਪਾਤਰੀ ਆਪਣੇ ਪਸ਼ੂਆਂ ਦਾ 1 ਸਾਲ ਦਾ 1120 ਰੁਪਏ, 2 ਸਾਲ ਦਾ ਬੀਮਾਂ 2100 ਅਤੇ 3 ਸਾਲਾਂ ਲਈ 2800 ਰੁਪਏ ਪ੍ਰਤੀ ਪਸ਼ੂ ਅਦਾ ਕਰਕੇ ਬੀਮਾਂ ਕਰਵਾ ਸਕਦੇ ਹਨ। ਗੁਰਦਾਸਪੁਰ ਅਤੇ ਪਠਾਨਕੋਟ ਵਰਗੇ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਦੁੱਧ ਉਤਪਾਦਕ ਪਹਿਲਾਂ ਹੀ NLM ਸਕੀਮ ਦਾ ਲਾਭ ਉਠਾ ਰਹੇ ਹਨ।

2026 ਲਈ ਸੰਭਾਵਿਤ ਲਾਭ ਅਤੇ ਪ੍ਰੋਜੈਕਟ

Expected benefits and projects for 2026

2026 ਵਿੱਚ NLM ਨੇ ਗਧੇ, ਘੋੜੇ ਅਤੇ ਊਠ ਪਾਲਣ ਨੂੰ ਹੋਰ ਉਤਸ਼ਾਹਿਤ ਕੀਤਾ ਹੈ, ਜਿੱਥੇ 50 ਲੱਖ ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ। ਇਸ ਸਕੀਮ ਦਾ ਲਾਭ ਉਠਾਉਣ ਲਈ ਕਿਸਾਨਾਂ ਨੂੰ 50 ਮਾਦਾ ਅਤੇ 5 ਨਰ ਗਧੇ ਪਾਲਣ ਦੀ ਲੋੜ ਹੋਵੇਗੀ। ਪੰਜਾਬ ਵਿੱਚ ਨਸਲ ਵਿਕਾਸ ਅਤੇ ਚਾਰਾ ਯੂਨਿਟਾਂ ਲਈ ਪ੍ਰੋਜੈਕਟ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਰਹੇ ਹਨ। ਪਿਛਲੇ ਸਾਲਾਂ ਵਿੱਚ ਪੰਜਾਬ ਨੇ ਪਸ਼ੂਧਨ ਬੀਮੇ ਵਿੱਚ 1 ਲੱਖ ਤੋਂ ਵੱਧ ਜਾਨਵਰਾਂ ਨੂੰ ਕਵਰ ਕੀਤਾ, ਜਿਸ ਵਿੱਚ 2026 ਵਿੱਚ ਵਧਣ ਦੀ ਉਮੀਦ ਹੈ। NLM ਵਿੱਚ ਸਵੈ-ਸਹਾਇਤਾ ਸਮੂਹਾਂ ਅਤੇ ਫਾਰਮਰ ਪ੍ਰੋਡਿਊਸਰ ਆਰਗੇਨਾਈਜ਼ੇਸ਼ਨਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ।

big opportunity for economic empowerment

ਰਾਸ਼ਟਰੀ ਪਸ਼ੂਧਨ ਮਿਸ਼ਨ ਪੰਜਾਬ ਦੇ ਕਿਸਾਨਾਂ ਲਈ ਆਰਥਿਕ ਸਸ਼ਕਤੀਕਰਨ ਦਾ ਇੱਕ ਵੱਡਾ ਮੌਕਾ ਹੈ। ਇਨ੍ਹਾਂ ਸਕੀਮਾਂ ਦਾ ਲਾਭ ਲੈ ਕੇ ਨਾ ਸਿਰਫ਼ ਪਸ਼ੂਆਂ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਸਗੋਂ ਪੇਂਡੂ ਨੌਜਵਾਨਾਂ ਲਈ ਸਵੈ-ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹ ਸਕਦੇ ਹਨ। ਇਸ ਤੋਂ ਇਲਾਵਾ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨੇੜਲੇ ਪਸ਼ੂ ਪਾਲਣ ਵਿਭਾਗ ਜਾਂ ਸਰਕਾਰੀ ਪੋਰਟਲ ਰਾਹੀਂ ਇਨ੍ਹਾਂ ਸਕੀਮਾਂ ਬਾਰੇ ਵਧੇਰੇ ਜਾਣਕਾਰੀ ਹਾਸਲ ਕਰਨ ਅਤੇ ਸਬਸਿਡੀ ਦਾ ਲਾਭ ਉਠਾ ਕੇ ਆਪਣੀ ਖੇਤੀ ਨੂੰ ਵਧੇਰੇ ਲਾਹੇਵੰਦ ਬਣਾਉਣ।

COMMENTS

WORDPRESS: 0