Maize Hybrid PMH 17 ਸੰਬੰਧੀ ਪਿੰਡ ਥਰਿਆਲ ਵਿਖੇ ‘ਖੇਤ ਦਿਵਸ’ ਦਾ ਆਯੋਜਨ: PAU-KVK ਪਠਾਨਕੋਟ ਦਾ ਸਾਂਝਾ ਉਪਰਾਲਾ

Maize Hybrid PMH 17 ਸੰਬੰਧੀ ਪਿੰਡ ਥਰਿਆਲ ਵਿਖੇ ‘ਖੇਤ ਦਿਵਸ’ ਦਾ ਆਯੋਜਨ: PAU-KVK ਪਠਾਨਕੋਟ ਦਾ ਸਾਂਝਾ ਉਪਰਾਲਾ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੱਕੀ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ (KVK), ਪਠਾਨਕੋਟ ਦੇ ਸਹਿਯੋਗ ਨਾਲ ਪਿ

ਕਣਕ ਦੀ ਨਵੀਂ ਉੱਨਤ ਕਿਸਮ ‘PBW 887’: 155 ਦਿਨਾਂ ‘ਚ ਤਿਆਰ, ਕਿਸਾਨ ਮੇਲਿਆਂ ਵਿੱਚ ਮਿਲੇਗਾ ਬੀਜ
PAU ਵੱਲੋਂ ਕਿਸਾਨਾਂ ਨੂੰ Seed Production & Nursery Preparation ਨਾਲ ਆਤਮ-ਨਿਰਭਰ ਬਣਾਉਣ ਦਾ ਉਪਰਾਲਾ
Paddy Straw Management: ਝੋਨੇ ਦੀ ਪਰਾਲੀ ਨਾ ਸਾੜੋ, PAU ਨੇ ਦੱਸੇ ਬਿਜਾਈ ਦੇ ਅਹਿਮ ਤਰੀਕੇ

ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਮੱਕੀ ਵਿਭਾਗ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ (KVK), ਪਠਾਨਕੋਟ ਦੇ ਸਹਿਯੋਗ ਨਾਲ ਪਿੰਡ ਥਰਿਆਲ (ਪਠਾਨਕੋਟ) ਵਿਖੇ Maize Hybrid PMH 17 ਸੰਬੰਧੀ ਇੱਕ ਵਿਸ਼ੇਸ਼ ‘ਖੇਤ ਦਿਵਸ’ ਦਾ ਆਯੋਜਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਪੀਏਯੂ-ਕੇਵੀਕੇ ਪਠਾਨਕੋਟ ਦੇ ਇੰਚਾਰਜ ਡਾ. ਰਵਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਸਫ਼ਲਤਾਪੂਰਵਕ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ 60 ਤੋਂ ਵੱਧ ਕਿਸਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਖੇਤ ਦਿਵਸ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਦੇ ਵਿਗਿਆਨਕ ਫਸਲ ਪ੍ਰਬੰਧਨ ਅਭਿਆਸਾਂ ਅਤੇ ਉਤਪਾਦਨ ਤਕਨਾਲੋਜੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। 

