Khet Bachao Abhiyan: KVK ਸੰਗਰੂਰ ਨੇ ਝੋਨੇ, ਮੱਕੀ ਅਤੇ ਮਿੱਟੀ ਦੀ ਸਿਹਤ ਬਾਰੇ ਦਿੱਤੇ ਅਹਿਮ ਸੁਝਾਅ

Khet Bachao Abhiyan: KVK ਸੰਗਰੂਰ ਨੇ ਝੋਨੇ, ਮੱਕੀ ਅਤੇ ਮਿੱਟੀ ਦੀ ਸਿਹਤ ਬਾਰੇ ਦਿੱਤੇ ਅਹਿਮ ਸੁਝਾਅPic Credit: PAU

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਸੰਗਰੂਰ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਲਹਿਰਾਗਾਗਾ ਬਲਾਕ ਦੇ ਪਿੰਡ ਘੋੜੇਨਾਬ ਵਿਖੇ ‘Khet Bachao Abh

ਬਰਨਾਲਾ ਦੀ ਕਮਲਜੀਤ ਕੌਰ ਨੇ ਬਣਾਏ 2000+ ਆਰਗੈਨਿਕ ਕਿਚਨ ਗਾਰਡਨ
PM-PRANAM Scheme: ਪੰਜਾਬ ਦੀ ਖੇਤੀਬਾੜੀ ਵਿੱਚ ਨਵੀਂ ਕ੍ਰਾਂਤੀ ਅਤੇ ਟਿਕਾਊ ਭਵਿੱਖ ਵੱਲ ਕਦਮ
8 ਬੈੱਡਾਂ ਤੋਂ 168 ਤੱਕ ਦਾ ਸਫ਼ਰ: Vermicompost ਕਾਰੋਬਾਰ ਦੀ ਸਫ਼ਲਤਾ ਦਾ ਰਾਜ਼ 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਸੰਗਰੂਰ ਵੱਲੋਂ ਇੱਕ ਸ਼ਲਾਘਾਯੋਗ ਕਦਮ ਚੁੱਕਦਿਆਂ ਲਹਿਰਾਗਾਗਾ ਬਲਾਕ ਦੇ ਪਿੰਡ ਘੋੜੇਨਾਬ ਵਿਖੇ ‘Khet Bachao Abhiyan’ ਤਹਿਤ ਇੱਕ ਵਿਸ਼ੇਸ਼ ਸਿਖਲਾਈ ਕੈਂਪ ਦਾ ਆਯੋਜਨ ਕੀਤਾ। ਨਾਬਾਰਡ ਦੇ ਸਹਿਯੋਗ ਨਾਲ ਆਯੋਜਿਤ ਇਸ ਕੈਂਪ ਦਾ ਮੁੱਖ ਉਦੇਸ਼ ਕਿਸਾਨ ਉਤਪਾਦਕ ਸੰਗਠਨਾਂ (FPOs) ਨੂੰ ਆਧੁਨਿਕ ਖੇਤੀ ਤਕਨੀਕਾਂ, ਵਿੱਤੀ ਸਕੀਮਾਂ ਅਤੇ ਕੁਦਰਤੀ ਸਰੋਤਾਂ ਦੀ ਸਾਂਭ-ਸੰਭਾਲ ਬਾਰੇ ਜਾਗਰੂਕ ਕਰਨਾ ਸੀ, ਤਾਂ ਜੋ ਉਹ ਇਸ ਜਾਣਕਾਰੀ ਨੂੰ ਹੋਰਨਾਂ ਕਿਸਾਨਾਂ ਤੱਕ ਪਹੁੰਚਾ ਸਕਣ।

