ਪਸ਼ੂ ਪਾਲਣ ਕਿਸਾਨਾਂ ਲਈ DeLaval ਦੀ ਨਵੀਂ ਤਕਨੀਕ, ਡੇਅਰੀ ਕਿਸਾਨਾਂ ਲਈ ਜ਼ਰੂਰੀ ਸੰਦ

ਪਸ਼ੂ ਪਾਲਣ ਕਿਸਾਨਾਂ ਲਈ DeLaval ਦੀ ਨਵੀਂ ਤਕਨੀਕ, ਡੇਅਰੀ ਕਿਸਾਨਾਂ ਲਈ ਜ਼ਰੂਰੀ ਸੰਦ

ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਯਸ਼ੋਭੂਮੀ ਵਿੱਚ ਹੋਈ 52ਵੀਂ Dairy Industry Conference & Exhibition ਦੌਰਾਨ ਡੇਅਰੀ ਕਿਸਾਨਾਂ ਲਈ ਕਈ ਆਧੁਨਿਕ ਮਸ਼ੀਨਰੀ ਅਤੇ ਨਵੀਂ ਤਕਨੀਕਾਂ

ਪੰਜਾਬ ‘ਚ ਮੂੰਹ-ਖੁਰ (FMD) ਟੀਕਾਕਰਨ ਮੁਹਿੰਮ 2026: ਪਸ਼ੂ ਧਨ ਦੀ ਸੁਰੱਖਿਆ ਵੱਲ ਵੱਡਾ ਕਦਮ
ਰੋਜ਼ਾਨਾ 1600 ਲੀਟਰ ਦੁੱਧ! ਆਧੁਨਿਕ HiTech Dairy Farming ਦਾ ਮਾਡਲ ਬਣਿਆ ਤਰਨਤਾਰਨ ਦਾ ਇਹ ਕਿਸਾਨ
Monsoon Dairy Animal Care: ਬਰਸਾਤ ਦੇ ਮੌਸਮ ਵਿੱਚ ਇੰਝ ਰੱਖੋ ਆਪਣੇ ਪਸ਼ੂਆਂ ਦਾ ਖ਼ਾਸ ਧਿਆਨ

ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਯਸ਼ੋਭੂਮੀ ਵਿੱਚ ਹੋਈ 52ਵੀਂ Dairy Industry Conference & Exhibition ਦੌਰਾਨ ਡੇਅਰੀ ਕਿਸਾਨਾਂ ਲਈ ਕਈ ਆਧੁਨਿਕ ਮਸ਼ੀਨਰੀ ਅਤੇ ਨਵੀਂ ਤਕਨੀਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਮਹੱਤਵਪੂਰਨ ਇਵੈਂਟ ਵਿੱਚ ਦੇਸ਼-ਵਿਦੇਸ਼ ਤੋਂ ਆਈਆਂ ਕੰਪਨੀਆਂ ਨੇ ਆਪਣੇ ਨਵੇਂ ਤਕਨੀਕੀ ਉਪਕਰਣ ਪ੍ਰਦਰਸ਼ਿਤ ਕੀਤੇ। ਕਿਸਾਨ ਆਫ਼ ਇੰਡੀਆ ਪੰਜਾਬੀ ਦੀ ਟੀਮ ਵੀ ਮੌਕੇ ‘ਤੇ ਮੌਜੂਦ ਰਹੀ ਅਤੇ ਡੇਅਰੀ ਕਿਸਾਨਾਂ ਲਈ ਲਾਭਦਾਇਕ ਤਕਨੀਕੀ ਜਾਣਕਾਰੀ ਇਕੱਠੀ ਕੀਤੀ। ਇਸੇ ਦੇ ਤਹਿਤ ਪਸ਼ੂ ਤਕਨੀਕ ਵਿੱਚ ਪ੍ਰਮੁੱਖ DeLaval ਦੇ ਸਟਾਲ ‘ਤੇ ਕਿਸਾਨਾਂ ਲਈ ਕੀ ਨਵੇਂ ਸੰਦ ਅਤੇ ਤਕਨੀਕੀ ਹੱਲ ਉਪਲੱਬਧ ਹਨ।

