Cotton Belt: ਪੰਜਾਬ ਦੀ ਨਰਮਾ ਪੱਟੀ ‘ਤੇ ਵੱਡਾ ਸੰਕਟ, ਮਾਲਵੇ ਦੇ ਖੇਤਾਂ ਵਿੱਚੋਂ ਗ਼ਾਇਬ ਹੋਣ ਲੱਗਾ ‘ਚਿੱਟਾ ਸੋਨਾ’ 

Cotton Belt: ਪੰਜਾਬ ਦੀ ਨਰਮਾ ਪੱਟੀ ‘ਤੇ ਵੱਡਾ ਸੰਕਟ, ਮਾਲਵੇ ਦੇ ਖੇਤਾਂ ਵਿੱਚੋਂ ਗ਼ਾਇਬ ਹੋਣ ਲੱਗਾ ‘ਚਿੱਟਾ ਸੋਨਾ’ 

ਉੱਤਰੀ ਭਾਰਤ ਦੇ ਖ਼ਰੀਫ਼ ਸੀਜ਼ਨ ਦੀ ਮੁੱਖ ਫ਼ਸਲ ਮੰਨੀ ਜਾਂਦੀ ਕਪਾਹ (Cotton) ਦਾ ਰਕਬਾ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਇਸ ਸਾਲ, ਖੇਤਰ ਦੇ ਤਿੰਨ ਪ੍ਰਮੁੱਖ ਨਰਮਾ ਉਤਪਾਦਕ ਰਾਜਾਂ ਪੰ

Palm Tree ਦੀ ਖੇਤੀ ਦਾ ਕਮਾਲ: ਫ਼ਿਰੋਜ਼ਪੁਰ ਦੇ ਤਿੰਨ ਭਰਾਵਾਂ ਨੇ ਉਗਾਇਆ ‘ਹਰਾ ਸੋਨਾ’
KVK ਦਾ ਉੱਦਮ: ਪੇਂਡੂ ਨੌਜਵਾਨਾਂ ਨੂੰ ਸੁਰੱਖਿਅਤ ਖੇਤੀਬਾੜੀ ਅਤੇ ਨਰਸਰੀ ਪਾਲਣ ਦੀ ਦਿੱਤੀ 5 ਦਿਨਾਂ ਸਿਖਲਾਈ 
ਪਾਣੀ ਬਚਾਉਣ ਵਾਲੀਆਂ ਝੋਨੇ ਦੀਆਂ ਕਿਸਮਾਂ ‘ਤੇ ਜ਼ੋਰ, ਕਿਸਾਨਾਂ ਨੂੰ ਜਾਗਰੂਕ ਕਰ ਰਿਹਾ PAU

ਉੱਤਰੀ ਭਾਰਤ ਦੇ ਖ਼ਰੀਫ਼ ਸੀਜ਼ਨ ਦੀ ਮੁੱਖ ਫ਼ਸਲ ਮੰਨੀ ਜਾਂਦੀ ਕਪਾਹ (Cotton) ਦਾ ਰਕਬਾ ਲਗਾਤਾਰ ਸੁੰਗੜਦਾ ਜਾ ਰਿਹਾ ਹੈ। ਇਸ ਸਾਲ, ਖੇਤਰ ਦੇ ਤਿੰਨ ਪ੍ਰਮੁੱਖ ਨਰਮਾ ਉਤਪਾਦਕ ਰਾਜਾਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਕਪਾਹ ਦੀ ਖੇਤੀ ਵਿੱਚ 23.2 ਫ਼ੀਸਦੀ (ਲਗਭਗ 2.74 ਲੱਖ ਹੈਕਟੇਅਰ ਯਾਨੀ 6.77 ਲੱਖ ਏਕੜ) ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਜਿੱਥੇ ਪਿਛਲੇ ਸਾਲ ਤਿੰਨਾਂ ਰਾਜਾਂ ਵਿੱਚ ਕੁੱਲ ਰਕਬਾ 11.83 ਲੱਖ ਹੈਕਟੇਅਰ ਸੀ, ਉੱਥੇ ਹੀ ਇਸ ਸਾਲ ਇਹ ਘੱਟ ਕੇ ਸਿਰਫ਼ 9.09 ਲੱਖ ਹੈਕਟੇਅਰ ਰਹਿ ਗਿਆ ਹੈ। ਇਸ ਦੇ ਨਾਲ ਹੀ, ਰਾਜਸਥਾਨ ਵਿੱਚ ਇਹ ਰਕਬਾ 6.55 ਲੱਖ ਤੋਂ ਘੱਟ ਕੇ 5.34 ਲੱਖ ਹੈਕਟੇਅਰ ਅਤੇ ਹਰਿਆਣਾ ਵਿੱਚ 3.80 ਲੱਖ ਤੋਂ ਘੱਟ ਕੇ 2.95 ਲੱਖ ਹੈਕਟੇਅਰ ‘ਤੇ ਆ ਗਿਆ ਹੈ।