Khet Bachao Abhiyan ਅਤੇ ਖਾਦਾਂ ਦੀ ਵਰਤੋਂ

ਕੈਂਪ ਦੀ ਸ਼ੁਰੂਆਤ ਕਰਦਿਆਂ KVK, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ‘Khet Bachao Abhiyan’ ਦੇ ਮੰਤਵ ਅਤੇ ਇਸ ਅਧੀਨ ਉਲੀਕੀਆਂ ਗਈਆਂ ਵੱਖ-ਵੱਖ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ FPOs ਦੇ ਨੁਮਾਇੰਦਿਆਂ ਨੂੰ ਯੂਨੀਵਰਸਿਟੀ ਦੁਆਰਾ ਸਾਉਣੀ ਦੀਆਂ ਫ਼ਸਲਾਂ ਲਈ ਸਿਫ਼ਾਰਸ਼ ਕੀਤੀਆਂ ਖੇਤੀਬਾੜੀ ਤਕਨੀਕਾਂ ਅਤੇ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਦਾ ਸੁਨੇਹਾ ਹਰੇਕ ਕਿਸਾਨ ਤੱਕ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਡਾ. ਸਿੰਘ ਨੇ ਵਿਸ਼ੇਸ਼ ਤੌਰ ‘ਤੇ ਝੋਨੇ ਦੀ ਫ਼ਸਲ ਵਿੱਚ ਫਾਸਫੋਰਸ ਖਾਦ ਨਾ ਪਾਉਣ ਦੀ ਅਪੀਲ ਕੀਤੀ ਅਤੇ ਹਰੀ ਖਾਦ ਦੀ ਵਰਤੋਂ ਕਰਕੇ ਯੂਰੀਆ ਦੀ ਵੱਡੀ ਬੱਚਤ ਕਰਨ ਬਾਰੇ ਮਹੱਤਵਪੂਰਨ ਸੁਝਾਅ ਦਿੱਤੇ।

ਜ਼ਮੀਨ ਦੀ ਸਿਹਤ ਅਤੇ ਫ਼ਸਲ ਪ੍ਰਬੰਧ

ਫ਼ਸਲ ਵਿਗਿਆਨ ਦੇ ਸਹਾਇਕ ਪ੍ਰੋਫੈਸਰ ਡਾ. ਰੁਕਿੰਦਰਪ੍ਰੀਤ ਸਿੰਘ ਨੇ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਚੰਗੀ ਸਿਹਤ ਬਾਰੇ ਗੱਲ ਕਰਦਿਆਂ ਖੇਤਾਂ ਵਿੱਚ ਦੇਸੀ ਰੂੜੀ, ਹਰੀ ਖਾਦ, ਜੀਵਾਣੂੰ ਖਾਦ ਅਤੇ ਫ਼ਸਲਾਂ ਦੀ ਰਹਿੰਦ-ਖੂਹੰਦ ਨੂੰ ਮਿਲਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਵਿਗਿਆਨਕ ਖਾਦ ਪ੍ਰਬੰਧਨ ਦੀ ਮਹੱਤਤਾ ਬਾਰੇ ਅਤੇ ਖੇਤ ਵਿੱਚੋਂ ਮਿੱਟੀ ਦੇ ਨਮੂਨਾ ਲੈਣ ਦੇ ਸਹੀ ਤਰੀਕੇ ਬਾਰੇ ਦੱਸਿਆ। ਨਾਲ ਹੀ, ਉਨ੍ਹਾਂ ਨੇ ਝੋਨੇ ਵਿੱਚ ਮਧਰੇਪਨ ਦੇ ਰੋਗ ਦੀ ਰੋਕਥਾਮ ਅਤੇ ਨਦੀਨਾਂ ਦੇ ਸੁਚੱਜੇ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ।