ਡੇਅਰੀ ਕਿਸਾਨਾਂ ਲਈ ਖਾਸ ਉਪਕਰਣ

ਡੇਅਰੀ ਖੇਤਰ ਵਿੱਚ ਸਭ ਤੋਂ ਵੱਡੀ ਚੁਣੌਤੀ ਹੱਥੀ ਦੁੱਧ ਚੁਆਈ ਨਾਲ ਜੁੜੀ ਹੈ। ਪਿੰਡਾਂ ਵਿੱਚ ਮਜ਼ਦੂਰਾਂ ਦੀ ਘਾਟ ਵੱਧ ਰਹੀ ਹੈ ਅਤੇ ਨੌਜਵਾਨ ਹੋਰ ਰੋਜ਼ਗਾਰ ਖੇਤਰਾਂ ਵੱਲ ਰੁਖ ਕਰ ਰਹੇ ਹਨ। ਹੱਥੀ ਚੁਆਈ ਸਮੇਂ ਦੀ ਵਧੇਰੇ ਖਪਤ ਕਰਦੀ ਹੈ ਅਤੇ ਇਸ ਵਿੱਚ ਸਫ਼ਾਈ ਦੇ ਮਿਆਰ ਹਰ ਵਾਰ ਇਕਸਾਰ ਨਹੀਂ ਰਹਿੰਦੇ।

ਖਾਸ ਕਰਕੇ ਮੱਝਾਂ ਦੇ ਮਾਮਲੇ ਵਿੱਚ ਕਿਸਾਨਾਂ ਦਾ ਮੰਨਣਾ ਹੁੰਦਾ ਹੈ ਕਿ ਮਸ਼ੀਨ ਗਾਂ ਲਈ ਤਾਂ ਸਹੀਂ ਹੈ ਪਰ ਮੱਝ ਲਈ ਨਹੀਂ। ਮੱਝ ਨੂੰ ਪਸਵਾਉਣ ਅਤੇ ਕੁਦਰਤੀ ਤਰੀਕੇ ਨਾਲ ਦੁੱਧ ਉਤਾਰਨ ਦੀ ਪ੍ਰਕਿਰਿਆ ਕਾਫ਼ੀ ਧੀਰਜ ਮੰਗਦੀ ਹੈ। ਜੇਕਰ ਇਹ ਢੰਗ ਨਾਲ ਨਾ ਹੋਵੇ ਤਾਂ ਦੁੱਧ ਦੀ ਮਾਤਰਾ ‘ਤੇ ਅਸਰ ਪੈਂਦਾ ਹੈ।

ਕੰਪਨੀ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ ਸਟਾਲ ਤੇ ਉਪਲੱਬਧ ਸੰਦੀਪ ਸਿੰਘ ਦੱਸਦੇ ਹਨ ਕਿ ਇਹ ਮਸ਼ੀਨ ਖਾਸ ਤਕਨੀਕ ਨਾਲ ਬਣਾਈ ਗਈ ਹੈ। ਆਮ ਕਰਕੇ ਹੱਥੀ ਚੁਆਈ ਵਿੱਚ ਅਸੀਂ ਮੱਝ ਨੂੰ ਪਸਵਾਉਣਾ ਹੁੰਦਾ ਹੈ ਤਾਂ ਜੋ ਮੱਝ ਦੁੱਧ ਉਤਾਰ ਲਵੇ। ਇਸੇ ਲਈ ਮਸ਼ੀਨ ਵਿੱਚ ਖਾਸ ਪ੍ਰਬੰਧ ਹੈ ਅਤੇ ਮੱਝਾਂ ਲਈ ਵੀ ਇਹ ਮਸ਼ੀਨ ਬਰਾਬਰ ਕਾਰਗਰ ਹੈ।

