Organic farming ਵੱਲ ਵਧਦੇ ਕਦਮ: KVK ਵੱਲੋਂ ਸਬਜ਼ੀਆਂ ਦੀ ਕਾਸ਼ਤ ਲਈ ਵਿਸ਼ੇਸ਼ ਸਿਖਲਾਈ ਕੈਂਪ

Organic farming ਵੱਲ ਵਧਦੇ ਕਦਮ: KVK ਵੱਲੋਂ ਸਬਜ਼ੀਆਂ ਦੀ ਕਾਸ਼ਤ ਲਈ ਵਿਸ਼ੇਸ਼ ਸਿਖਲਾਈ ਕੈਂਪPic Credit: PAU

ਪੰਜਾਬ ਦੀ ਖੇਤੀਬਾੜੀ ਵਿੱਚ ਬਦਲਾਅ ਅਤੇ ਸਿਹਤਮੰਦ ਖ਼ੁਰਾਕ ਦੀ ਮੰਗ ਨੂੰ ਮੁੱਖ ਰੱਖਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਸੰਗਰੂਰ ਵੱਲੋਂ

ਖਰਬੂਜ਼ੇ ਦੀ ਕਿਸਮ “Punjab Amrit” ਦੇਵੇਗੀ ਭਰਪੂਰ ਝਾੜ, ਕਿਸਾਨ ਖ਼ੁਦ ਤਿਆਰ ਕਰ ਸਕਣਗੇ ਬੀਜ
ਖੇਤ ਵਿੱਚ ਹੀ ਪਰਾਲੀ ਪ੍ਰਬੰਧਨ: ਜ਼ਮੀਨ ਅਤੇ ਵਾਤਾਵਰਣ ਦੀ ਸੰਭਾਲ ਲਈ ਜ਼ਰੂਰੀ
ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਕਿਸਾਨਾਂ ਨੂੰ ਸਿਖਲਾਈ ਅਧਾਰਿਤ ਵਿਦਿਅਕ ਦੌਰਾ

ਪੰਜਾਬ ਦੀ ਖੇਤੀਬਾੜੀ ਵਿੱਚ ਬਦਲਾਅ ਅਤੇ ਸਿਹਤਮੰਦ ਖ਼ੁਰਾਕ ਦੀ ਮੰਗ ਨੂੰ ਮੁੱਖ ਰੱਖਦਿਆਂ, ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੇ ਕ੍ਰਿਸ਼ੀ ਵਿਗਿਆਨ ਕੇਂਦਰ (KVK), ਸੰਗਰੂਰ ਵੱਲੋਂ ਇੱਕ ਸ਼ਲਾਘਾਯੋਗ ਪਹਿਲਕਦਮੀ ਕੀਤੀ ਗਈ ਹੈ। ਹਾਲ ਹੀ ਵਿੱਚ, ਸੰਗਰੂਰ ਦੇ ਪਿੰਡ ਕੜਿਆਲ (ਬਲਾਕ ਦਿੜਬਾ) ਸਥਿਤ ‘ਵਿਰਕ ਆਰਗੈਨਿਕ ਫਾਰਮ’ ਵਿਖੇ ਸਬਜ਼ੀਆਂ ਦੀ ਜੈਵਿਕ ਖੇਤੀ ਸੰਬੰਧੀ ਇੱਕ-ਰੋਜ਼ਾ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਇਲਾਕੇ ਦੇ ਕਿਸਾਨਾਂ ਅਤੇ ਕਿਸਾਨ ਔਰਤਾਂ ਨੇ ਸ਼ਮੂਲੀਅਤ ਕਰਕੇ ਜੈਵਿਕ ਖੇਤੀ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ।