ਮੱਕੀ ਦੀਆਂ ਸੁਧਰੀਆਂ ਕਿਸਮਾਂ ਅਤੇ ਕੀਟ ਪ੍ਰਬੰਧਨ

ਇਸ ਪ੍ਰੋਗਰਾਮ ਦੌਰਾਨ ਪੀਏਯੂ ਲੁਧਿਆਣਾ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੀ ਮੁਖੀ ਡਾ. ਸੁਰਿੰਦਰ ਸੰਧੂ ਨੇ ਕਿਸਾਨਾਂ ਨੂੰ ਮੱਕੀ ਦੀਆਂ ਸੁਧਰੀਆਂ ਕਿਸਮਾਂ ਅਤੇ ਸਾਰੀਆਂ ਕਿਸਮਾਂ ਤੋਂ ਮਿਲਣ ਵਾਲੇ ਸੰਭਾਵਿਤ ਵੱਧ ਝਾੜ ਸਮਰੱਥਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਦੌਰਾਨ, ਪ੍ਰਿੰਸੀਪਲ ਐਂਟੋਮੋਲੋਜਿਸਟ ਡਾ. ਜਵਾਲਾ ਜਿੰਦਲ ਨੇ ਏਕੀਕ੍ਰਿਤ ਕੀਟ ਪ੍ਰਬੰਧਨ (IPM) ਦੀ ਮਹੱਤਤਾ ਸਮਝਾਉਂਦਿਆਂ ਵਿਸ਼ੇਸ਼ ਤੌਰ ‘ਤੇ ਮੱਕੀ ਦੀ ਫ਼ਸਲ ਦੇ ਮੁੱਖ ਖ਼ਤਰਨਾਕ ਕੀੜੇ ‘ਫਾਲ ਆਰਮੀਵਰਮ’ (FAW) ਦੀ ਪਛਾਣ ਅਤੇ ਉਸ ਦੀ ਰੋਕਥਾਮ ਦੇ ਪ੍ਰਭਾਵਸ਼ਾਲੀ ਨੁਕਤੇ ਸਾਂਝੇ ਕੀਤੇ। 

ਬਿਮਾਰੀਆਂ ਦੀ ਰੋਕਥਾਮ ਅਤੇ ਕਾਸ਼ਤਕਾਰੀ ਢੰਗ

ਮੱਕੀ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪਲਾਂਟ ਪੈਥੋਲੋਜਿਸਟ ਡਾ. ਹਰਲੀਨ ਕੌਰ ਨੇ ਉੱਲੀ ਰੋਗਾਂ (ਜਿਵੇਂ ਪੱਟੀਦਾਰ ਪੱਤਾ ਅਤੇ ਸ਼ੀਥ ਝੁਲਸ, ਮੇਡਿਸ ਪੱਤਾ ਝੁਲਸ) ਅਤੇ ਬੈਕਟੀਰੀਅਲ ਬਿਮਾਰੀਆਂ (ਜਿਵੇਂ ਬੈਕਟੀਰੀਅਲ ਸਟਾਲਕ ਰੌਟ ਅਤੇ ਲੀਫ ਸਟ੍ਰੀਕ) ਦੇ ਲੱਛਣਾਂ ਸਮੇਤ ਬਚਾਅ ਦੇ ਤਰੀਕਿਆਂ ਬਾਰੇ ਦੱਸਿਆ। ਦੂਜੇ ਪਾਸੇ, ਮੱਕੀ ਬਰੀਡਰ ਡਾ. ਤੋਸ਼ ਗਰਗ ਨੇ ਫ਼ਸਲ ਦੀ ਸਹੀ ਦੇਖਭਾਲ ਅਤੇ ਬਿਜਾਈ ਦੇ ਸੁਧਰੇ ਤਰੀਕਿਆਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ, ਮਿੱਟੀ ਵਿਗਿਆਨ ਦੀ ਸਹਾਇਕ ਪ੍ਰੋਫ਼ੈਸਰ ਡਾ. ਸੀਮਾ ਸ਼ਰਮਾ ਨੇ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਵਿੱਚ ਖ਼ਾਦਾਂ ਦੀ ਸੰਤੁਲਿਤ ਵਰਤੋਂ ਅਤੇ ਨਦੀਨਾਂ ਦੀ ਸੁਚੱਜੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। 