ਪੰਜਾਬ ਵਿੱਚ ਰਿਕਾਰਡ ਗਿਰਾਵਟ

ਸਭ ਤੋਂ ਵੱਡੀ ਮਾਰ ਪੰਜਾਬ ਦੀ ਰਵਾਇਤੀ ਨਰਮਾ ਪੱਟੀ ‘ਤੇ ਪਈ ਹੈ। ਸੂਬੇ ਵਿੱਚ ਨਰਮੇ ਹੇਠਲਾ ਰਕਬਾ ਪਿਛਲੇ ਸਾਲ ਦੇ 1.28 ਲੱਖ ਹੈਕਟੇਅਰ ਤੋਂ 37.5 ਫ਼ੀਸਦੀ ਘੱਟ ਕੇ ਸਿਰਫ਼ 80,000 ਹੈਕਟੇਅਰ ਦੇ ਹੇਠਲੇ ਪੱਧਰ ‘ਤੇ ਆ ਗਿਆ ਹੈ। ਹਾਲਾਂਕਿ, ਇੱਕ ਸਮਾਂ ਅਜਿਹਾ ਵੀ ਸੀ ਜਦੋਂ 1980 ਦੇ ਦਹਾਕੇ ਦੇ ਅਖ਼ੀਰ ਵਿੱਚ ਪੰਜਾਬ ਵਿੱਚ ਲਗਭਗ 7 ਲੱਖ ਹੈਕਟੇਅਰ ਰਕਬੇ ‘ਤੇ ਨਰਮਾ ਬੀਜਿਆ ਜਾਂਦਾ ਸੀ ਅਤੇ ਸਾਲ 2014-15 ਤੱਕ ਵੀ ਇਹ 4 ਤੋਂ 5 ਲੱਖ ਹੈਕਟੇਅਰ ਦੇ ਵਿਚਕਾਰ ਰਹੀ। ਪਰ ਹੁਣ ਸਥਿਤੀ ਇਹ ਹੈ ਕਿ ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫ਼ਾਜ਼ਿਲਕਾ, ਫ਼ਰੀਦਕੋਟ, ਫ਼ਿਰੋਜ਼ਪੁਰ, ਸੰਗਰੂਰ ਅਤੇ ਬਰਨਾਲਾ ਵਰਗੇ ਰਵਾਇਤੀ ਨਰਮਾ ਪੱਟੀ ਦੇ ਪ੍ਰਮੁੱਖ ਜ਼ਿਲ੍ਹਿਆਂ ਵਿੱਚ ਹੁਣ ਖੇਤਾਂ ਦਾ ਰੁਖ਼ ਨਰਮੇ ਤੋਂ ਹੱਟ ਕੇ ਤੇਜ਼ੀ ਨਾਲ ਝੋਨੇ ਅਤੇ ਹੋਰ ਫਸਲਾਂ ਵੱਲ ਵਧ ਰਿਹਾ ਹੈ।