ਬੀਮਾਰੀਆਂ ਤੋਂ ਰੋਕਥਾਮ

ਡੇਅਰੀ ਖੇਤਰ ਦੀ ਇੱਕ ਹੋਰ ਗੰਭੀਰ ਸਮੱਸਿਆ ਮਸਟਾਟਿਸ ਵਰਗੀ ਬਿਮਾਰੀ ਹੈ, ਜੋ ਅਕਸਰ ਸ਼ੁਰੂਆਤੀ ਪੜਾਅ ਵਿੱਚ ਪਤਾ ਨਹੀਂ ਲੱਗਦੀ। ਇਸ ਕਾਰਨ ਦੁੱਧ ਦੀ ਮਾਤਰਾ ਅਤੇ ਗੁਣਵੱਤਾ ਦੋਵੇਂ ਘਟ ਜਾਂਦੇ ਹਨ ਅਤੇ ਪਸ਼ੂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈਂਦਾ ਹੈ। ਕਈ ਛੋਟੇ ਅਤੇ ਦਰਮਿਆਨੇ ਕਿਸਾਨ ਨਿਯਮਿਤ ਜਾਂਚ ਨਹੀਂ ਕਰਵਾ ਸਕਦੇ, ਜਿਸ ਨਾਲ ਬਿਮਾਰੀ ਵੱਧ ਜਾਂਦੀ ਹੈ ਅਤੇ ਇਲਾਜ ਮਹਿੰਗਾ ਸਾਬਿਤ ਹੁੰਦਾ ਹੈ। ਇਸ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀ ਵੱਲੋਂ ਇੱਕ ਵਿਸ਼ੇਸ਼ ਜਾਂਚ ਕਿੱਟ ਤਿਆਰ ਕੀਤੀ ਗਈ ਹੈ, ਜਿਸ ਨਾਲ ਕਿਸਾਨ ਹਰ 15 ਦਿਨਾਂ ਬਾਅਦ ਆਪਣੇ ਪਸ਼ੂਆਂ ਦੀ ਜਾਂਚ ਖੁਦ ਕਰ ਸਕਦੇ ਹਨ।

ਇਹ ਕਿੱਟ ਬਿਮਾਰੀ ਦੀ ਸ਼ੁਰੂਆਤੀ ਪਛਾਣ ਕਰਨ ਵਿੱਚ ਮਦਦਗਾਰ ਹੈ, ਜਿਸ ਨਾਲ ਸਮੇਂ ‘ਤੇ ਇਲਾਜ ਸੰਭਵ ਬਣਦਾ ਹੈ ਅਤੇ ਵੱਡੇ ਆਰਥਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਇਸ ਨਾਲ ਨਾ ਸਿਰਫ਼ ਦੁੱਧ ਦੀ ਗੁਣਵੱਤਾ ਬਰਕਰਾਰ ਰਹਿੰਦੀ ਹੈ, ਸਗੋਂ ਪਸ਼ੂ ਦੀ ਲੰਬੀ ਉਮਰ ਅਤੇ ਸਿਹਤ ਵੀ ਸੁਧਰਦੀ ਹੈ।