Maize Hybrid PMH 17 ਪ੍ਰਦਰਸ਼ਨੀ ਖੇਤਾਂ ਦਾ ਦੌਰਾ 

ਪ੍ਰੋਗਰਾਮ ਦੌਰਾਨ ਡਾ. ਰੁਮੇਸ਼ ਰੰਜਨ ਅਤੇ ਡਾ. ਆਸ਼ੂਤੋਸ਼ ਕੁਸ਼ਵਾਹਾ (ਮੱਕੀ ਬਰੀਡਰ) ਨੇ ਸਮੁੱਚੀ ਟੀਮ ਅਤੇ ਅਗਾਂਹਵਧੂ ਕਿਸਾਨਾਂ ਨਾਲ ਮਿਲ ਕੇ Maize Hybrid PMH 17 ਦੇ ਪ੍ਰਦਰਸ਼ਨੀ ਖੇਤਾਂ ਦਾ ਦੌਰਾ ਕੀਤਾ ਅਤੇ ਖੜ੍ਹੀ ਫ਼ਸਲ ਦਾ ਜਾਇਜ਼ਾ ਲਿਆ। ਇਸ ਮੌਕੇ ਇਲਾਕੇ ਦੇ ਅਗਾਂਹਵਧੂ ਕਿਸਾਨ ਸੰਜੀਵ ਜੱਗੀ, ਰਾਜੀਵ ਸਿੰਘ, ਰਸ਼ਪਾਲ ਸਿੰਘ, ਬਲਬੀਰ ਸਿੰਘ ਅਤੇ ਦੀਪਕ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਪੀ.ਏ.ਯੂ. ਅਤੇ ਕੇ.ਵੀ.ਕੇ. ਦੇ ਇਸ ਸਾਂਝੇ ਉੱਦਮ ਦੀ ਭਰਪੂਰ ਸ਼ਲਾਘਾ ਕਰਦਿਆਂ ਅਜਿਹੇ ਪ੍ਰੋਗਰਾਮਾਂ ਨੂੰ ਕਿਸਾਨ ਭਾਈਚਾਰੇ ਲਈ ਬਹੁਤ ਲਾਹੇਵੰਦ ਦੱਸਿਆ ਕਿਉਂਕਿ ਇਸ ਨਾਲ ਸਹੀ ਅਤੇ ਲਾਹੇਵੰਦ ਨਵੀਂ ਵਿਗਿਆਨਕ ਜਾਣਕਾਰੀ ਸਿੱਧੀ ਖੇਤਾਂ ਤੱਕ ਪਹੁੰਚਦੀ ਹੈ। 

ਭਵਿੱਖ ਲਈ ਸਹਿਯੋਗ ਦਾ ਸੁਨੇਹਾ 

ਪ੍ਰੋਗਰਾਮ ਦੀ ਅੰਤ ਵਿੱਚ, ਕ੍ਰਿਸ਼ੀ ਵਿਗਿਆਨ ਕੇਂਦਰ (KVK), ਪਠਾਨਕੋਟ ਦੇ ਇੰਚਾਰਜ ਡਾ. ਰਵਿੰਦਰ ਸਿੰਘ ਛੀਨਾ ਨੇ ਸਾਰੇ ਹਾਜ਼ਰ ਕਿਸਾਨਾਂ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU), ਲੁਧਿਆਣਾ ਤੋਂ ਪਹੁੰਚੀ ਵਿਗਿਆਨੀਆਂ ਦੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਖੇਤੀਬਾੜੀ ਨੂੰ ਇੱਕ ਲਾਭਦਾਇਕ ਧੰਦਾ ਬਣਾਉਣ ਲਈ ਭਵਿੱਖ ਵਿੱਚ ਵੀ ਅਜਿਹੇ ਤਕਨੀਕੀ ਕੈਂਪ ਜਾਰੀ ਰਹਿਣਗੇ। ਨਾਲ ਹੀ, ਉਨ੍ਹਾਂ ਨੇ ਕਿਸਾਨਾਂ ਨੂੰ ਨਵੀਆਂ ਖੇਤੀ ਤਕਨੀਕਾਂ ਅਪਣਾ ਕੇ ਆਪਣੀ ਆਮਦਨ ਵਧਾਉਣ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਕਰਦੇ ਹੋਏ ਵਾਤਾਵਰਣ ਪੱਖੀ ਖੇਤੀ ਵੱਲ ਅੱਗੇ ਵਧਣ ਲਈ ਵੀ ਉਤਸ਼ਾਹਿਤ ਕੀਤਾ।

COMMENTS

WORDPRESS: 0