ਕੀੜਿਆਂ ਦਾ ਹਮਲਾ ਅਤੇ ਘੱਟਦਾ ਝਾੜ

ਕਿਸਾਨਾਂ ਦੇ Cotton ਦੀ ਖੇਤੀ ਤੋਂ ਨਿਰਾਸ਼ ਹੋਣ ਦਾ ਸਭ ਤੋਂ ਵੱਡਾ ਕਾਰਨ ਕੀੜਿਆਂ ਦੇ ਲਗਾਤਾਰ ਹਮਲੇ ਹਨ। ਪੰਜਾਬ ਜਿਨਰਜ਼ ਐਸੋਸੀਏਸ਼ਨ ਦੇ ਪ੍ਰਧਾਨ ਭਗਵਾਨ ਬਾਂਸਲ ਨੇ ਦੱਸਿਆ ਕਿ ਸਾਲ 2015 ਵਿੱਚ ਚਿੱਟੀ ਮੱਖੀ ਦੇ ਕਹਿਰ ਅਤੇ 2021 ਤੋਂ ਬਾਅਦ ਗੁਲਾਬੀ ਸੁੰਡੀ ਦੇ ਵਾਰ-ਵਾਰ ਹਮਲਿਆਂ ਨੇ ਕਿਸਾਨਾਂ ਦਾ ਭਰੋਸਾ ਤੋੜ ਦਿੱਤਾ ਹੈ। ਝਾੜ, ਜੋ ਕਦੇ 8 ਤੋਂ 12 ਕੁਇੰਟਲ ਪ੍ਰਤੀ ਏਕੜ ਸੀ, ਹੁਣ ਘੱਟ ਕੇ ਸਿਰਫ਼ 5 ਤੋਂ 7 ਕੁਇੰਟਲ ਰਹਿ ਗਿਆ ਹੈ। ਜੇਕਰ ਮੰਡੀ ਵਿੱਚ 7,000 ਤੋਂ 8,000 ਰੁਪਏ ਪ੍ਰਤੀ ਕੁਇੰਟਲ ਦੀ ਕੀਮਤ ਮਿਲ ਜਾਵੇ ਤਾਂ ਵੀ ਕੁੱਲ ਆਮਦਨ 35,000 ਤੋਂ 55,000 ਰੁਪਏ ਹੁੰਦੀ ਹੈ, ਜਿਸ ਵਿੱਚੋਂ ਕਿਸਾਨ ਨੂੰ ਭਾਰੀ ਲਾਗਤ ਘਟਾਉਣ ਤੋਂ ਬਾਅਦ ਸਿਰਫ਼ ਨਾਮਾਤਰ ਬੱਚਤ ਹੁੰਦੀ ਹੈ।