ਨਵੀਆਂ ਤਕਨੀਕਾਂ ਅਤੇ ਜੈਵਿਕ ਖਾਦਾਂ ਦਾ ਪ੍ਰਦਰਸ਼ਨ

ਸਿਖਲਾਈ ਦੌਰਾਨ ਮਾਹਿਰਾਂ ਨੇ ਕਿਸਾਨਾਂ ਨੂੰ ਜੈਵਿਕ ਤਰੀਕਿਆਂ ਨਾਲ ਸਬਜ਼ੀਆਂ ਦੀ ਕਾਸ਼ਤ, ਮਿੱਟੀ ਦੀ ਸਿਹਤ ਸੰਭਾਲ, ਕੁਦਰਤੀ ਅਤੇ ਜੀਵਾਣੂੰ ਖਾਦਾਂ ਸੰਬੰਧੀ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਕਿਸਾਨਾਂ ਨੂੰ ਖੇਤ ਵਿੱਚ ਪਰਾਲੀ ਦੀ ਮਲਚਿੰਗ, ਬੈੱਡਾਂ ਉੱਪਰ ਸਬਜ਼ੀਆਂ ਦੀ ਬਿਜਾਈ ਅਤੇ ਘਰੇਲੂ ਪੱਧਰ ‘ਤੇ ਜੈਵਿਕ ਕੀਟਨਾਸ਼ਕ ਤਿਆਰ ਕਰਨ ਦੇ ਤਰੀਕਿਆਂ ਬਾਰੇ ਸਿਖਾਇਆ ਗਿਆ। ਇਸ ਤੋਂ ਇਲਾਵਾ, ਕਿਸਾਨਾਂ ਨੂੰ ਗੋਬਰ, ਗੌਮੂਤਰ, ਨੀਮ ਅਤੇ ਜੈਵਿਕ ਰਸੋਈ ਦੇ ਕਚਰੇ ਤੋਂ ਤਿਆਰ ਕੀਤੀਆਂ ਜਾਣ ਵਾਲੀਆਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਬਾਰੇ ਦੱਸਿਆ ਗਿਆ। ਕਿਸਾਨਾਂ ਨੇ ਜੈਵਿਕ ਸਬਜ਼ੀ ਉਤਪਾਦਨ ਦੇ ਤਰੀਕਿਆਂ ਵਿੱਚ ਚੰਗੀ ਦਿਲਚਸਪੀ ਦਿਖਾਈ ਅਤੇ ਜੈਵਿਕ ਤਕਨੀਕਾਂ ਦਾ ਨਿਰੀਖਣ ਕੀਤਾ।

ਮਿੱਟੀ ਦੀ ਸਿਹਤ ਅਤੇ ਸਵੈ-ਰੋਜ਼ਗਾਰ ‘ਤੇ ਜ਼ੋਰ

ਇਸ ਮੌਕੇ ਕੇਵੀਕੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਜੈਵਿਕ ਤਕਨੀਕਾਂ ਅਪਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਜੈਵਿਕ ਖੇਤੀ ਦੀ ਮਹੱਤਤਾ ਅਤੇ ਜੈਵਿਕ ਉਤਪਾਦਨ ਦੇ ਮੰਡੀਕਰਨ ਸੰਭਾਵਨਾਵਾਂ ਬਾਰੇ ਵੀ ਦੱਸਿਆ ਅਤੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ  ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ KVK ਵੱਲੋਂ ਆਯੋਜਿਤ ਕੀਤੇ ਜਾ ਰਹੇ ਕਿੱਤਾਮੁਖੀ ਸਿਖਲਾਈ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਅਤੇ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਵੀ ਪ੍ਰੇਰਿਤ ਕੀਤਾ।

ਆਧੁਨਿਕ ਮਸ਼ੀਨਰੀ ਅਤੇ DSR ਦੇ ਲਾਭ

ਸਿਖਲਾਈ ਦੌਰਾਨ ਸਿਰਫ਼ ਜੈਵਿਕ ਖੇਤੀ ਹੀ ਨਹੀਂ, ਸਗੋਂ ਖੇਤੀਬਾੜੀ ਵਿੱਚ ਮਸ਼ੀਨੀਕਰਨ ਦੀ ਮਹੱਤਤਾ ਬਾਰੇ ਵੀ ਚਰਚਾ ਕੀਤੀ ਗਈ। ਡਾ. ਸੁਨੀਲ ਕੁਮਾਰ (ਸਹਾਇਕ ਪ੍ਰੋਫੈਸਰ) ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ (DSR) ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸਿੱਧੀ ਬਿਜਾਈ ਪਾਣੀ ਅਤੇ ਮਜ਼ਦੂਰੀ ਦੀ ਬੱਚਤ ਕਰਦੀ ਹੈ ਅਤੇ ਖੇਤੀ ਦੀ ਲਾਗਤ ਨੂੰ ਘਟਾਉਂਦੀ ਹੈ। ਅੰਤ ਵਿੱਚ, ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਖੇਤੀ ਨੂੰ ਲਾਭਕਾਰੀ ਬਣਾਉਣ।