ਕੰਪਨੀ ਦੀ ਖ਼ਾਸੀਅਤ

ਸੰਦੀਪ ਸਿੰਘ ਦਾ ਕਹਿਣਾ ਸੀ ਕਿ ਡੇਅਰੀ ਵਿੱਚ ਆਮ ਤੌਰ ‘ਤੇ ਕਿਸਾਨਾਂ ਦਾ ਧਿਆਨ ਦੁੱਧ ਦੀ ਉਤਪਾਦਕਤਾ ਵਧਾਉਣ ‘ਤੇ ਹੁੰਦਾ ਹੈ, ਜਿਸ ਕਰਕੇ ਉਤਪਾਦਕਤਾ ਨਾਲ ਜੁੜੇ ਉਪਕਰਣਾਂ ਦੀ ਮੰਗ ਵੱਧ ਰਹਿੰਦੀ ਹੈ। ਪਰ ਕੰਪਨੀ ਦਾ ਜ਼ੋਰ ਇਸ ਗੱਲ ‘ਤੇ ਵੀ ਹੈ ਕਿ ਦੁੱਧ ਦੀ ਕੁਆਲਿਟੀ, ਸਫ਼ਾਈ ਅਤੇ ਹੋਰ ਜ਼ਰੂਰੀ ਮਾਪਦੰਡਾਂ ਨੂੰ ਵੀ ਮਹੱਤਤਾ ਦਿੱਤੀ ਜਾਵੇ। ਜੇਕਰ ਗੁਣਵੱਤਾ ‘ਤੇ ਧਿਆਨ ਨਾ ਦਿੱਤਾ ਜਾਵੇ ਤਾਂ ਵੱਧ ਉਤਪਾਦਕਤਾ ਦੇ ਬਾਵਜੂਦ ਕਿਸਾਨ ਨੂੰ ਪੂਰਾ ਲਾਭ ਨਹੀਂ ਮਿਲ ਸਕਦਾ। ਇਸ ਲਈ ਕੰਪਨੀ ਆਪਣੇ ਆਪ ਨੂੰ ਸਿਰਫ਼ ਉਪਕਰਣ ਸਪਲਾਇਰ ਨਹੀਂ, ਸਗੋਂ ਡੇਅਰੀ ਕਿਸਾਨਾਂ ਲਈ ਇਕ ਤਕਨੀਕੀ ਸਹਿਯੋਗੀ ਵਜੋਂ ਪੇਸ਼ ਕਰਦੀ ਹੈ।

ਸੰਦੀਪ ਸਿੰਘ ਕਿਸਾਨਾਂ ਨੂੰ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾ ਰਹੇ ਸਨ। ਉਹ ਆਉਣ ਵਾਲੇ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਲੋੜਾਂ ਨੂੰ ਸਮਝ ਰਹੇ ਸਨ। ਸੰਦੀਪ ਸਿੰਘ ਨੇ ਦੱਸਿਆ ਕਿ ਅਜਿਹੇ ਪਲੇਟਫਾਰਮ ਦੋਹਾਂ ਪੱਖਾਂ ਲਈ ਲਾਭਦਾਇਕ ਹੁੰਦੇ ਹਨ। ਇਕ ਪਾਸੇ ਕਿਸਾਨ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ, ਦੂਜੇ ਪਾਸੇ ਕੰਪਨੀਆਂ ਨੂੰ ਕਿਸਾਨਾਂ ਦੇ ਅਸਲੀ ਤਜਰਬਿਆਂ ਦੀ ਸਮਝ ਮਿਲਦੀ ਹੈ। ਇਸ ਤਰ੍ਹਾਂ ਦੀ ਸਿੱਧੀ ਗੱਲਬਾਤ ਨਾਲ ਉਤਪਾਦਾਂ ਵਿੱਚ ਸੁਧਾਰ ਅਤੇ ਨਵੀਆਂ ਤਕਨੀਕਾਂ ਦੀ ਵਿਕਾਸ ਪ੍ਰਕਿਰਿਆ ਹੋਰ ਪ੍ਰਭਾਵਸ਼ਾਲੀ ਬਣਦੀ ਹੈ। ਇਸ ਤਰ੍ਹਾਂ ਦੀਆਂ ਐਗਜ਼ੀਬਿਸ਼ਨਾਂ ਦੋਹਾਂ ਪੱਖਾਂ ਵਿਚਕਾਰ ਭਰੋਸਾ ਅਤੇ ਸਾਂਝ ਵਧਾਉਂਦੀਆਂ ਹਨ ਅਤੇ ਡੇਅਰੀ ਖੇਤਰ ਨੂੰ ਤਕਨੀਕੀ ਤੌਰ ‘ਤੇ ਅੱਗੇ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।

COMMENTS

WORDPRESS: 0