ਸਿੰਚਾਈ ਸਾਧਨ ਅਤੇ ਝੋਨੇ ਦੀ ਸੁਰੱਖਿਆ

ਮਾਲਵਾ ਖੇਤਰ ਵਿੱਚ ਪਿਛਲੇ ਇੱਕ ਦਹਾਕੇ ਦੌਰਾਨ ਇੱਕ ਲੱਖ ਤੋਂ ਵੱਧ ਨਵੇਂ ਟਿਊਬਵੈੱਲ ਕੁਨੈਕਸ਼ਨ ਮਿਲਣ ਨਾਲ ਸਿੰਚਾਈ ਦਾ ਸੰਕਟ ਕਾਫ਼ੀ ਹੱਦ ਤੱਕ ਹੱਲ ਹੋਇਆ ਹੈ। ਜਿਨ੍ਹਾਂ ਖੇਤਰਾਂ ਵਿੱਚ ਕਿਸਾਨ ਧਰਤੀ ਹੇਠਲੇ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਕਪਾਹ ਉਗਾਉਣ ਲਈ ਮਜ਼ਬੂਰ ਸਨ, ਉਹ ਹੁਣ ਨਹਿਰੀ ਅਤੇ ਟਿਊਬਵੈੱਲ ਸਿੰਚਾਈ ਦੀ ਮਦਦ ਨਾਲ ਝੋਨੇ ਵੱਲ ਮੁੜ ਗਏ ਹਨ। ਸਰਕਾਰੀ ਖ਼ਰੀਦ ਦੀ ਪੱਕੀ ਗਾਰੰਟੀ (MSP), ਵਿਆਪਕ ਮੰਡੀ ਨੈੱਟਵਰਕ, ਸਮੇਂ ਸਿਰ ਭੁਗਤਾਨ ਅਤੇ ਮੁਫ਼ਤ ਬਿਜਲੀ ਵਰਗੀਆਂ ਸਹੂਲਤਾਂ ਨੇ ਝੋਨੇ ਨੂੰ ਇੱਕ ਸੁਰੱਖਿਅਤ ਆਮਦਨ ਵਾਲੀ ਫ਼ਸਲ ਬਣਾ ਦਿੱਤਾ ਹੈ। ਮਾਨਸਾ ਦੇ ਕਿਸਾਨ ਦਰਬਾਰਾ ਸਿੰਘ ਨੇ ਕਿਹਾ ਕਿ ਝੋਨੇ ਦੇ ਯਕੀਨੀ ਮੰਡੀਕਰਨ ਕਾਰਨ ਹੀ ਉਨ੍ਹਾਂ ਸਮੇਤ ਬਹੁਤੇ ਕਿਸਾਨਾਂ ਨੇ Cotton ਛੱਡ ਕੇ ਝੋਨੇ ਦੀ ਖੇਤੀ ਨੂੰ ਤਰਜੀਹ ਦਿੱਤੀ ਹੈ। 

ਮੁੜ ਸੁਰਜੀਤੀ ਲਈ ਲੋੜੀਂਦੇ ਕਦਮ

ਇਸ ਸੰਬੰਧ ਵਿੱਚ, ਪ੍ਰਧਾਨ ਭਗਵਾਨ ਬਾਂਸਲ ਦਾ ਮੰਨਣਾ ਹੈ ਕਿ ਕਿਸਾਨਾਂ ਨੂੰ Cotton ਦੀ ਕਾਸ਼ਤ ਵੱਲ ਤਾਂ ਹੀ ਵਾਪਸ ਮੋੜਿਆ ਜਾ ਸਕਦਾ ਹੈ ਜੇਕਰ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੇ ਕੀਟ-ਰੋਧਕ ਬੀਜ, ਪ੍ਰਭਾਵਸ਼ਾਲੀ ਕੀਟਨਾਸ਼ਕ ਪ੍ਰਬੰਧਨ, ਉੱਚ ਉਪਜ ਦੀ ਗਾਰੰਟੀ ਅਤੇ ਯਕੀਨੀ ਮੰਡੀਕਰਨ ਮੁਹੱਈਆ ਪ੍ਰਦਾਨ ਕੀਤਾ ਜਾਵੇ। ਦੂਜੇ ਪਾਸੇ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਸਪਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਝੋਨੇ ਦੇ ਬਦਲ ਵਜੋਂ ਕਪਾਹ ਅਤੇ ਹੋਰ ਫ਼ਸਲਾਂ ਨੂੰ ਉਤਸ਼ਾਹਿਤ ਕਰ ਰਹੀ ਹੈ, ਪਰ ਇਸ ਫ਼ਸਲੀ ਵਿਭਿੰਨਤਾ ਨੂੰ ਜ਼ਮੀਨੀ ਪੱਧਰ ‘ਤੇ ਸਫ਼ਲ ਬਣਾਉਣ ਲਈ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਸਹਾਇਤਾ ਦੀ ਲੋੜ ਹੈ।

COMMENTS

WORDPRESS: 0