ਘਰੇਲੂ ਬਗੀਚੀ ਅਤੇ ਵਪਾਰਕ ਸੰਭਾਵਨਾਵਾਂ

ਬਾਗਬਾਨੀ ਮਾਹਿਰ ਡਾ. ਰਵਿੰਦਰ ਕੌਰ (ਐਸੋਸੀਏਟ ਪ੍ਰੋਫੈਸਰ) ਨੇ ਕਿਸਾਨਾਂ ਨੂੰ ਘਰੇਲੂ ਅਤੇ ਵਪਾਰਕ ਪੱਧਰ ‘ਤੇ ਜੈਵਿਕ ਖੇਤੀ ਅਪਣਾਉਣ ਦੇ ਅਹਿਮ ਸੁਝਾਅ ਦਿੱਤੇ। ਉਨ੍ਹਾਂ ਨੇ ਕਿਹਾ ਕਿ ਜਿੱਥੇ ਘਰ ਵਿੱਚ ਛੋਟੀ ਬਗੀਚੀ ਪਰਿਵਾਰ ਨੂੰ ਜ਼ਹਿਰ-ਮੁਕਤ ਅਤੇ ਤਾਜ਼ੀ ਖ਼ੁਰਾਕ ਪ੍ਰਦਾਨ ਕਰ ਸਕਦੀ ਹੈ, ਉੱਥੇ ਹੀ ਵਪਾਰਕ ਪੱਧਰ ‘ਤੇ ਜੈਵਿਕ ਸਬਜ਼ੀਆਂ ਦੀ ਕਾਸ਼ਤ ਕਿਸਾਨਾਂ ਦੀ ਆਮਦਨ ਵਿੱਚ ਚੋਖਾ ਵਾਧਾ ਕਰ ਸਕਦੀ ਹੈ। 

ਕੈਂਪ ਦੇ ਅੰਤ ਵਿੱਚ, ਕਿਸਾਨਾਂ ਨੇ ਸਿਮਰਨਜੀਤ ਸਿੰਘ ਦੇ ‘ਵਿਰਕ ਆਰਗੈਨਿਕ ਫਾਰਮ’ ਦਾ ਦੌਰਾ ਕੀਤਾ ਅਤੇ ਉੱਥੇ ਉਗਾਈਆਂ ਜਾ ਰਹੀਆਂ ਫ਼ਲਦਾਰ ਫ਼ਸਲਾਂ ਅਤੇ ਸਬਜ਼ੀਆਂ ਦਾ ਨਿਰੀਖਣ ਕੀਤਾ। ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਜੈਵਿਕ ਖੇਤੀ ਬਾਰੇ ਜਾਗਰੂਕ ਕਰਨ ਲਈ ਸਾਹਿਤ ਵੀ ਵੰਡਿਆ ਗਿਆ। ਅਜਿਹੇ ਸਿਖਲਾਈ ਕੈਂਪ ਪੰਜਾਬ ਦੇ ਕਿਸਾਨਾਂ ਨੂੰ ਰਸਾਇਣਕ ਖੇਤੀ ਦੇ ਚੱਕਰ ਵਿੱਚੋਂ ਬਾਹਰ ਕੱਢ ਕੇ ਇੱਕ ਟਿਕਾਊ ਅਤੇ ਮੁਨਾਫ਼ੇ ਵਾਲੀ ਖੇਤੀ ਵੱਲ ਮੋੜਨ ਵਿੱਚ ਮੀਲ ਦਾ ਪੱਥਰ ਸਾਬਤ ਹੋਣਗੇ।

COMMENTS

WORDPRESS: 0