ਬੈਂਕਿੰਗ ਅਤੇ ਵਿੱਤੀ ਸਕੀਮਾਂ ਦੀ ਜਾਣਕਾਰੀ

ਕੈਂਪ ਦੌਰਾਨ ਨਾਬਾਰਡ ਦੇ ਜ਼ਿਲਾ ਵਿਕਾਸ ਮੈਨੇਜਰ ਮੁਨੀਸ਼ ਗੁਪਤਾ ਨੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ‘ਕਿਸਾਨ ਕ੍ਰੈਡਿਟ ਕਾਰਡ’ ਅਤੇ ‘ਐਗਰੀਕਲਚਰ ਇੰਫਰਾਸਟਰੱਕਚਰ ਫੰਡ ਸਕੀਮ’ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਈਬਰ ਧੋਖਾਧੜੀ ਬਾਰੇ ਸੁਚੇਤ ਕਰਦਿਆਂ ਦੱਸਿਆ ਕਿ ਬੈਂਕ ਖਾਤੇ ਜਾਂ ATM ਕਾਰਡ ਰਾਹੀਂ ਧੋਖਾਧੜੀ ਹੋਣ ‘ਤੇ ਤੁਰੰਤ ਕਸਟਮਰ ਕੇਅਰ ਨੰਬਰ ਰਾਹੀਂ ਬੈਂਕ ਅਧਿਕਾਰੀਆਂ ਨੂੰ ਕਿਵੇਂ ਸੂਚਿਤ ਕਰਨਾ ਹੈ।

ਦੂਜੇ ਪਾਸੇ, SBI ਦੇ ਲੀਡ ਬੈਂਕ ਜ਼ਿਲਾ ਮੈਨੇਜਰ ਸੁਰਮੁਖ ਸਿੰਘ ਨੇ ਖੇਤੀ ਲਾਗਤਾਂ ਨੂੰ ਘਟਾਉਣ ਅਤੇ ਬਿਹਤਰ ਸੇਵਾਵਾਂ ਲਈ ਕਿਸਾਨ ਉਤਪਾਦਕ ਸੰਗਠਨ (FPO) ਬਣਾਉਣ ਦੀ ਪ੍ਰਕਿਰਿਆ ਅਤੇ ਇਸ ਦੇ ਫਾਇਦਿਆਂ ਬਾਰੇ ਦੱਸਿਆ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਕੁਲਵੰਤ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਦੀ ਮੱਕੀ, ਬੀਟੀ ਨਰਮਾ ਅਤੇ ਜਿਪਸਮ ਦੀ ਵਰਤੋਂ ਬਾਰੇ ਦੱਸਿਆ ਅਤੇ ਇਨ੍ਹਾਂ ‘ਤੇ ਉਪਲਬਧ ਸਰਕਾਰੀ ਸਬਸਿਡੀਆਂ ਬਾਰੇ ਵੀ ਜਾਣਕਾਰੀ ਦਿੱਤੀ।

ਮਾਹਿਰਾਂ ਵੱਲੋਂ ਖੇਤਾਂ ਦਾ ਨਿਰੀਖਣ

ਕੈਂਪ ਦੇ ਅਖੀਰ ਵਿੱਚ, ਜੀਨੀਅਸ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਹੁਸ਼ਿਆਰ ਸਿੰਘ ਨੇ ਖੇਤੀਬਾੜੀ ਮਾਹਿਰਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਇਸ ਕੈਂਪ ਵਿੱਚ ਸਿੱਖੀਆਂ ਗੱਲਾਂ ਨੂੰ ਹੋਰ ਕਿਸਾਨ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਜੀਨੀਅਸ ਖੇਤੀ ਸੇਵਾ ਸੈਂਟਰ ਦੇ ਡਾਇਰੈਕਟਰ ਕਰਮਜੀਤ ਸਿੰਘ, ਜਗਤਾਰ ਸਿੰਘ, ਸਰਦੂਲ ਸਿੰਘ, ਨਾਜ਼ਰ ਸਿੰਘ, ਪਿੰਡ ਦੇ ਸਰਪੰਚ ਲਖਬੀਰ ਸਿੰਘ ਅਤੇ ਪਰਮਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਅੰਤ ਵਿੱਚ ਕੇਵੀਕੇ ਦੇ ਮਾਹਿਰਾਂ ਵੱਲੋਂ ਖੇਤਾਂ ਵਿੱਚ ਝੋਨੇ ਦੀ ਪਨੀਰੀ, ਆਚਾਰ ਵਾਲੀ ਮੱਕੀ ਅਤੇ ਗਰਮੀ ਰੁੱਤ ਦੀ ਮੂੰਗੀ ਦੀ ਫ਼ਸਲ ਦਾ ਨਿਰੀਖਣ ਕਰਕੇ ਕਿਸਾਨਾਂ ਨੂੰ ਸੁਝਾਅ ਦਿੱਤੇ ਗਏ।

COMMENTS

WORDPRESS: 0